Skip to content
Independent perspectives. Global stories.
BREAKING

ਬਾਰਿਸ਼ ਰੁਕਣ ਪਿੱਛੋਂ ਸ੍ਰੀਨਗਰ ’ਚ ਰਾਹਤ ਕਾਰਜ ਮੁੜ ਸ਼ੁਰੂ, ਫੌਜ ਦੇ ਹੈਲੀਕੈਪਟਰ ’ਤੇ ਪਥਰਾਅ

Share this story

ਕਸ਼ਮੀਰ ’ਚ ਮਹਾਂਮਾਰੀ ਫੈਲਣ ਦਾ ਖ਼ਤਰਾ ਵਧਿਆ
Page-1_06 ਸ੍ਰੀਨਗਰ, 14 ਸਤੰਬਰ (ਪੀ. ਟੀ. ਲਾਇਵ)- ਸ੍ਰੀਨਗਰ ਅਤੇ ਜੰਮੂ ਖੇਤਰ ਵਿੱਚ ਹੋ ਰਹੀ ਤੇਜ਼ ਬਾਰਿਸ਼ ਕਾਰਨ ਹੜ੍ਹ ਰਾਹਤ ਕਾਰਜਾਂ ਵਿੱਚ ਕੁਝ ਸਮਾਂ ਰੁਕੇ ਰਹੇ। ਬਾਅਦ ਵਿੱਚ ਬਾਰਿਸ਼ ਬੰਦ ਹੋਣ ਪਿੱਛੋਂ ਫੌਜੀ ਜਵਾਨ ਅਤੇ ਰਾਹਤ ਕਰਮੀ ਸੇਵਾ ਵਿੱਚ ਜੁੱਟ ਗਏ। ਇਸ ਦੌਰਾਨ ਕੁਝ ਥਾਵਾਂ ’ਤੇ ਸੈਨਾ ਉਪਰ ਪੀੜ੍ਹਤ ਲੋਕਾਂ ਵੱਲੋਂ ਪਥਰਾਅ ਹੋਣ ਦੀ ਵੀ ਖਬਰ ਹੈ। ਸ੍ਰੀਨਗਰ ਦੇ ਰੈਨਾਬਾਰੀ ਇਲਾਕੇ ਵਿੱਚ ਫੌਜ ਦੇ ਇੱਕ ਹੈਲੀਕਪਟਰ ’ਤੇ 2-3 ਵਾਰ ਪਥਰਾਅ ਕੀਤਾ ਗਿਆ। ਫੌਜ, ਹਵਾਈ ਫੌਜ, ਐਨ ਡੀ ਆਰ ਐਫ, ਸੀ ਆਰ ਪੀ ਐਫ ਅਤੇ ਬੀ ਆਰ ਓ ਵੱਲੋਂ ਲਗਾਤਾਰ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਫੌਜ ਦੀਆਂ 239 ਟੁਕੜੀਆਂ ਇਸ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਹਵਾਈ ਫੌਜ ਵੱਲੋਂ ਹੁਣ ਤੱਕ 1895 ਉਡਾਨਾਂ ਭਰੀਆਂ ਗਈਆਂ। ਸ਼ਨੀਵਾਰ ਨੂੰ

170 ਉਡਾਨਾ ਭਰੀਆਂ ਗਈਆਂ। 1.40 ਲੱਖ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦੋਂ ਕਿ 1.50 ਲੱਖ ਦੇ ਕਰੀਬ ਲੋਕ ਹਾਲੇ ਵੀ ਫਸੇ ਹੋਏ ਹਨ। ਇਸ ਦੌਰਾਨ ਬੀ ਐਸ ਐਨ ਐਲ ਨੇ ਇੱਕ ਹਫਤੇ ਤੱਕ ਮੁਫਤ ਫੋਨ ਸੇਵਾ ਦੇਣ ਦਾ ਐਲਾਨ ਕੀਤਾ ਹੈ। ਕੁਝ ਪ੍ਰਾਈਵੇਟ ਟੈਲੀਫੋਨ ਕੰਪਨੀਆਂ ਨੇ ਵੀ ਇਸ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੀਆਂ ਹਨ। ਸਿਹਤ ਮਤੰਰਾਲੇ ਨੇ ਜੰਮੂ-ਕਸ਼ਮੀਰ ਵਿੱਚ 100 ਟਨ ਦਵਾਈਆਂ ਦੀ ਖੇਬ ਭੇਜੀ ਹੈ। ਜੰਮੂ-ਕਸ਼ਮੀਰ ਵਿੱਚ ਸੰਭਾਵੀ ਮਹਾਂਮਾਰੀ ਨੂੰ ਰੋਕਣ ਲਈ ਸਿਹਤ ਮੰਤਰਾਲੇ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਅਤੇ ਦਿੱਲੀ ਤੋਂ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਦੀ ਸਰਾਕਰ ਨੇ ਇੱਕ ਹੋਟਲ ਵਿੱਚੋਂ ਆਪਣਾ ਕੰਮ-ਕਾਜ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਸ੍ਰੀ ਉਮਰ ਅਬਦੁੱਲਾ ਨੇ ਪ੍ਰਧਾਨ ਮੰਤਰੀ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਇਸ ਦੌਰਾਨ ਸ੍ਰੀਨਗਰ ‘ਚ ਹੜ੍ਹ ਦਾ ਪਾਣੀ ਜਿਵੇਂ ਜਿਵੇਂ ਘੱਟ ਹੋ ਰਿਹਾ ਹੈ ਬਿਮਾਰੀਆਂ ਪੈਦਾ ਹੋਣ ਦਾ ਖ਼ਤਰਾ ਵਧਦਾ ਹੀ ਜਾ ਰਿਹਾ ਹੈ। ਇਕ ਅਧਿਕਾਰਕ ਬਿਆਨ ‘ਚ ਕਿਹਾ ਗਿਆ ਹੈ ਕਿ ਹਾਲਾਤ ਦਾ ਜਾਇਜ਼ਾ ਲੈਣ ਲਈ ਰਾਜ ਦੇ ਦੌਰੇ ‘ਤੇ ਆਏ ਹਰਸ਼ਵਰਧਨ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਹੋਰ ਕੁਝ ਵੀ ਮੰਗਣ ਨੂੰ ਕਿਹਾ ਕਿਉਂਕਿ ਪ੍ਰਧਾਨ ਮੰਤਰੀ ਨੇ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਇਸ ਵਿਚਕਾਰ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਜੰਮੂ ‘ਚ ਕਿਹਾ ਕਿ ਰਾਜ ਨੂੰ ਦਵਾਈਆਂ ਅਤੇ ਹੋਰ ਜ਼ਰੂਰੀ ਸਮਗਰੀ ਦੀ ਵਾਧੂ ਖੇਪ ਭੇਜੀ ਜਾਵੇਗੀ। ਹਰਸ਼ਵਰਧਨ ਅੱਜ ਕਸ਼ਮੀਰ ਘਾਟੀ ਜਾਣਗੇ, ਜਿੱਥੇ ਬਹੁਤ ਵੱਡੇ ਪੱਧਰ ‘ਤੇ ਬਰਬਾਦੀ ਹੋਈ ਹੈ।

WRITTEN BY