June 13, 2026 4:34 pm

7 ਸਾਲਾਂ ਵਿਚ ਪਹਿਲੀ ਵਾਰ ਘਟਣਗੇ ਡੀਜ਼ਲ ਦੇ ਭਾਅ

Page-1_03 ਨਵੀਂ ਦਿੱਲੀ, 9 ਸਤੰਬਰ (ਪੀ. ਟੀ)-ਡੀਜ਼ਲ ਦੀ ਗੱਡੀ ਰੱਖਣ ਵਾਲੇ ਇਸ ਖਬਰ ਨੂੰ ਜਾਣਕੇ ਥੋੜੀ ਰਾਹਤ ਮਹਿਸੂਸ ਕਰਨਗੇ ਕਿਉਂਕਿ ਸੱਤ ਸਾਲਾਂ ਵਿਚ ਪਹਿਲੀ ਵਾਰੀ ਮੋਦੀ ਸਰਕਾਰ ਡੀਜ਼ਲ ਦੇ ਭਾਅ ਘਟਾ ਰਹੀ ਹੈ। ਕੌਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦਾ ਭਾਅ 14 ਮਹੀਨੇ ਦੇ ਸਭ ਤੋਂ ਹੇਠਲੇ ਪੱਧਰ ਤੱਕ ਫਿਸਲਕੇ 99.66 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ ਹੈ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਬਹੁਤ ਰਾਹਤ ਮਿਲੇਗੀ। ਡੀਜ਼ਲ ‘ਤੇ ਹਰ ਮਹੀਨੇ ਹੋਣ ਵਾਲੇ 50 ਪੈਸੇ ਦੇ ਵਾਧੇ ਤੋਂ ਰਾਹਤ ਮਿਲਣ ਦੀ ਉਮੀਦ ਬਣੀ ਹੈ। ਇਸ ਨਾਲ ਡੀਜ਼ਲ ਦੇ ਸਰਕਾਰੀ ਕੰਟਰੋਲ ਤੋਂ ਮੁਕਤ ਹੋਣ ਦੀ ਰਾਹ ਖੁਲਦੀ ਦਿਸ ਰਹੀ ਹੈ। ਇਕ ਤੇਲ ਕੰਪਨੀ ਦੇ ਅਧਿਕਾਰੀ ਨੇ ਦਸਿਆ ਕਿ 15 ਸਤੰਬਰ ਨੂੰ ਕੰਪਨੀਆਂ ਦੀ ਸਮੀਖਿਆ ਬੈਠਕ ਹੋਣ ਵਾਲੀ ਹੈ। ਇਸ ਵਿਚ ਹੀ ਇਹ ਫੈਸਲਾ ਲਿਆ

ਜਾਵੇਗਾ। ਡੀਜ਼ਲ ਦੀਆਂ ਕੀਮਤਾਂ ਬਾਰੇ ਅੰਤਿਮ ਫੈਸਲਾ ਸਰਕਾਰ ਲਵੇਗੀ ਕਿਉਂਕਿ ਉਸ ਨੂੰ ਅਜੇ ਪੂਰੀ ਤਰਾਂ ਵੱਖ ਨਹੀਂ ਕੀਤਾ ਗਿਆ ਹੈ। ਪੈਟਰੋਲ ਦੀ ਤਰਾਂ ਉਸ ਨੂੰ ਬਜ਼ਾਰ ਦੀਆਂ ਸ਼ਕਤੀਆਂ ਦੇ ਹਵਾਲੇ ਨਹੀਂ ਕੀਤਾ ਗਿਆ ਹੈ।

Send this to a friend