June 17, 2026 5:13 am

ਸ਼੍ਰੋਮਣੀ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਦੂਸਰੇ ਦਿਨ ਵੀ ਰਾਹਤ ਸਮੱਗਰੀ ਭੇਜੀ

ਅੰਮ੍ਰਿਤਸਰ 10 ਸਤੰਬਰ (ਪੀ. ਟੀ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਵਿੱਚ ਆਏ ਭਿਆਨਕ ਹੜ•ਾਂ ਨੂੰ ਵੱਡੀ ਕੌਮੀ ਆਫ਼ਤਾ ਕਰਾਰ ਦੇਂਦਿਆਂ ਹੋਇਆ ਕਿਹਾ ਕਿ ਇਸ ਦੁਖਦਾਈ ਤੇ ਵੱਡੀ ਤ੍ਰਾਸਦੀ ਨਾਲ ਪ੍ਰਭਾਵਿਤ ਹੋਏ ਲੱਖਾਂ ਲੋਕਾਂ ਦੀ ਸਹਾਇਤਾ ਲਈ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ ਨੂੰ ਪੂਰੀ ਸੁਹਿਰਦਤਾ ਤੇ ਸੇਵਾ ਭਾਵਨਾ ਦੇ ਨਾਲ ਅੱਗੇ ਅਉਣਾ ਚਾਹੀਦਾ ਹੈ ਤਾਂ ਜੋ ਸ਼ੁਰੂ ਹੋਏ ਰਾਹਤ ਕਾਰਜਾਂ ਵਿੱਚ ਤੇਜੀ ਲਿਆਂਦੀ ਜਾ ਸਕੇ।ਉਨ•ਾਂ ਨੇ ਇਹ ਵੀ ਐਲਾਨ ਕੀਤਾ ਕਿ ਜੰਮੂ ਕਸ਼ਮੀਰ ਦੇ ਹੜ•ਾਂ ਨਾਲ ਪ੍ਰਭਾਵਿਤ ਲੋਕਾਂ ਦੀ ਹਰ ਪੱਖੋਂ ਮਦਦ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਰਲੀਫ਼ ਫੰਡ ਵਿੱਚ ਆਪਣਾ ਉਚਿੱਤ ਯੋਗਦਾਨ ਪਾਉਣ ਦੇ ਮਨੋਰਥ ਨਾਲ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜਮਾਂ ਆਪਣੀ ਦੋ ਦਿਨ ਦੀ ਬਣਦੀ ਤਨਖਾਹ ਇਸ ਰਲੀਫ਼ ਫੰਡ ਵਿਚ ਪਾਉਣਗੇ। ਅੱਜ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ

ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਹੀ ਮਨੁੱਖਤਾ ਦੇ ਭਲਾਈ ਕਾਰਜਾਂ ਨੂੰ ਸਮਰਪਿੱਤ ਰਹੀ ਹੈ, ਖਾਸ ਕਰਕੇ ਪਿਛਲੇ ਸਮੇਂ ਦੌਰਾਨ ਦੇਸ਼ ਵਿਚ ਆਈਆਂ ਕੁਦਰਤੀ ਆਫ਼ਤਾਂ ਜਿਵੇਂ ਕਿ ਸੁਨਾਮੀ, ਗੁਜਰਾਤ ਵਿਚ ਆਏ ਭੂਚਾਲ, ਉ¤ਤਰਾ ਖੰਡ ਵਿਚ ਵਾਪਰੀ ਭਿਆਨਕ ਤ੍ਰਾਸਦੀ ਆਦਿ ਵਿਚ ਆਪਣੀ ਸਰਗਰਮ ਭੂਮਿਕਾ ਨਿਭਾ ਕੇ ਲੱਖਾਂ ਲੋਕਾਂ ਨੂੰ ਨਿਸ਼ਕਾਮ ਰੂਪ ‘ਚ ਰਾਹਤ ਸਮੱਗਰੀ ਭੇਜੀ।

Send this to a friend