June 17, 2026 11:47 am

ਲੱਖਾਂ ਰੁਪਏ ਕਮਾ ਕੇ ਦੇਣ ਵਾਲੀ ਪਸ਼ੂ ਮੰਡੀ ਵੱਲ ਪੰਜਾਬ ਸਰਕਾਰ ਦਾ ਧਿਆਨ ਹੀ ਨਹੀਂ

ਆਮਦਨ ਲੱਖਾਂ ਦੀ, ਖਰਚਦੇ ਕੱਖ ਨੀ
Page-1_33 ਬਰਨਾਲਾ/ਧਨੌਲਾ, 11 ਸਤੰਬਰ (ਰਾਮ ਸਿੰਘ ਧਨੌਲਾ)- ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਨੂੰ ਕੈਲੇਫੋਰਨੀਆ ਬਣਵਾਉਣ ਦੇ ਦਾਅਵਿਆਂ ’ਚ ਕਿੰਨੀ ਕੁ ਸੱਚਾਈ ਹੈ, ਇਸ ਦੀ ਤਾਜ਼ਾ ਮਿਸਾਲ ਕਾਂਗਰਸ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ੍ਰ ਦੇ ਪਿੰਡ ਨੂੰ ਜਾਂਦੀ ਸੜਕ ਤੋਂ ਮਿਲਦੀ ਹੈ, ਜਿੱਥੇ ਸੀਵਰੇਜ਼ ਸਿਸਟਮ ਬੰਦ ਹੋਣ ਕਰਕੇ ਨਿਕਾਸੀ ਪਾਣੀ ਤੇ ਬਰਸਾਤੀ ਪਾਣੀ ਓਵਰਫਲੋ ਹੋ ਕੇ ਕਰੀਬ ਇੱਕ ਮਹੀਨੇ ਤੋਂ ਸੜ੍ਹਕ ਦੇ ਉਪਰ ਟੋਭੇ ਦਾ ਰੂਪ ਧਾਰੀ ਖੜ੍ਹਾ ਹੈ। ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਕਈਂ ਸਦੀਆਂ ਪੁਰਾਣਾ ਹੋਵੇ। ਇੱਥੇ ਇਹ ਗੱਲ ਕਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਨਵੀਂ ਅਧੁਨਿਕ ਪਸ਼ੂ ਮੰਡੀ ਬਣਾਈ ਗਈ ਹੈ ਤਾਂ ਸੀਵਰੇਜ ਸਿਸਟਮ ਦੇ ਪ੍ਰਬੰਧ ਕਿਉਂ

ਨਹੀਂ ਕੀਤੇ ਗਏ। ਧਨੌਲਾ ਪਸ਼ੂ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ। ਇੱਥੇ ਵੱਖ-ਵੱਖ ਸਟੇਟਾਂ ਤੋਂ ਵਪਾਰੀ ਵਪਾਰ ਕਰਨ ਲਈ ਆਉਂਦੇ ਹਨ। ਇਹ ਪਸ਼ੂ ਮੰਡੀ ਮਹੀਨੇ ਵਿੱਚ ਦੋ ਵਾਰ 11 ਤੇ 27 ਤਰੀਕ ਨੂੰ ਲਗਦੀ ਹੈ। ਟਰੱਕ ਯੂਨੀਅਨ ਧਨੌਲਾ ਦੇ ਪ੍ਰਧਾਨਾਂ ਵੱਲੋਂ ਕਥਿਤ ਤੌਰ ’ਤੇ ਪਸ਼ੂ ਮੰਡੀ ੱਿਵਚ ਆਉਣ ਜਾਣ ਵਾਲੇ ਵਾਹਨਾਂ ਦੀ ਪਰਚੀ ਕੱਟੀ ਜਾਂਦੀ ਹੈ। ਇਨ੍ਹਾਂ ਤੋਂ ਮੋਟੀ ਕਮਾਈ ਕੀਤੀ ਜਾਂਦੀ ਹੈ। ਜਿਸ ਦਾ ਕੋਈ ਲੇਖਾ ਜੋਖਾ ਨਹੀਂ। ਇਹ ਮੰਡੀ ਆਉਣ ਜਡਾਣ ਵਾਲੇ ਵਪਾਰੀਆਂ ਦਾ ਮੂੰਹ ਚਿੜਾ ਰਹੀ ਹੈ। ਅਚੰਭਾ ਇਸ ਗੱਲ ਦਾ ਹੈ ਕਿ ਜਦੋਂ ਇਸ ਮੰਡੀ ਤੋਂ ਲੱਖਾਂ ਰੁਪਏ ਦੀ ਮੋਟੀ ਕਮਾਈ ਹੁੰਦੀ ਹੈ ਤਾਂ ਇੱਥੋਂ ਦੇ ਸੀਵਰੇਜ ਸਿਸਟਮ ਤੇ ਸੜਕ ਦਾ ਨਿਰਮਾਣ ਕਿਉਂ ਨਹੀਂ ਕੀਤਾ ਜਾਂਦਾ। ਇਸ ਸੜਕ ਦੇ ਕਿਨਾਰਿਆਂ ’ਤੇ ਰਹਿਣ ਵਾਲੇ ਲੋਕਾਂ ਨੂੰ ਤੇ ਸਕੂਲੀ ਬੱਚਿਆਂ ਨੂੰ ਹਰ ਰੋਜ਼ ਗੰਦੇ ਪਾਣੀ ’ਚੋਂ ਗੁਜ਼ਰਨਾ ਪੈਂਦਾ ਹੈ। ਨਿਕਾਸੀ ਪਾਣੀ ਦੀ ਬਦਬੋ ਇਸ ਤਰ੍ਹਾਂ ਫੈਲ ਗਈ ਹੈ ਕਿ ਕਿਸੇ ਵੀ ਸਮੇਂ ਭਿਆਨਕ ਬਿਮਾਰੀ ਫੈਲ ਸਕਦੀ ਹੈ। ਇੱਥੋਂ ਦੇ ਲੋਕਾਂ ਵੱਲੋਂ ਕਈਂ ਵਾਰ ਆਪਣੇ ਹੀ ਖਰਚੇ ’ਤੇ ਇਸ ਸੜ੍ਹਕ ਉਤੇ ਮਿੱਟੀ ਦੀ ਭਰਤ ਵੀ ਪਾਈ ਗਈ ਪ੍ਰੰਤੂ ਨਿਕਾਸੀ ਦਾ ਮਾੜਾ ਹਾਲ ਹੋਣ ਕਰਕੇ ਰਸਤਾ ਖਰਾਬ ਹੀ ਹੈ। ਹੁਣ ਤਾਂ ਸਥਿਤੀ ਇਸ ਕਦਰ ਬਣ ਚੁੱਕੀ ਹੈ ਕਿ ਆਵਾਜਾਈ ਸਾਧਨ ਤਾਂ ਇੱਕੋ ਥਾਂ ਤੇ ਹੀ ਗੁਡ ਜਾਂਦੇ ਹਨ। ਜਦੋਂ ਇਸ ਸਬੰਧੀ ਈ. ਓ. ਅਫਸਰ ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਨਗਰ ਕੌਂਸਲ ਧਨੌਲਾ ਦਾ ਚਾਰਜ ਕੱਲ੍ਹ ਹੀ ਸੰਭਾਲਿਆ ਹੈ ਅਤੇ ਜਲਦੀ ਹੀ ਇਹ ਮਸਲਾ ਹੱਲ ਕਰਵਾ ਦੇਵਾਂਗੇ। ਮੰਡੀ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਇਸ ਪਸ਼ੂ ਮੰਡੀ ਤੋਂ ਹੋਣ ਵਾਲੀ ਆਮਦਨ ਵੱਲ ਉਚੇਚਾ ਧਿਆਨ ਦੇ ਕੇ ਇੱਥੋਂ ਦੇ ਨਿਕਾਸੀ ਪ੍ਰਬੰਧਾਂ ਦਾ ਹੱਲ ਕੀਤਾ ਜਾਵੇ।

Send this to a friend