June 17, 2026 11:46 am

ਅਖਿਲੇਸ਼ ਸਰਕਾਰ ਨੂੰ ਝਟਕਾ, ਅਦਾਲਤ ਵੱਲੋਂ ਅਮਿਤ ਸ਼ਾਹ ਵਿਰੁੱਧ ਦਾਇਰ ਦੋਸ਼-ਪੱਤਰ ਵਾਪਿਸ

Page-1_11 ਨਵੀਂ ਦਿੱਲੀ, 11 ਸਤਬੰਰ (ਪੀ. ਟੀ)- ਲੋਕ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਕਥਿਤ ਤੌਰ ‘ਤੇ ਭੜਕਾਊ ਭਾਸ਼ਣ ਦੇਣ ਬਾਰੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਰੁੱਧ ਦਾਇਰ ਕੀਤੇ ਗਏ ਦੋਸ਼-ਪੱਤਰ ਨੂੰ ਅਦਾਲਤ ਨੇ ਵੀਰਵਾਰ ਨੂੰ ਵਾਪਸ ਕਰ ਦਿੱਤਾ। ਅਦਾਲਤ ਦੇ ਇਸ ਕਦਮ ਨਾਲ ਉੱਤਰ ਪ੍ਰਦੇਸ਼ ਸਰਕਾਰ ਤੇ ਪੁਲਿਸ ਨੂੰ ਝਟਕਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਜ਼ੱਫਰਨਗਰ ਦੀ ਅਦਾਲਤ ਨੇ ਅਮਿਤ ਸ਼ਾਹ ਵਿਰੁੱਧ ਦਾਇਰ ਦੋਸ਼-ਪੱਤਰ ਨੂੰ ਵਾਪਸ ਕਰ ਦਿੱਤਾ। ਅਦਾਲਤ ਨੇ ਦੋਸ਼ਾਂ ਦੇ ਕੁਝ ਬਿੰਦੂਆਂ ‘ਤੇ ਇਤਰਾਜ਼ ਕੀਤਾ ਹੈ। ਅਦਾਲਤ ਨੇ ਕਿਹਾ ਕਿ ਦੋਸ਼-ਪੱਤਰ ਵਿਚ ਕੁਝ ਤਕਨੀਕੀ ਖਾਮੀਆਂ ਹਨ ਤੇ ਇਸ ਵਿਚ ਜਿਨ੍ਹਾਂ ਧਾਰਾਵਾਂ ਅਧੀਨ ਦੋਸ਼ ਲਾਏ ਗਏ ਹਨ ਉਹ ਸਹੀ ਨਹੀਂ ਹਨ। ਵਰਣਨਯੋਗ ਹੈ ਕਿ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵਿਰੁੱਧ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਬੁੱਧਵਾਰ ਨੂੰ ਦੋਸ਼-ਪੱਤਰ ਦਾਇਰ ਕੀਤਾ ਸੀ।

Send this to a friend