June 17, 2026 11:47 am

ਸੰਸਦ ਮੈਂਬਰ ਭੂੰਦੜ ਵੱਲੋਂ ਅੰਗਰੇਜ਼ੀ ਨਾਵਲ ‘ਦ ਟਰਇੰਫ’ ਰਿਲੀਜ਼

Page-1_15 ਚੰਡੀਗੜ੍ਹ, 11 ਸਤੰਬਰ (ਨਾਗਪਾਲ)- ਸ੍ਰ. ਬਲਵਿੰਦਰ ਸਿੰਘ ਭੂੰਦੜ, ਮੈਂਬਰ ਪਾਰਲੀਮੈਂਟ ਨੇ ਅੱਜ ਸਿਰਜਨਦੀਪ ਕੌਰ ਉੱਭਾ ਦਾ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਨਾਵਲ ‘ਦ ਟਰਇੰਫ’ ਰਿਲੀਜ਼ ਕੀਤਾ। ਇਹ ਨਾਵਲ ਸਿਰਜਨਦੀਪ ਕੌਰ ਉੱਭਾ ਦੀ ਦੂਸਰੀ ਸਾਹਿਤਕ ਸਿਰਜਣਾ ਹੈ। ਇਸ ਤੋਂ ਪਹਿਲੇ ਉਸ ਦੀ ਇਕ ਕਾਵਿ ਪੁਸਤਕ ਠਹੲ ਾਂਹਸਿਪੲਰਸ ੋਡ 8ੲੳਰਟ ਛੱਪ ਚੁੱਕੀ ਹੈ। ਚੰਡੀਗੜ• ਪ੍ਰੈਸ ਕਲੱਬ ਵਿਖੇ ਹੋਏ ਇਸ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ, ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਦੇ ਚੇਅਰਪਰਸਨ ਡਾ. ਤੇਜਿੰਦਰ ਕੌਰ, ਸਿਰਜਣਦੀਪ ਦੇ ਦਾਦਾ ਜੀ ਪ੍ਰੋ. ਅੱਛਰੂ ਸਿੰਘ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ•, ਪਿਤਾ ਜੀ ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਖ਼ਾਲਸਾ

ਕਾਲਜ ਪਟਿਆਲਾ ਅਤੇ ਡਾਇਰੈਕਟਰ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਡਾ. ਸੁਰਜੀਤ ਸਿੰਘ ਭੱਟੀ, ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਘਨੌਰ, ਸ੍ਰ. ਪ੍ਰੀਤਮ ਸਿੰਘ ਰੂਪਾਲ, ਆਲ ਇੰਡੀਆ ਰੇਡੀਓ, ਚੰਡੀਗੜ• ਤੋਂ ਇਲਾਵਾ ਸਿਰਜਣਦੀਪ ਦੇ ਸਾਰੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੀਆਂ ਕਈ ਮੁਅਜੱਜ਼ ਸ਼ਖ਼ਸੀਅਤਾਂ ਹਾਜ਼ਰ ਸਨ। ਸ੍ਰ. ਬਲਵਿੰਦਰ ਸਿੰਘ ਭੂੰਦੜ ਨੇ ਇਸ ਸਮੇਂ ਬੋਲਦੇ ਹੋਏ ਕਿਹਾ ਕਿ ਸਿਰਜਣਦੀਪ ਕੌਰ ਦਾ ਇਹ ਨਾਵਲ ਭਾਰਤੀ ਸਮਾਜ ਵਿਚ ਲੜਕੀਆਂ ਦੀ ਸਥਿਤੀ ਦਾ ਬਹੁਤ ਹੀ ਜ਼ਜ਼ਬਾਤੀ ਤਰੀਕੇ ਨਾਲ ਵਰਨਣ ਕਰਦਾ ਹੈ। ਸ੍ਰ. ਭੂੰਦੜ ਨੇ ਕਿਹਾ ਕਿ ਪੜ• ਲਿਖ ਜਾਣ ਦੇ ਬਾਵਜੂਦ ਵੀ ਸਾਡੇ ਸਮਾਜ ਵਿੱਚ ਹਾਲੇ ਮੁੰਡੇ ਅਤੇ ਕੁੜੀ ਵਿਚਲਾ ਅੰਤਰ ਖ਼ਤਮ ਨਹੀਂ ਹੋਇਆ। ਪਰ ਹੁਣ ਸਾਡੀ ਔਰਤ ਨੇ ਆਪਣਾ ਰਾਹ ਤਲਾਸ਼ ਲਿਆ ਹੈ ਅਤੇ ਆਪਣੇ ਹੌਸਲੇ, ਲਗਨ, ਮਿਹਨਤ ਅਤੇ ਸਿੱਦਕ ਸਦਕਾ ਉਹ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਅੱਗੇ ਵੱਧ ਰਹੀ ਅਤੇ ਆਪਣੀਆਂ ਮੰਜਿਲਾਂ ਸਰ ਕਰ ਰਹੀ ਹੈ।
ਡਾ. ਗੁਰਮੋਹਨ ਸਿੰਘ ਵਾਲੀਆ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਸਿਰਜਣਦੀਪ ਦਾ ਇਹ ਨਾਵਲ ਸਾਡੀਆਂ ਨੌਜਵਾਨ ਕੁੜੀਆਂ ਨੂੰ ਔਕੜਾਂ ਦੇ ਬਾਵਜੂਦ ਆਪਣੇ ਨਿਸ਼ਾਨਿਆਂ ਦੀ ਪੂਰਤੀ ਕਰਨ ਵਾਸਤੇ ਬਹੁਤ ਵਧੀਆ ਸੇਧ ਪ੍ਰਦਾਨ ਕਰੇਗਾ।ਉਨ•ਾਂ ਕਿਹਾ ਕਿ ਸਿਰਜਣ ਨੇ ਬਹੁਤ ਛੋਟੀ ਉੱਮਰ ਵਿਚ ਸਾਹਿਤਿਕ ਸੂਝ-ਬੂਝ ਦਾ ਪ੍ਰਦਰਸ਼ਨ ਕਰਦੇ ਹੋਏ ਇੱਕ ਬਹੁਤ ਵਧੀਆ ਰਚਨਾ ਅੰਗਰੇਜ਼ੀ ਜਗਤ ਨੂੰ ਦਿੱਤੀ ਹੈ।ਡਾ. ਤੇਜਿੰਦਰ ਕੌਰ ਨੇ ਸਿਰਜਣਦੀਪ ਕੌਰ ਦੀ ਏਨੀ ਛੋਟੀ ਉਮਰ ਵਿੱਚ ਸਮਾਜ ਦੇ ਘਿਨੌਣੇ ਪੱਖਾਂ ਨੂੰ ਬਾਰੀਕਬੀਨੀ ਨਾਲ ਘੋਖਣ ਅਤੇ ਨਿੰਦਣ ਦੀ ਸੋਝੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਨਾਵਲ ਅਵੱਸ਼ ਦੀ ਵਿਹਸ਼ੀ ਬਿਰਤੀਆਂ ਵਾਲੇ ਮਰਦਾਂ ਨੂੰ ਔਰਤ ਪ੍ਰਤੀ ਆਪਣਾ ਨਜ਼ਰੀਆਂ ਬਦਲਣ ਵਾਸਤੇ ਪ੍ਰੇਰੇਗਾ। ਇਸ ਮੌਕੇ ਤੇ ਬੋਲਦੇ ਹੋਏ ਸਿਰਜਣ ਨੇ ਕਿਹਾ ਕਿ ਨਾਵਲ ਲਿਖਣ ਦਾ ਇਹ ਖਿਆਲ ਉਸ ਦੇ ਮਨ 2012 ਵਿਚ ਦਿੱਲੀ ਦਾਮਨੀ ਰੇਪ ਕਾਂਡ ਤੋਂ ਬਾਅਦ ਆਇਆ।ਉਸ ਨੇ ਕਿਹਾ ਕਿ ਉਹ ਉਸ ਸਮੇਂ ਬਹੁਤ ਨਿਰਾਸ਼ ਹੋਈ ਅਤੇ ਉਹ ਇਹ ਚਾਹੁੰਦੀ ਸੀ ਕਿ ਲੋਕ ਔਰਤ ਦੀ ਮਹੱਤਤਾ ਤੋਂ ਜਾਣੂ ਹੋਣ।ਉਸ ਨੇ ਕਿਹਾ ਕਿ ਉਹ ਇਸ ਮੰਤਵ ਲਈ ਘਰ-ਘਰ ਨਹੀਂ ਜਾ ਸਕਦੀ ਸੀ ਇਸ ਲਈ ਉਸ ਨੇ ਕਲਮ ਦਾ ਮਾਧਿਅਮ ਚੁਣਿਆ।ਉਸ ਨੇ ਕਿਹਾ ਕਿ ਹਰ ਰੋਜ਼ ਵਾਪਰ ਰਹੀਆਂ ਰੇਪ ਅਤੇ ਹੋਰ ਅੱਤਿਆਚਾਰ ਦੀਆਂ ਘਟਨਾਵਾਂ ਸਾਡੇ ਮੱਥੇ ਤੇ ਕਲੰਕ ਹਨ ਅਤੇ ਸਾਡੇ ਮਨੁੱਖ ਹੋਣ ਦੇ ਦਾਅਵੇ ਤੇ ਇਕ ਸ਼ਰਮਨਾਕ ਸੰਕੇਤ ਹਨ।ਉਸ ਨੇ ਕਿਹਾ ਕਿ ਉਸ ਦੇ ਨਾਵਲ ਦੀ ਮੁੱਖ ਪਾਤਰ ਇਬਾਦਤ ਭਾਂਵੇ ਸਾਰੇ ਧੱਕੇ ਸਹਿੰਦੀ ਹੈ ਪਰ ਉਹ ਸਭ ਕੁੱਝ ਦੇ ਬਾਵਜੂਦ ਜਿੱਤਦੀ ਹੈ ਅਤੇ ਇਹ ਅਹਿਸਾਸ ਕਰਾਉਣ ਵਿਚ ਕਾਮਯਾਬ ਹੁੰਦੀ ਹੈ ਕਿ ਕੁੜੀਆਂ ਕਿਸੇ ਗੱਲੋਂ ਘੱਟ ਨਹੀਂ।ਉਸ ਨੇ ਕਿਹਾ ਕਿ ਸਾਨੂੰ ਜਾਗਣਾ ਪਵੇਗਾ ਅਤੇ ਆਪਣੇ ਰਸਤਿਆਂ ਦੀ ਆਪ ਤਲਾਸ਼ ਕਰਨੀ ਪਵੇਗੀ।ਉਸ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੇਟਿਆਂ ਨੂੰ ਤਹਿਜ਼ੀਬ ਅਤੇ ਲਗਾਮ ਵਿਚ ਰੱਖਣਾ ਹੋਵੇਗਾ। ਸ੍ਰ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਔਰਤ ਵਿੱਚ ਬਹੁਤ ਕੁਝ ਕਰ ਗੁਜ਼ਰਨ ਦੀ ਸ਼ਕਤੀ ਹੈ ਪਰ ਲੋੜ ਹੈ ਉਸ ਅੰਦਰ ਦੱਬੀਆਂ ਬਿਰਤੀਆਂ ਨੂੰ ਜਗਾਉਣ ਦੀ ਅਤੇ ਹੰਭਲਾ ਮਾਰਨ ਦੀ। ਸਿਰਜਣਦੀਪ ਨੇ ਇਸ ਨਾਵਲ ਵਿੱਚ ਇਹ ਉਪਰਾਲਾ ਬਹੁਤ ਸ਼ਾਇਸਤਗੀ ਨਾਲ ਕੀਤਾ ਹੈ।ਸ੍ਰ. ਪ੍ਰਸਿੰਘ ਰੂਪਾਲ ਨੇ ਸਿਰਜਣਦੀਪ ਅਤੇ ਉਸ ਦੇ ਸਾਰੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਸਿਰਜਣਦੀਪ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜਿੰਨੀ ਨੀਝ ਨਾਲ ਸਿਰਜਣਦੀਪ ਨੇ ਸਮਾਜ ਦੇ ਔਰਤ ਪ੍ਰਤੀ ਕਈ ਘਨੌਣੇ ਪੱਖਾਂ ਨੂੰ ਨੰਗਿਆ ਕੀਤਾ ਹੈ ੳਨਾ ਹੀ ਉਸ ਨੇ ਉਸ ਅੰਦਰ ਅੱਗੇ ਵੱਧਣ ਦੀ ਸ਼ਕਤੀ ਭਰੀ ਹੈ।
ਪ੍ਰੋ. ਅੱਛਰੂ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਿਰਜਣ ਦਾ ਇਹ ਨਾਵਲ ਜਿਥੇ ਲੜਕੀਆਂ ਦੀ ਪੀੜਾਂ ਦਾ ਵਰਨਣ ਕਰਦਾ ਹੈ ਉਥੇ ਇਹ ਆਸ ਦੀ ਕਿਰਨ ਵੀ ਦਿੰਦਾ ਹੈ ਕਿ ਲੜਕੀਆਂ ਕਿਸੇ ਵੀ ਗੱਲੋਂ ਕਮਜ਼ੋਰ ਨਹੀਂ ਹਨ ਅਤੇ ਉਹ ਸਮਾਜ ਨਾਲ ਦੋ ਹੱਥ ਕਰਦੀਆਂ ਹੋਈਆਂ ਜੇਤੂ ਰਾਹਾਂ ਦੀ ਪਾਂਧੀ ਬਣ ਸਕਦੀਆਂ ਹਨ।ਡਾ. ਧਰਮਿੰਦਰ ਸਿੰਘ ਉੱਭਾ ਨੇ ਮੁੱਖ ਮਹਿਮਾਨ ਅਤੇ ਹੋਰ ਸਾਰੀਆਂ ਮੁਅੱਜਜ਼ ਸ਼ਖ਼ਸੀਅਤਾਂ ਨੂੰ ‘ਜੀ ਆਇਆਂ’ ਕਿਹਾ। ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਸਿਰਜਣ ਆਪਣੇ ਨਾਮ ਨੂੰ ਸਕਾਰਥ ਕਰਦੀ ਹੋਈ ਖ਼ੂਬਸੂਰਤ ਸਿਰਜਣਾਤਮਕ ਰਚਨਾਵਾਂ ਦੀ ਸਿਰਜਣਾ ਕਰ ਰਹੀ ਹੈ।ਪ੍ਰੋ. ਜਸਪ੍ਰੀਤ ਕੌਰ ਨੇ ਨਾਵਲ ਸਬੰਧੀ ਬੁਨਿਆਦੀ ਜਾਣਕਾਰੀ ਦਿੱਤੀ ਅਤੇ ਮੰਚ ਸੰਚਾਲਨ ਕੀਤਾ।

Send this to a friend