ਚੰਡੀਗੜ੍ਹ•, 11 ਸਤੰਬਰ (ਪੀ. ਟੀ)- ਪੰਜਾਬ ਸਰਕਾਰ ਨੇ ਸੂਬੇ ਵਿਚ ਮਿਠਾਈਆਂ, ਪਨੀਰ ਅਤੇ ਹੋਰ ਖਾਣ ਵਾਲੀਆਂ ਚੀਜਾਂ ਵਿਚ ਮਿਲਾਵਟ ਤੇ ਪੂਰੀ ਤਰਾਂ ਨਾਲ ਠੱਲ ਪਾਉਣ ਲਈ ਪੂਰੀ ਸਖਤੀ ਵਰਤਣ ਲਈ ਸੂਬੇ ਭਰ ਵਿਚ ਚੈਕਿੰਗ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ।ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਸੂਬੇ ਭਰ ਤੋਂ ਸੱਦੇ ਜ਼ਿਲ•ਾ ਸਿਹਤ ਅਫਸਰਾਂ ਅਤੇ ਫੂਡ ਸੇਫਟੀ ਅਫਸਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਪੱਸ਼ਟ ਸ਼ਬਦਾਂ ਵਿਚ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਖਾਣ ਵਾਲੀਆਂ ਚੀਜਾਂ ਵਿਚ ਮਿਲਾਵਟ ਕਰਕੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨ ਵਾਲਿਆਂ ਨਾਲ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਅਜਿਹੇ ਕਰਨ ਵਾਲੇ ਕਿਸੇ ਵੀ ਵਿਆਕਤੀ ਨਾਲ ਕੋਈ ਲਿਹਾਜ਼ ਨਾ ਕੀਤੀ ਜਾਵੇ।
ਸ੍ਰੀ ਜਿਆਣੀ ਨੇ ਅਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਿਠਾਈਆਂ, ਪਨੀਰ ਅਤੇ ਹੋਰ ਖਾਣ ਵਾਲੀਆਂ ਚੀਜਾਂ ਦੀ ਬਜਾਰਾਂ ਵਿਚ ਪੂਰੀ ਨਿਗਰਾਨੀ ਕੀਤੀ ਜਾਵੇ ਅਤੇ ਨਿਰੰਤਰ ਸੈਂਪਲ ਭਰੇ ਜਾਣ।ਉਨ•ਾਂ ਨਾਲ ਹੀ ਕਿਹਾ ਕਿ ਸੈਪਲ ਭਰਨ ਵਿਚ ਕੋਈ ਲਿਹਾਜ਼ ਨਾ ਵਰਤੀ ਜਾਵੇ ਨਾ ਹੀ ਕਿਸੇ ਦੀ ਸ਼ਿਫਾਰਸ਼ ਮੰਨੀ ਜਾਵੇ।ਉਨ•ਾਂ ਨਾਲ ਹੀ ਕਿਹਾ ਕਿ ਇਸ ਕਾਰਵਾਈ ਵਿਚ ਕਿਸੇ ਨਾਲ ਕੋਈ ਭੇਦਭਾਵ ਨਾ ਕੀਤਾ ਜਾਵੇ ਅਤੇ ਮਿਲਾਵਟ ਪਾਏ ਜਣ ਤੇ ਸਾਰਾ ਸਮਾਨ ਤਬਾਹ ਕਰਨ ਤੋਂ ਇਲਾਵਾ ਵੱਧ ਤੋਂ ਵੱਧ ਜੁਰਮਾਨੇ ਕੀਤੇ ਜਾਣ।
ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਹੋਰਨਾਂ ਸੂਬਿਆਂ ਤੋਂ ਆਂਉਦੇ ਨਕਲੀ ਖੋਏ, ਮਿਠਾਈਆਂ, ਪਨੀਰ ਅਤੇ ਮਿਲਾਵਟੀ ਦੁੱਧ ਨੂੰ ਰੋਕਣ ਲਈ ਪੂਰੀ ਚੌਕਸੀ ਵਰਤੀ ਜਾਵੇ, ਜਿਸ ਲਈ ਕੋਲਡ ਸਟੋਰਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਮਿਠਾਈਆਂ ਨੂੰ ਵੱਡੇ ਪੱਧਰ ਤੇ ਸਟੋਰ ਕਰਨ ਤੋਂ ਰੋਕਿਆਂ ਜਾਵੇ।ਉਨ•ਾਂ ਨਾਲ ਹੀ ਅਧਿਕਾਰੀਆਂ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਕਿਸੇ ਅਫਸਰ ਨੇ ਮਿਲਾਵਟੀ ਮਿਠਾਈਆਂ, ਪਨੀਰ ਆਦਿ ਨੂੰ ਠੱਲ ਪਾਉਣ ਵਿਚ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਾ ਨਿਭਾਈ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਹੋਵੇਗੀ। ਸਿਹਤ ਮੰਤਰੀ ਨੇ ਇਸ ਮੌਕੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਮਿਲਾਵਟਖੋਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਵਿਭਾਗ ਵਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ•ਾਂ ਦੀ ਪਹਿਚਾਣ ਵੀ ਗੁਪਤ ਰੱਖੀ ਜਾਵੇਗੀ।ਉਨ•ਾਂ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਮਿਲਾਵਟਖੋਰਾਂ ਖਿਲਾਫ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ। ਸ੍ਰੀ ਜਿਆਣੀ ਨੇ ਇਸ ਮੌਕੇ ਫੂਡ ਸੇਫਟੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਹੀ ਢੰਗ ਨਾਲ ਸੈਂਪਲ ਭਰਨ ਅਤੇ ਉਨ•ਾਂ ਨੂੰ ਲੈਬ ਵਿਚ ਭੇਜਣ ਤਾਂ ਜੋ ਆਮ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤ ਫੈਸਲੇ ਲਏ ਜਾ ਸਕਣ।
ਸ੍ਰੀ ਜਿਆਣੀ ਨੇ ਇਸ ਮੌਕੇ ਐਲਾਨ ਕੀਤਾ ਕਿ ਅਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਸੂਬਾ ਪੱਧਰੀ ਟੀਮਾਂ ਵਲੋਂ ਵੀ ਰੇਡ ਕਰਕੇ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਹੇਠਲੇ ਪੱਧਰ ਤੇ ਅਧਿਕਾਰੀਆਂ ਵਲੋਂ ਮਿਲਾਵਟ ਰੋਕਣ ਲਈ ਕਾਰਵਾਈ ਤਸੱਲੀਬਖਸ਼ ਨਾ ਪਾਈ ਗਈ ਤਾਂ ਉਸ ਅਧਿਕਾਰੀ ਖਿਾਲਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।ਸਿਹਤ ਮੰਤਰੀ ਨੇ ਕਿਹਾ ਕਿ ਸਿਰਫ ਟਾਰਗਟ ਪੂਰਾ ਕਰਨ ਜਾ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਹੀ ਸੈਪਲ ਨਾ ਭਰੇ ਜਾਣ ਬਲਕਿ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਹੁਸਨ ਲਾਲ ਐਮ.ਡੀ ਪੰਜਾਬ ਸਿਹਤ ਕਾਰਪਰੇਸ਼ਨ, ਡਾ. ਭਾਗ ਮੱਲ ਸੰਯੁਕਤ ਡਾਇਰੈਕਟਰ ਫੂਡ ਐਂਡ ਡਰੱਗਜ਼, ਸਮੂਹ ਡੈਜੀਗਨੇਟਡ ਫੂਡ ਸੇਫਟੀ ਅਫਸਰ ਅਤੇ ਫੂਡ ਸੇਫਟੀ ਅਫਸਰ ਵੀ ਮੌਜੂਦ ਸਨ।