ਗੈਂਗਰੇਪ ਵਿੱਚ 3 ਲੜਕੀਆਂ ਵੀ ਸ਼ਾਮਲ, ਰੇਲਵੇ ਦੇ ਡੀ.ਜੀ.ਪੀ. ਦੇ ਦਖਲ ਤੋਂ ਬਾਅਦ ਸਦਰ ਪੁਲਿਸ ਬੁਢਲਾਡਾ ਨੇ ਮਾਮਲਾ ਆਪਣੇ ਹੱਥ ਲਿਆ
ਬੁਢਲਾਡਾ, 9 ਸਤੰਬਰ (ਅਮਿਤ ਜਿੰਦਲ)- ਦਿੱਲੀ ਗੈਂਗਰੇਪ ਦੀ ਸ਼ਿਕਾਰ ਦਾਮਿਨੀ ਦੇ ਇਲਾਜ ਵਿੱਚ ਸ਼੍ਯਾਮਲ ਸਫਦਰਜੰਗ ਹਸਪਤਾਲ (ਦਿੱਲੀ) ਦੀ ਨਰਸ ਦਾ ਬੁਢਲਾਡਾ ਨੇੜੇ ਇੱਕ ਪਿੰਡ ਵਿੱਚ ਗੈਂਗਰੇਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੀਤੀ ਰਾਤ ਇਥੋਂ ਨੇੜਲੇ ਪਿੰਡ ਹਸਨਪੁਰ ਨੇੜਿਓਂ ਲੰਘਦੀ ਸਰਹੰਦ ਡਰੇਨ ਦੀ ਪਟੜੀ ’ਤੇ ਦਿੱਲੀ ਤੋਂ ਇੱਕ 33 ਸਾਲਾ ਨਰਸ ਅਦਿੱਤੀ ਰਾਤ 8 ਵਜੇ ਤੋਂ ਬਾਅਦ ਗੈਂਗਰੇਪ ਦਾ ੍ਯਿਸ਼ਕਾਰ ਹੋ ਗਈ। ਅਦਿੱਤੀ ਦਿੱਲੀ ਵਿੱਚ ਵਾਪਰੇ ਦਾਮਿਨੀ ਗੈਂਗਰੇਪ ਦੇ ਇਲਾਜ ਵਿੱਚ ਸ਼੍ਯਾਮਲ ਸੀ। ਕਦਵਈ ਨਗਰ ਦਿੱਲੀ ਦੀ ਰਹਿਣ ਵਾਲੀ ਅਦਿੱਤੀ ਧੋਖੇ ਦਾ ੍ਯਿਸ਼ਕਾਰ ਹੋ ਕੇ ਅਚਾਨਕ ਹੀ ਗੈਂਗਰੇਪ ਦਾ ਸ਼੍ਯਿਕਾਰ ਹੋ ਗਈ। ਪੱਤਰਕਾਰਾਂ ਸਾਹਮਣੇ ਪੇਸ਼ ਹੋਈ ਆਦਿਤੀ ਨੇ ਦੱਸਿਆ ਕਿ ਥੋੜੇ ਦਿਨ ਪਹਿਲਾਂ ਬੁਢਲਾਡਾ ਦੀ ਇੱ
ਕ ਔਰਤ ਰਮਨਦੀਪ ਕੌਰ ਦਿੱਲੀ ਦੇ ਇੱਕ ਬਸ ਸਟੈਂਡ ’ਤੇ ਘਰੇਲੂ ਝਗੜੇ ਕਾਰਨ ਪ੍ਰ੍ਯੇਸ਼ਾਨ ਖੜ੍ਹੀ ਮਿਲੀ। ਜਿਸ ਨੇ ਉਸਨੂੰ ਆਪਣੇ ਕੋਲ ਪੈਸੇ ਨਾ ਹੋਣ ਕਾਰਨ ਅਗਲੇ ਬੱਸ ਸਟੈਂਡ ਤੱਕ ਟਿਕਟ ਦਿਵਾਉਣ ਦੀ ਗੁਜਾਰ੍ਯਿਸ਼ ਕੀਤੀ। ਜਿਸ ਦੇ ਕਹਿਣ ’ਤੇ ਆਦਿਤੀ ਨੇ ਉਸਨੂੰ ਅਗਲੇ ਬੱਸ ਸਟੈਂਡ ਤੱਕ ਦੀ ਟਿਕਟ ਲੈ ਕੇ ਦੇ ਦਿੱਤੀ। ਆਦਿੱਤੀ ਦਾ ਕਹਿਣਾ ਸੀ ਕਿ ਇਹ ਸਮਾਂ ਸ਼ਾਮ ਦਾ ਸੀ। ਜਦੋਂ ਉਹ ਸਫਦਰਜੰਗ ਹਸਪਤਾਲ (ਦਿੱਲੀ) ਵਿੱਚੋਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਪਰਤ ਰਹੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਬੱਸ ਸਟੈਂਡ ਤੋਂ ਉ¤ਤਰ ਕੇ ਜਾਣ ਲੱਗੀ ਤਾਂ ਰਮਨਦੀਪ ਕੌਰ ਵੀ ਉਸੇ ਬੱਸ ਸਟੈਂਡ ’ਤੇ ਉ¤ਤਰ ਕੇ ਉਸਦੇ ਪਿੱਛੇ ਆਉਣ ਲੱਗੀ ਤਾਂ ਰਮਨਦੀਪ ਨੇ ਆਦਿਤੀ ਨੂੰ ਵਾਸਤਾ ਪਾਇਆ ਕਿ ਉਹ ਬਹੁਤ ਪ੍ਰੇਸ਼੍ਯਾਨ ਹੈ ਅਤੇ ਘਰੇਲੂ ਕਲੇਸ਼ ਕਾਰਨ ਉਹ ਦਿੱਲੀ ਪਹੁੰਚ ਗਈ ਹੈ। ਜਿਸ ਕਾਰਨ ਉਸ ਦੀ ਮਦਦ ਕੀਤੀ ਜਾਵੇ। ਜਿਸ ’ਤੇ ਤਰਸ ਖਾਂਦਿਆਂ ਆਦਿਤੀ ਰਮਨਦੀਪ ਕੌਰ ਨੂੰ ਆਪਣੇ ਘਰ ਲੈ ਆਈ ਅਤੇ ਆਪਣੇ ਪਤੀ ਨਾਲ ਉਸਦੀ ਜਾਣ ਪਹਿਚਾਣ ਕਰਵਾਈ। ਉਨ੍ਹਾਂ ਦੱਸਿਆ ਕਿ ਅਗਲੀ ਸਵੇਰ ਜਦੋਂ ਉਸਦਾ ਪਤੀ ਇਸ਼੍ਯਨਾਨ ਕਰ ਰਿਹਾ ਸੀ ਅਤੇ ਮੈਂ ਰਸੋਈ ਵਿੱਚ ਰੁੱਝੀ ਹੋਈ ਸੀ ਤਾਂ ਰਮਨਦੀਪ ਕੌਰ ਨੇ ਚੋਰੀ ਛਿਪੇ ਉਨ੍ਹਾਂ ਦੇ ਘਰੇਲੂ ਫੋਨ ਤੋਂ ਆਪਣੇ ਪਤੀ ਰਾਜਵੀਰ ਸਿੰਘ ਨੂੰ ਆਪਣੇ ਬਾਰੇ ਸੂਚਿਤ ਕਰ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਥੋੜੀ ਦੇਰ ਬਾਅਦ ਹੀ ਰਾਜਵੀਰ ਸਿੰਘ ਦਾ ਫੋਨ ਆ ਗਿਆ। ਜਿਸ ਨੇ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਕਿ ਰਮਨਦੀਪ ਕੌਰ ਉਸਦੀ ਪਤਨੀ ਹੈ ਅਤੇ ਇਹ ਘਰੈਲੂ ਕਲੇਸ਼ ਕਾਰਨ ਪ੍ਰੇਸ਼ਾਨ ਹੈ ਕ੍ਰਿਪਾ ਕਰਕੇ ਇਸ ਨੂੰ ਆਪਣੇ ਪਾਸ ਹੀ ਰੱਖਣਾ, ਅਸੀਂ ਇਸ ਨੂੰ ਲੈ ਕੇ ਜਾਣ ਲਈ ਤੁਹਾਡੇ ਪਾਸ ਜਲਦ ਹੀ ਦਿੱਲੀ ਪਹੁੰਚ ਰਹੇ ਹਾਂ। ਆਦਿਤੀ ਦਾ ਕਹਿਣਾ ਸੀ ਕਿ ਰਾਜਵੀਰ ਸਿੰਘ ਆਪਣੇ ਇੱਕ ਦੋਸਤ ਅਤੇ ਆਪਣੇ ਪਿਤਾ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਏ। ਜਿੱਥੇ ਉਨ੍ਹਾਂ ਨੇ ਰਮਨਦੀਪ ਕੌਰ ਦੀ ਸਹਾਇਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜਾਣ ਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੇ ਘਰ ਰਾਜਵੀਰ ਸਿੰਘ ਦਾ ਦੁਬਾਰਾ ਫੋਨ ਆ ਗਿਆ ਜਿਸ ’ਤੇ ਉਨ੍ਹਾਂ ਕਿਹਾ ਕਿ ਰਮਨਦੀਪ ਕੌਰ ਦੀ ਹਾਲਤ ਖਰਾਬ ਹੋ ਗਈ ਹੈ ਅਤੇ ਉਹ ਜੀਵਨ ਰੱਖਿਅਕ ਪ੍ਰਣਾਲੀ (ਵੈਂਟੀਲੇਟਰ) ਤੇ ਸਾਹ ਲੈ ਰਹੀ ਹੈ। ਜਿਹੜੀ ਵਾਰ ਵਾਰ ਤੁਹਾਨੂੰ ਯਾਦ ਕਰਕੇ ਤੁਹਾਨੂੰ ਇੱਕ ਵਾਰ ਵੇਖਣਾ ਚਾਹੁੰਦੀ ਹੈ। ਕ੍ਰਿਪਾ ਕਰਕੇ ਜੇਕਰ ਤੁਸੀਂ ਇੱਕ ਵਾਰ ਉਸਦੀ ਹਾਲਤ ਵੇਖ ਕੇ ਉਸ ਨਾਲ ਮਿਲ ਲਵੋ ਤਾਂ ਸ਼ਾਇਦ ਉਸ ਦੀ ਹਾਲਤ ਵਿੱਚ ਸੁਧਾਰ ਹੋ ਜਾਵੇ। ਆਦਿਤੀ ਦਾ ਕਹਿਣਾ ਸੀ ਕਿ ਕਾਫੀ ਸੋਚ ਵਿਚਾਰ ਤੋਂ ਬਾਅਦ ਮੈਂ ਬੁਢਲਾਡਾ ਆਉਣ ਦਾ ਫੈਸਲਾ ਕਰ ਲਿਆ। ਉਨ੍ਹਾਂ ਦੱਸਿਆ ਕਿ ਰਾਜਵੀਰ ਸਿੰਘ ਨੇ ਮੈਨੂੰ ਮੁੰਬਈ-ਫਿਰੋਜ਼ਪੁਰ ਜਨਤਾ ਐਕਸਪ੍ਰੈਸ ’ਤੇ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮੈਂ ਸੋਮਵਾਰ ਸ਼ਾਮ ਨੂੰ ਬੁਢਲਾਡਾ ਰੇਲਵੇ ਸਟੇਸ਼੍ਯਨ ’ਤੇ ਪਹੁੰਚ ਗਈ।
ਜਿੱਥੇ ਰਾਜਵੀਰ ਸਿੰਘ ਉਸਦੀ ਉਡੀਕ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਹ ਮੈਨੂੰ ਇੱਕ ਬਜਾਜ ਚੇਤਕ ਸਕੂਟਰ ’ਤੇ ਬਿਠਾ ਕੇ ਦੂਰ ਕਿਸੇ ਨਦੀ ਦੇ ਉਪਰੋਂ ਦੀ ਹੁੰਦਾ ਹੋਇਆ ਧਾਨ ਦੇ ਖੇਤਾਂ ਵਿੱਚ ਬਣੇ ਇੱਕ ਕਮਰੇ ਵਿੱਚ ਲੈ ਗਿਆ, ਜਿੱਥੇ ਟਿਊਬਵੈਲ ਚੱਲ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਕਮਰੇ ਵਿੱਚ ਦਾਖਲ ਹੋਈ ਤਾਂ ਕਮਰੇ ਵਿੱਚ ਪਹਿਲਾਂ ਹੀ 3 ਲੜਕੀਆਂ ਅੱਧਨਗਨ ਅਵਸਥਾ ਵਿੱਚ ਬੈਠੀਆਂ ਸਨ, ਜਿਨ੍ਹਾਂ ਕੋਲ ਦੋ ਲੜਕੇ ਅਤੇ ਇੱਕ 60 ਸਾਲਾ ਬਜ਼ੁਰਗ ਬਾਹਰ ਪਹਿਰੇ ’ਤੇ ਬੈਠਾ ਸੀ। ਉਨ੍ਹਾਂ ਦੱਸਿਆ ਕਿ ਰਾਜਵੀਰ ਸਿੰਘ ਨੇ ਉਸਨੂੰ ਧੱਕਾ ਮਾਰ ਕੇ ਕਮਰੇ ਵਿੱਚ ਸੁੱਟ ਦਿੱਤਾ ਜਿੱਥੇ ਪਹਿਲਾਂ ਹੀ ਬੈਠੇ 2 ਲੜਕੇ ਵਾਰੋ-ਵਾਰੀ ਉਸਦਾ ਮਾਸ ਨੋਚਣ ਲੱਗ ਪਏ। ਉਸ ਨੇ ਦੱਸਿਆ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਮੈਂ ਇੱਥੋਂ ਭੱਜ ਨਿਕਲ ਜਾਵਾਂ ਪਰ ਮੇਰੀ ਹਰ ਕੋਸ਼ਿਸ਼ ਉਨ੍ਹਾਂ ਨੇ ਨਾਕਾਮ ਕਰ ਦਿੱਤੀ। ਉਸ ਨੇ ਦੱਸਿਆ ਕਿ ਉਨ੍ਹਾਂ ਦਰਿੰਦਿਆਂ ਵੱਲੋਂ ਮੇਰੇ ਮੂੰਹ ਵਿੱਚ ਵਾਰ ਵਾਰ ਸ਼ਰਾਬ ਅਤੇ ਮਾਸ ਖਵਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਦੱਸਿਆ ਕਿ ਇਸ ਮੌਕੇ ਰਾਜਵੀਰ ਸਿੰਘ ਨੇ ਵੀ ਉਸ ਨਾਲ ਜਬਰ-ਜਨਾਹ ਕੀਤਾ।
ਉਸ ਨੇ ਦੱਸਿਆ ਕਿ ਉਸ ਸਮੇਂ ਮੈਂ ਹੱਕੀ ਬੱਕੀ ਰਹਿ ਗਈ ਜਦੋਂ 60 ਸਾਲਾ ਬਜ਼ੁਰਗ ਵੀ ਉਸ ਨਾਲ ਆ ਚਿੰਬੜਿਆ। ਉਸ ਨੇ ਦੱਸਿਆ ਕਿ ਰਾਜਵੀਰ ਸਿੰਘ ਵੱਲੋਂ ਮੇਰੇ ਗੱਲ ਵਿੱਚਲੀ ਸੋਨੇ ਦੀ ਚੈਨੀ, ਮੁੰਦਰਾਂ ਅਤੇ ਇੱਕ ਮਹਿੰਗਾ ਮੋਬਾਇਲ ਸਮੇਤ 8 ਹਜ਼ਾਰ ਰੁਪਏ ਵੀ ਖੋਹ ਲਏ। ਆਦਿੱਤੀ ਨੇ ਦੱਸਿਆ ਕਿ 6 ਵਜੇ ਦੇ ਕਰੀਬ ਜਾਨੋ ਮਾਰ ਦੇਣ ਦੀ ਧਮਕੀ ਦੇ ਕੇ ਜਦੋਂ ਰਾਜਵੀਰ ਸਿੰਘ ਉਸਨੂੰ ਰੇਲਵੇ ਸਟੇਸ਼੍ਯਨ ਬੁਢਲਾਡਾ ’ਤੇ ਉਤਾਰ ਕੇ ਜਾਣ ਲੱਗਾ ਤਾਂ ਉਸਨੇ ਉਸਦੇ ਸਕੂਟਰ ਦੀ ਚਾਬੀ ਖੋਹ ਕੇ ਰੌਲਾ ਪਾ ਦਿੱਤਾ। ਰੋਲਾ ਪੈਣ ’ਤੇ ਰਾਜਵੀਰ ਫਰਾਰ ਹੋ ਗਿਆ ਅਤੇ ਉਸ ਨੇ ਸਾਰੀ ਕਹਾਣੀ ਸਟ੍ਯੇਸ਼ਨ ਮ੍ਯਾਸਟਰ ਨੂੰ ਦੱਸੀ, ਜਿਸ ਨੇ ਫੌਰੀ ਤੌਰ ’ਤੇ ਰੇਲਵੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਰੇਲਵੇ ਪੁਲਿਸ ਨੇ ਅਗੋਂ ਆਦਿਤੀ ਦਾ ਮਾਮਲਾ ਸਦਰ ਥਾਣਾ ਬੁਢਲਾਡਾ ਨੂੰ ਸੌਂਪ ਦਿੱਤਾ। ਸਦਰ ਪੁਲਿਸ ਲੰਬਾ ਸਮਾਂ ਨੇ ਗੈਂਗਰੇਪ ਦੀ ਨ੍ਯਿਾਨਦੇਹੀ ਕਰਨ ਲਈ ਆਦਿਤੀ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਪਿੰਡ ਗੁਰਨੇ, ਹਸਨਪੁਰ ਅਤੇ ਪਿੰਡ ਅਹਿਮਦਪੁਰ ਦੇ ਝੋਨੇ ਦੇ ਖੇਤਾਂ ਵਿੱਚਲੀਆਂ ਟਿਊਬਵੈਲ ਮੋਟਰਾਂ ਦਾ ਨਿਰੀਖਣ ਕਰਨ ਤੋਂ ਬਾਅਦ ਆਪਣਾ ਪੱਲਾ ਝਾੜਦਿਆਂ ਮੁੜ ਆਦਿਤੀ ਨੂੰ ਰੇਲਵੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੱਤਰਕਾਰਾਂ ਦੀ ਟੀਮ ਵਾਰ-ਵਾਰ ਥਾਣਾ ਸਦਰ ਅਤੇ ਰੇਲਵੇ ਚੌਂਕੀ ਘੁੰਮਦੀ ਰਹੀ। ਪਰ ਪੁਲਿਸ ਪੱਤਰਕਾਰਾਂ ਨੂੰ ਕੋਈ ਵੀ ਰਾਹ ਨਹੀਂ ਦੱਸ ਰਹੀ ਸੀ। ਆਖੀਰ ਪੱਤਰਕਾਰਾਂ ਵੱਲੋਂ ਰੇਲਵੇ ਪੁਲਿਸ ’ਤੇ ਜੋਰ ਪਾਉਂਦਿਆਂ ਆਦਿਤੀ ਨੂੰ ਪ੍ਰੈ¤ਸ ਸਾਹਮਣੇ ਪੇਸ਼ ਕਰ ਦਿੱਤਾ, ਜਿੱਥੇ ਉਸਨੇ ਆਪਣੀ ਹੱਡਬੀਤੀ ਪੱਤਰਕਾਰਾਂ ਨੂੰ ਕੈਮਰਿਆਂ ਸਾਹਮਣੇ ਸੁਣਾਈ। ਇਸ ਮੌਕੇ ’ਤੇ ਰੇਲਵੇ ਪੁਲਿਸ ਇਸ ਗੱਲ ’ਤੇ ਅੜੀ ਰਹੀ ਕਿ ਇਹ ਮਾਮਲਾ ਸਦਰ ਪੁਲਿਸ ਦਾ ਹੈ। ਜਦੋਂ ਕਿ ਦੂਜੇ ਪਾਸੇ ਸਦਰ ਪੁਲਿਸ ਇਸ ਮਾਮਲੇ ਨੂੰ ਰੇਲਵੇ ਪੁਲਿਸ ਦਾ ਮਾਮਲਾ ਦੱਸਦੀ ਰਹੀ। ਇਸ ਮਾਮਲੇ ਵਿਚਾਲੇ ਭੁੱਖੀ-ਤਿਹਾਈ ਆਦਿੱਤੀ ਪੁਲਿਸ ਨੂੰ ਆਪਣੀ ਸੁਣਵਾਈ ਲਈ ਗੁਹਾਰ ਲਾਉਂਦੀ ਰਹੀ। ਆਖੀਰ ਰੇਲਵੇ ਦੇ ਡੀ.ਜੀ.ਪੀ. ਰੋਹਿਤ ਚੌਧਰੀ ਦੇ ਦਖਲ ਦੇਣ ਤੋਂ ਬਾਅਦ ਸਦਰ ਪੁਲਿਸ ਹਰਕਤ ਵਿੱਚ ਆਈ, ਜਿਸ ਨੇ ਗੈਂਗਰੇਪ ਦੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।