June 19, 2026 3:40 pm

ਕੇਂਦਰੀ ਗ੍ਰਹਿ ਮੰਤਰੀ ਨੇ ਪੇਸ਼ ਕੀਤਾ ਸਰਕਾਰ ਦੇ 100 ਦਿਨਾਂ ਦਾ ਲੇਖਾ-ਜੋਖਾ

Page-1_18 ਨਵੀਂ ਦਿੱਲੀ, 12 ਸਤੰਬਰ (ਪੀ. ਟੀ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦੇ 100 ਦਿਨਾਂ ਦਾ ਲੇਖਾ ਜੋਖਾ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਹੜ੍ਹ ‘ਚ ਸੈਨਾ ਨੇ ਸ਼ਾਨਦਾਰ ਕੰਮ ਕੀਤਾ ਹੈ ਅਤੇ 1 ਲੱਖ ਤੋਂ ਵੱਧ ਲੋਕਾਂ ਨੂੰ ਬਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ 109 ਸਾਲਾਂ ‘ਚ ਭਿਆਨਕ ਹੜ੍ਹ ਹੈ ਅਤੇ ਜੰਮੂ-ਕਸ਼ਮੀਰ ‘ਚ ਹੜ੍ਹ ਰਾਸ਼ਟਰੀ ਸੰਕਟ ਹੈ। ਉਨ੍ਹਾਂ ਨੇ ਸੈਨਾ ਅਤੇ ਐਨ.ਡੀ.ਆਰ.ਐਫ. ਦੇ ਬਿਹਤਰ ਬਚਾਅ ਕਾਰਜ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਹੜ੍ਹ ‘ਚ ਰਾਹਤ-ਬਚਾਅ ਕਾਰਜਾਂ ਵਿਚ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ‘ਚ 1 ਲੱਖ 30 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦੀ ਸੰਗਠਨ ਅਲਕਾਇਦਾ

ਦੀ ਸੀ.ਡੀ. ਦੀ ਜਾਂਚ ਜਾਰੀ ਹੈ ਅਤੇ ਦੇਸ਼ ਵਾਸੀਆਂ ਨੂੰ ਸਹਿਮ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਕਸਲੀ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰ ਹੈ ਅਤੇ 100 ਦਿਨ ‘ਚ ਸਭ ਤੋਂ ਜ਼ਿਆਦਾ ਨਕਸਲੀਆਂ (132) ਨੇ ਆਤਮ ਸਮਰਪਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਟੈੱਸਟ ਮੈਚ ਵਰਗਾ ਹੈ, ਵਨਡੇ ਜਾਂ ਟੀ-20 ਮੈਚ ਵਰਗਾ ਨਹੀਂ। ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਥਾਣਿਆਂ ਨੂੰ ਆਧੁਨਿਕ ਅਤੇ ਮਹਿਲਾਵਾਂ ਦੇ ਮਾਫ਼ਕ ਬਣਾ ਰਹੇ ਹਨ ਤੇ ਉਹ ਅਗਲੇ ਪੰਜ ਸਾਲਾਂ ‘ਚ ਸਿਮੀ ‘ਤੇ ਰੋਕ ਲਗਾ ਦੇਣਗੇ।

Send this to a friend