ਮੁੰਬਈ, 10 ਸਤੰਬਰ (ਪੀ. ਟੀ.)- ਸ਼ਿਵ ਸੈਨਾ ਨੇ ਪਾਰਟੀ ਦੇ ਮੁੱਖ ਅਖਬਾਰ ਸਾਮਨਾ ’ਚ ‘ਲਵ ਜੇਹਾਦ’ ’ਤੇ ਨਿਸ਼ਾਨਾ ਸਾਧਿਆ ਹੈ। ਉੱਧਵ ਠਾਕਰੇ ਨੇ ਭਾਜਪਾ ਸੰਸਦ ਮੈਂਬਰ ਯੋਗੀ ਅਦਿਤਿਆਨਾਥ ਦੇ ਲਵ ਜੇਹਾਦ ’ਤੇ ਦਿੱਤੇ ਬਿਆਨ ਦਾ ਸਮਰਥਨ ਕੀਤਾ ਹੈ। ਉੱਧਵ ਠਾਕਰੇ ਨੇ ਲਵ ਜੇਹਾਦ ‘ਚ ਨਾ ਫਸਣ ਦੀ ਗੱਲ ਕਹੀ ਹੈ। ਉੱਧਵ ਨੇ ਕਿਹਾ ਕਿ ਹਿੰਦੂ ਲੜਕੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਤੇ ਵਿਆਹ ਤੋਂ ਬਾਅਦ ਜਬਰਦਸਤੀ ਧਰਮ ਬਦਲਿਆ ਜਾ ਰਿਹਾ ਹੈ।