June 19, 2026 6:46 pm

ਲੜਕੀਆਂ ਅਤੇ ਮਹਿਲਾਵਾਂ ਨੂੰ ਅਗਵਾ ਹੋਣ ਤੋਂ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਦੀ ਲੋੜ : ਹਿਲੇਰੀ ਕਲਿੰਟਨ

Page3_22 ਨਿਊਯਾਰਕ, 13 ਸਤੰਬਰ (ਡਾ. ਗਿੱਲ)- ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਜੰਗ ਦੀ ਰਣਨੀਤੀ ਦੇ ਰੂਪ ‘ਚ ਪੱਛਮੀ ਏਸ਼ੀਆ ‘ਚ ਲੜਕੀਆਂ ਅਤੇ ਮਹਿਲਾਵਾਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਨੂੰ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਹਿਲੇਰੀ ਨੇ ਕੱਲ੍ਹ ਨਿਊਯਾਰਕ ‘ਚ ਇਕ ਸੰਮੇਲਨ ਦੇ ਦੌਰਾਨ ਅੱਤਵਾਦੀ ਸਮੂਹਾਂ ਤੋਂ ਮਹਿਲਾਵਾਂ ਨੂੰ ਖ਼ਤਰੇ ਦੇ ਪ੍ਰਤੀ ਸੁਚੇਤ ਕੀਤਾ। ਉਨ੍ਹਾਂ ਨੇ ਕਿਹਾ ਕਿ ਬੋਕੋ ਹਰਾਮ ਅਤੇ ਇਰਾਕ ਅਤੇ ਸੀਰੀਆ ਦੇ ਇਸਲਾਮਿਕ ਸਟੇਟ ਦੇ ਕਬਜ਼ੇ ਵਾਲੇ ਖੇਤਰ ‘ਚ ਜਿਸ ਤਰ੍ਹਾਂ ਨਾਲ ਮਹਿਲਾਵਾਂ ਦਾ ਇਸਤੇਮਾਲ ਕੀਤਾ ਗਿਆ, ਉਸ ‘ਤੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਕਲਿੰਟਨ ਨੇ ਕਿਹਾ ਕਿ ਅਗਵਾ ਹੋਣ ਦੀਆਂ ਵੱਧ ਰਹੀਆਂ

ਘਟਨਾਵਾਂ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਸੰਯੁਕਤ ਰਾਸ਼ਟਰ ਨੂੰ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ।

Send this to a friend