ਨਵੀਂ ਦਿੱਲੀ, 14 ਸਤੰਬਰ (ਪੀ. ਟੀ)- ਐੱਪਲ ਆਪਣਾ ਨਵਾਂ ਆਈਫੋਨ6 ਭਾਰਤੀ ਬਾਜ਼ਾਰ ‘ਚ 17 ਅਕਤੂਬਰ ਨੂੰ ਲਾਂਚ ਕਰਨ ਦੀ ਤਿਆਰੀ ਕਰ ਚੁੱਕੀ ਹੈ। ਭਾਰਤ ‘ਚ ਆਈਫੋਨ6 ਆਉਣ ਤੋਂ ਪਹਿਲੇ ਹੀ ਕੰਪਨੀ ਨੇ ਆਈਫੋਨ 5ਐੱਸ ਅਤੇ ਆਫੀਫੋਨ 5ਸੀ ਦੀਆਂ ਕੀਮਤਾਂ ਅਧਿਕਾਰਤ ਤੌਰ ‘ਤੇ ਘਟਾ ਦਿੱਤੀਆਂ ਹਨ।ਖਬਰਾਂ ਮੁਤਾਬਕ ਭਾਰਤੀ ਬਾਜ਼ਾਰ ‘ਚ ਆਈਫੋਨ 5ਐੱਸ 16ਜੀ.ਬੀ. ਦੀ ਕੀਮਤ 44,500 ਰੁਪਏ ਅਤੇ 32ਜੀ.ਬੀ. ਮਾਡਲ ਦੀ ਕੀਮਤ 49,500 ਰੁਪਏ ਕਰ ਦਿੱਤੀ ਗਈ ਹੈ। ਜਦੋਂਕਿ ਆਈਫੋਨ 5ਸੀ 8ਜੀ.ਬੀ. ਹੁਣ 31,500 ਰੁਪਏ ‘ਚ ਉਪਲਬਧ ਹੈ।ਐੱਪਲ ਨੇ ਪਿਛਲੇ ਸਾਲ ਭਾਰਤ ‘ਚ 16ਜੀ.ਬੀ. ਆਈਫੋਨ 5ਐੱਸ. ਨੂੰ 53,500 ਰੁਪਏ ਦੀ ਕੀਮਤ ‘ਤੇ ਲਾਂਚ ਕੀਤਾ ਸੀ ਜੋ ਹੁਣ ਲਗਭਗ 9,000 ਰੁਪਏ ਸਸਤਾ ਹੋ ਚੁੱਕਿਆ ਹੈ।