June 19, 2026 5:16 pm

ਹਰਿਆਣਾ ਦੇ 200 ਸਿੱਖਾਂ ਦਾ ਜਥਾ ਪਾਕਿਸਤਾਨ ਜਾਏਗਾ : ਜੋਗਾ ਸਿੰਘ

Page3_28 ਚੰਡੀਗੜ੍ਹ, 13 ਸਤੰਬਰ (ਨਾਗਪਾਲ) – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਸ. ਜੋਗਾ ਸਿੰਘ ਦੇ ਅਨੁਸਾਰ ਉਕਤ ਕਮੇਟੀ ਵੱਲੋਂ ਇਸ ਸਾਲ 6 ਨਵੰਬਰ ਨੂੰ ਹਰਿਆਣਾ ਦੇ ਸਿੱਖਾਂ ਦਾ ਇੱਕ ਜਥਾ ਪਾਕਿਸਤਾਨ ਭੇਜਿਆ ਜਾਏਗਾ, ਜਿੱਥੇ ਨਨਕਾਣਾ ਸਾਹਿਬ ‘ਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਏਗਾ। ਇਹ ਪਹਿਲਾ ਮੌਕਾ ਹੋਏਗਾ ਕਿ ਉਕਤ ਕਮੇਟੀ ਵੱਲੋਂ ਆਪਣੇ ਤੌਰ ‘ਤੇ ਰਾਜ ਦੇ ਸਿੱਖਾਂ ਦਾ ਜਥਾ ਪਾਕਿਸਤਾਨ ਦੀ ਯਾਤਰਾ ‘ਤੇ ਭੇਜਿਆ ਜਾਏਗਾ। ਸ. ਜੋਗਾ ਸਿੰਘ ਨੇ ‘ਅਜੀਤ‘ ਨੂੰ ਦੱਸਿਆ ਕਿ ਜਥੇ ਦੇ ਮੈਂਬਰਾਂ ਦੀ ਗਿਣਤੀ 200 ਤੱਕ ਹੋ ਸਕਦੀ ਹੈ। ਉਕਤ ਕਮੇਟੀ ਦੇ 41 ਮੈਂਬਰ 5-5 ਸਿੱਖ ਯਾਤਰੂਆਂ ਦੀਆਂ ਦਰਖਾਸਤਾਂ ਦੀ ਸਿਫ਼ਾਰਿਸ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ

ਪ੍ਰਬੰਧਕ ਕਮੇਟੀ ਸਿੱਖ ਯਾਤਰੂਆਂ ਦਾ ਇਹ ਜਥਾ ਨਵੀਂ ਦਿੱਲੀ ??‘ਚ ਸਥਿਤ ਪਾਕਿਸਤਾਨੀ ਹਾਈ ਕਮਿਸ਼ਨਰ ਰਾਹੀਂ ਭੇਜੇਗਾ ਤੇ ਇਸ ਤਰ੍ਹਾਂ ਵੀਜ਼ੇ ਉਕਤ ਹਾਈ ਕਮਿਸ਼ਨਰ ਵੱਲੋਂ ਹੀ ਜਾਰੀ ਕੀਤੇ ਜਾਣਗੇ। ਇਸ ਦੌਰਾਨ ਪਤਾ ਲੱਗਾ ਹੈ ਕਿ ਉਕਤ ਕਮੇਟੀ ਦੇ ਗਠਨ ਨੂੰ ਭਾਰਤੀ ਸੁਪਰੀਮ ਕੋਰਟ ‘ਚ ਚੁਨੌਤੀ ਦਿੱਤੀ ਜਾ ਚੁੱਕੀ ਹੈ, ਇਸ ਲਈ ਇਹ ਦੇਖਣਾ ਅਜੇ ਬਾਕੀ ਹੈ ਕਿ ਪਾਕਿਸਤਾਨੀ ਹਾਈ ਕਮਿਸ਼ਨਰ ਆਪਣੇ ਤੌਰ ‘ਤੇ ਹਰਿਆਣਾ ਦੇ ਸਿੱਖਾਂ ਨੂੰ ਕਾਨੂੰਨੀ ਤੌਰ ‘ਤੇ ਵੀਜ਼ੇ ਜਾਰੀ ਕਰ ਸਕੇਗਾ? ਸੰਭਵ ਹੈ ਕਿ ਇਸ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਇਸ ‘ਤੇ ਇਤਰਾਜ਼ ਕਰੇ।

Send this to a friend