5 ਵਿਸ਼ਾਲ ਨਗਰ ਕੀਰਤਨ ਕੱਢੇ ਜਾਣਗੇ- ਗਿ: ਮੱਲ ਸਿੰਘ
ਸ੍ਰੀ ਅਨੰਦਪੁਰ ਸਾਹਿਬ, 10 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ)- 19 ਜੂਨ 2015 ਨੂੰ ਆ ਰਹੇ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੋਕੇ ਵੱਖ ਵੱਖ ਅਸਥਾਨਾਂ ਤੋਂ 5 ਵਿਸ਼ਾਲ ਨਗਰ ਕੀਰਤਨ ਕੱਢੇ ਜਾਣਗੇ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਨਗੀਆਂ। ਇਹ ਗੱਲ ਅੱਜ ਤਖਤ ਸ਼੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਨੇ ਕਹੀ। ਇਨਾਂ• ਨਗਰ ਕੀਰਤਨਾਂ ਸਬੰਧੀ ਵਿਸ਼ੇਸ਼ ਪੋਸਟਰ ਜਾਰੀ ਕਰਦਿਆਂ ਗਿ:ਮੱਲ ਸਿੰਘ ਨੇ ਦੱਸਿਆ ਕਿ 25 ਸਤੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋ ਵਿਸ਼ਾਲ ਨਗਰ ਕੀਰਤਨ ਅਰੰਭ ਹੋਵੇਗਾ ਜੋ ਤਖਤ ਸ਼੍ਰੀ ਕੇਸਗੜ• ਸਾਹਿਬ ਵਿਖੇ ਸਮਾਪਤ ਹੋਵੇਗਾ। ਉਨਾਂ• ਕਿਹਾ ਕਿ ਇਸੇ ਤਰਾਂ 20 ਨਵੰਬਰ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਿੰਡ ਪਹੂਵਿੰਡ ਤੋਂ
23 ਦਸੰਬਰ ਨੂੰ ਗੁਰਦੁਆਰਾ ਘੋੜੇਆਂ ਵਾਲਾ (ਨਾਭਾ) ਤੋਂ 28 ਫਰਵਰੀ ਨੂੰ ਗੁਰਦੂਆਰਾ ਸਾਰਾਗੜੀ• ਸਾਹਿਬ (ਫਿਰੋਜਪੁਰ ਛਾਉਣੀ) ਤੋਂ ਅਤੇ ਪੰਜਵਾਂ ਨਗਰ ਕੀਰਤਨ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ 17 ਮਈ ਨੂੰ ਅਰੰਭ ਹੋਵੇਗਾ ਜੋ 21 ਮਈ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇਗਾ। ਗਿ:ਮੱਲ ਸਿੰਘ ਨੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਖਾਲਸੇ ਦੀ ਜਨਮ ਭੂਮੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਹਰੇਕ ਸਿੱਖ ਆਪਣਾ ਸਮਾਗਮ ਸਮਝ ਕੇ ਮਨਾਵੇ ਤੇ ਇਨਾਂ• ਸਮਾਗਮਾਂ ਵਿਚ ਵੱਧ ਚੜ ਕੇ ਪਰਿਵਾਰਾਂ ਸਮੇਤ ਹਿੱਸਾ ਲਵੇ। ਗਿ:ਮੱਲ ਸਿੰਘ ਨੇ ਸਿੱਖ ਨੋਜਵਾਨਾਂ ਵਿਚ ਵਧ ਰਹੇ ਪਤਿਤਪੁਣੇ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਤਿਤਪੁਣੇ ਨੂੰ ਠੱਲ ਪਾਉਣ ਲਈ ਨੋਜਵਾਨਾਂ ਦੇ ਘਰ ਘਰ ਜਾਵਾਂਗਾਂ ਤੇ ਉਨਾਂ• ਨੂੰ ਸਾਬਤ ਸੂਰਤ ਰਹਿਣ ਦੀ ਪ੍ਰੇਰਣਾ ਕੀਤੀ ਜਾਵੇਗੀ। ਗਿ:ਮੱਲ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਸੁਨੇਹਾ ਦਿਤਾ ਹੈ ਕਿ 19 ਜੂਨ ਨੂੰ ਆਪੋ ਆਪਣੇ ਘਰਾਂ ਵਿਚ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ ਤੇ ਕੌਮੀ ਏਕਤਾ ਤੇ ਪਹਿਰਾ ਦਿਤਾ ਜਾਵੇ। ਇਸ ਮੋਕੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ, ਸਕੱਤਰ ਜਗੀਰ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ ਹੈਪੀ, ਅਮਨਦੀਪ ਸਿੰਘ ਆਦਿ ਹਾਜਰ ਸਨ।