June 17, 2026 9:02 am

ਸ. ਕੇਵਲ ਸਿੰਘ ਦੀ ਅਗਵਾਈ ’ਚ 12 ਮੈਂਬਰੀ ਵਫਦ ਜੰਮੂ-ਕਸ਼ਮੀਰ ਰਵਾਨਾ

ਸ. ਮਨਜੀਤ ਸਿੰਘ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਟਰੱਕ ਰਵਾਨਾ ਕੀਤੇ
Page-1_28 ਅੰਮ੍ਰਿਤਸਰ 11 ਸਤੰਬਰ (ਪੀ. ਟੀ)- ਜੰਮੂ-ਕਸ਼ਮੀਰ ਵਿੱਚ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਹੜ•-ਪੀੜ•ਤ ਲੋਕਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਜਾ ਰਹੀ ਰਾਹਤ ਸਮੱਗਰੀ ਦੇ ਕਾਰਜਾਂ ਦੀ ਦੇਖ-ਰੇਖ ਵਾਸਤੇ ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ.ਕਰਨੈਲ ਸਿੰਘ ਪੰਜੋਲੀ, ਸ. ਨਿਰਮੈਲ ਸਿੰਘ ਜੌਲਾਂ, ਸ. ਮੋਹਨ ਸਿੰਘ ਬੰਗੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਸਮੇਤ 12 ਮੈਂਬਰਾਂ ਦੀ ਵਿਸ਼ੇਸ਼ ਟੀਮ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਪਾਇਸ ਜੈਟ ਏਅਰ ਲਾਈਨਜ਼ ਜਹਾਜ਼ ਰਾਹੀ ਰਵਾਨਾ ਹੋ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਕੇਵਲ ਸਿੰਘ ਬਾਦਲ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਤੀਸਰੇ ਦਿਨ ਵੀ

ਹੜ-ਪੀੜ•ਤ ਪਰਿਵਾਰਾਂ ਲਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ।ਉਨ•ਾਂ ਕਿਹਾ ਕਿ ਇਹ ਟੀਮ ਉਥੋਂ ਦੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਲੋਕਾਂ ਦੀ ਲੋੜ ਅਨੁਸਾਰ ਰਾਹਤ ਸਮੱਗਰੀ ਭਿਜਵਾਉਣ ਲਈ ਕਾਰਜ ਕਰੇਗੀ।
ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਹੀ ਮਨੁੱਖਤਾ ਦੇ ਭਲਾਈ ਕਾਰਜਾਂ ਨੂੰ ਸਮਰਪਿਤ ਰਹੀ ਹੈ, ਖਾਸ ਕਰਕੇ ਪਿਛਲੇ ਸਮੇਂ ਦੌਰਾਨ ਦੇਸ਼ ਵਿਚ ਆਈਆਂ ਕੁਦਰਤੀ ਆਫ਼ਤਾਂ ਜਿਵੇਂ ਕਿ ਸੁਨਾਮੀ, ਗੁਜਰਾਤ ਵਿਚ ਆਏ ਭੂਚਾਲ, ਉੱਤਰਾਖੰਡ ਵਿਚ ਵਾਪਰੀ ਭਿਆਨਕ ਤ੍ਰਾਸਦੀ ਆਦਿ ਵਿਚ ਆਪਣੀ ਸਰਗਰਮ ਭੂਮਿਕਾ ਨਿਭਾਅ ਕੇ ਲੱਖਾਂ ਲੋਕਾਂ ਨੂੰ ਨਿਸ਼ਕਾਮ ਰੂਪ ‘ਚ ਰਾਹਤ ਸਮੱਗਰੀ ਭੇਜਦੀ ਰਹੀ ਹੈ।ਉਨ•ਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹੜ• ਪੀੜ•ਤ ਲੋਕਾਂ ਦੀ ਸਹਾਇਤਾ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਆਰੰਭਿਆ ਗਿਆ ਇਹ ਕਾਰਜ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਥੋਂ ਦੀ ਹਾਲਤ ਸਥਿਰ ਨਹੀਂ ਹੋ ਜਾਂਦੀ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ੍ਰੀ ਗੁਰੂ ਰਾਮਦਾਸ ਸਰਾਂ ਤੋਂ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਤੇ ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਜੰਮੂ-ਕਸ਼ਮੀਰ ਦੇ ਹੜ•-ਪੀੜ•ਤਾਂ ਲਈ ਦੋ ਟਰੱਕ ਰਾਹਤ ਸਮੱਗਰੀ ਦੇ ਰਵਾਨਾ ਕੀਤੇ।ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ. ਮਨਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਨਾ ਸਦਕਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਦੇ ਪ੍ਰਬੰਧਕਾਂ ਵੱਲੋਂ ਪੁੱਜੀ ਰਾਹਤ ਸਮੱਗਰੀ ਸੰਗਤਾਂ ਦੀ ਮੰਗ ਅਨੁਸਾਰ ਚੌਲ 35 ਕੁਇੰਟਲ, ਦਾਲ 15 ਕੁਇੰਟਲ, ਖੰਡ 5 ਕੁਇੰਟਲ, ਚਾਹ ਪੱਤੀ 50 ਕਿਲੋ, ਘਿਉ 100 ਕਿਲੋ, ਤੇਲ 100 ਕਿਲੋ, ਸੁੱਕਾ ਦੁੱਧ 50 ਕਿਲੋ, ਹਲਦੀ ਅਤੇ ਮਿਰਚ 25-25 ਕਿਲੋ ਜੰਮੂ-ਕਸ਼ਮੀਰ ਦੇ ਪੁਣਛ ਤੇ ਰਾਜੌਰੀ ਵਿਖੇ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ‘ਚ ਭੇਜੀ ਜਾ ਰਹੀ ਹੈ। ਇਹ ਰਾਹਤ ਸਮੱਗਰੀ ਸ. ਤਰਵਿੰਦਰ ਸਿੰਘ ਇੰਚਾਰਜ ਅਮਲਾ ਦੀ ਅਗਵਾਈ ‘ਚ ਸ. ਬਲਕਾਰ ਸਿੰਘ ਜੌੜਾ ਸੁਪਰਵਾਈਜ਼ਰ, ਸ. ਹਰਜੀਤ ਸਿੰਘ, ਸ. ਪਰਵਿੰਦਰ ਸਿੰਘ ਸਹਾਇਕ ਸੁਪਰਵਾਈਜ਼ਰ, ਸ. ਬਲਬੀਰ ਸਿੰਘ ਤੇ ਸ. ਧਰਮਿੰਦਰ ਸਿੰਘ ਦੀ ਵਿਸ਼ੇਸ਼ ਟੀਮ ਰਾਹੀ ਭੇਜੀ ਗਈ।ਉਨ•ਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇਦਾ ਜਮਾਤ ਹੈ ਤੇ ਇਹ ਜਦੋਂ ਵੀ ਕਿਤੇ ਦੇਸ਼ ਤੇ ਕੁਦਰਤੀ ਕਰੋਪੀਆ ਦੁਆਰਾ ਆਫਤ ਆਉਂਦੀ ਹੈ ਤਾਂ ਬਿਨਾਂ ਕਿਸੇ ਭੇਦਭਾਵ, ਜਾਤ-ਪਾਤ ਅਤੇ ਧਰਮ ਮਜ਼ਬ ਦੇ ਸਭ ਦੀ ਸਹਾਇਤਾ ਕਰਦੀ ਹੈ। ਇਸ ਸਮੇਂ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ,ਸ. ਜਤਿੰਦਰ ਸਿੰਘ ਐਡੀ: ਮੈਨੇਜਰ, ਸ. ਇੰਦਰ ਮੋਹਣ ਸਿੰਘ ਅਨਜਾਣ ਤੇ ਸ. ਅਰਵਿੰਦਰ ਸਿੰਘ ਏ ਪੀ ਆਰ ਓ ਆਦਿ ਮੌਜੂਦ ਸਨ।

Send this to a friend