June 19, 2026 3:41 pm

ਮੇਅਰ ਅਤੇ ਡਾਇਰੈਕਟਰ ਦੀ ਅਗਵਾਈ ’ਚ ਸਟਡੀ ਟੂਰ ’ਤੇ ਗਿਆ ਵਫਦ ਵਾਪਿਸ ਪਹੁੰਚਿਆ ਚੰਡੀਗੜ੍ਹ

Page-1_30 ਚੰਡੀਗੜ੍ਹ, 12 ਸਤੰਬਰ (ਨਾਗਪਾਲ)- ਪਬਲਿਕ ਰਿਲੇਸ਼ਨ ਡਾਇਰੈਕਟਰ ਐਮ ਐਮ ਸੱਭਰਵਾਲ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਹਰਫੂਲ ਕਲਿਆਣ ਅੰਡੇਮਾਨ ਨਿਕੋਬਾਰ, ਕਲਕੱਤਾ ਅਤੇ ਪੋਰਟ ਬਲੇਅਰ, ਚੇਨਈ ਦੇ ਸਟੱਡੀ ਟੂਰ ਤੋਂ ਆਪਣੇ ਕੌਂਸਲਰ ਸਾਥੀਆਂ ਅਤੇ ਨਗਰ ਨਿਗਮ ਅਧਿਕਾਰੀਆਂ ਨਾਲ ਵਾਪਿਸ ਚੰਡੀਗੜ੍ਹ ਪਰਤ ਆਏ ਹਨ। ਪੰਜਾਬ ਟਾਇਮਜ਼ ਦੇ ਵਿਸ਼ੇਸ਼ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਡਾਇਰੈਕਟਰ ਪਬਲਿਕ ਰਿਲੇਸ਼ਨ ਐਮ ਐਮ ਸੱਭਰਵਾਲ ਨੇ ਦੱਸਿਆ ਕਿ ਇਹ ਟੂਰ ਬਹੁਤ ਹੀ ਲਾਹੇਵੰਦ ਅਤੇ ਜਾਣਕਾਰੀ ਭਰਪੂਰ ਰਿਹਾ ਜਿੱਥੇ ਕਲਚਰਲ ਐਕਸਚੇਂਜ ਵਟਾਂਦਰਾ ਹੋਇਆ ਨਾਲ ਹੀ ਨਗਰ ਨਿਗਮ ਵਿੱਚ ਕਿਹੜੇ-ਕਿਹੜੇ ਪ੍ਰਜੈਕਟ ਲਿਆਂਦੇ ਜਾਣਗੇ ਅਤੇ ਕਿਸ ਤਰ੍ਹਾਂ ਦੇ ਕੰਸੈਪਟ ਤਿਆਰ ਕਰਕੇ ਚੰਡੀਗੜ੍ਹ ਨਗਰ ਨਿਗਮ ਉਨ੍ਹਾਂ ਉੱਤੇ

ਕਾਰਵਾਈ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਰ ਸਟੇਟ ਵਿੱਚ ਪਾਲਿਸੀ ਤੇ ਸਿਸਟਮ ਵੱਖਰੇ-ਵੱਖਰੇ ਹਨ। ਕੋਈ ਇਨ੍ਹਾਂ ’ਤੇ ਅਮਲ ਕਰਦਾ ਹੈ ਕੋਈ ਨਹੀਂ। ਉਨ੍ਹਾਂ ਨੇ ਕਲਕੱਤੇ ਬਾਰੇ ਦੱਸਿਆ ਕਿ ਅੰਗਰੇਜ਼ਾਂ ਦੇ ਵਕਤ ਦਾ ਬਣਿਆ ਸ਼ਹਿਰ, ਬੜੀ ਖੂਬਸੂਰਤੀ ਨਾਲ ਬਣੀਆਂ ਸੜਕਾਂ ਅਜੇ ਵੀ ਸ਼ਹਿਰ ਵਿੱਚ ਅੰਗਰੇਜ਼ਾਂ ਦੇ ਰੂਲ ਚੱਲਦੇ ਹਨ। 15ਗ30 ਦਾ ਸੀਵਰੇਜ ਸਿਸਟਮ ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅੰਗਰੇਜ਼ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਪਲਾਨਿੰਗ ਕਰਦੇ ਸਨ। ਕੰਕਰੀਟ ਦੀਆਂ ਸੜਕਾਂ ਦੀ ਖੂਬਸੂਰਤੀ ਦੇਖਦਿਆਂ ਬਣਦੀ ਹੈ। ਅੰਡੇਮਾਨ ਨਿਕੋਬਾਰ ਵਿੱਚ ਮੌਸਮ ਦੀ ਖੂਬਸੂਰਤੀ ਦੇਖਣ ਲਾਇਕ ਸੀ। ਉਥੋਂ ਦੀ ਸਿਵਿਲ ਅਮੈਨਟੀਜ਼ ਬਾਰੇ ਸਟੱਡੀ ਕਰਕੇ ਆਏ ਹਾਂ ਜਿਸ ਨਾਲ ਨਗਰ ਨਿਗਮ ਦੇ ਕੰਮ-ਕਾਜ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਸੱਭਰਵਾਲ ਨੇ ਇਹ ਵੀ ਦੱਸਿਆ ਇਸ ਸਬੰਧੀ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ 2 ਹਫਤੇ ਅੰਦਰ ਇਸ ਟੂਰ ਸਬੰਧੀ ਰਿਪੋਰਟ ਉਚ ਅਧਿਕਾਰੀਆਂ ਤੱਕ ਪਹੁੰਚ ਜਾਏਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕੌਂਸਲਰ ਮਲਕੀਤ ਸਿੰਘ ਦੀ ਤਬੀਅਤ ਵਿਗੜ ਗਈ ਸੀ। ਫੂਡ ਪੁਆਇਜ਼ਨਿੰਗ ਕਰਕੇ ਬਾਕੀ ਸੱਭ ਠੀਕ ਰਿਹਾ। ਉਨ੍ਹਾਂ ਕਿਹਾ ਕਿ ਮੌਸਮ ਨਾਲ ਵੀ ਕਈਂ ਬੰਦਿਆਂ ਦੀ ਤਬੀਅਤ ਵਿਗੜ ਜਾਂਦੀ ਹੈ। ਸਕਿਨ ਦੀ ਪ੍ਰਾਬਲਮ ਹੋ ਜਾਂਦੀ ਹੈ। ਇਸ ਟੂਰ ਨਾਲ ਜੁਆਇੰਟ ਕਮਿਸ਼ਨਰ ਰਾਜੀਵ ਕੁਮਾਰ, ਆਰ ਐਸ ਕੰਗ ਆਡਿਟ ਅਧਿਕਾਰੀ, ਐਕਸੀਅਨ ਸ਼ਾਮ ਲਾਲ ਐਸ ਡੀ ਓ ਅਜੈ ਗਰਗ, ਲਾਅ ਅਫਸਰ ਅਸ਼ੋਕ ਗੌਤਮ ਅਤੇ 18 ਕੌਂਸਲਰ ਟੂਰ ’ਤੇ ਗਏ ਸਨ।

Send this to a friend