ਨਵੀਂ ਦਿੱਲੀ, 7 ਸਤੰਬਰ (ਪੀ. ਟੀ.)- ਘੁਟਾਲਿਆਂ ’ਚ ਫਸੇ ਸਾਰਦਾ ਗਰੁੱਪ ਦੇ ਚੇਅਰਮੈਨ ਸੁਦਿਪਤ ਸੇਨ 1,000 ਕਰੋੜ ਰੁਪਏ ਦੀ ਪੂੰਜੀ ਦੇ ਨਾਲ ਬੈਂਕ ਲਾਇਸੈਂਸ ਲਈ ਅਰਜ਼ੀ ਦੇਣ ’ਤੇ ਵਿਚਾਰ ਕਰ ਰਿਹਾ ਸੀ। ਸਮੂਹ ਦੀ ਕੰਪਨੀਆਂ ਨੇ ਇਹ ਪੈਸਾ ਆਮ ਨਿਵੇਸ਼ਕਾਂ ਨੂੰ ਉੱਚ ਰਿਟਰਨ ਦਾ ਝਾਂਸਾ ਦੇ ਕੇ ਇਕੱਤਰ ਕੀਤਾ ਸੀ। ਸੇਨ ਨੇ ਸਮੂਹ ਦੇ ‘ਸਾਰਦਾ ਬੈਂਕ’ ਨਾਮ ਤੋਂ ਨਵੇਂ ਉੱਦਮ ‘ਚ ਪ੍ਰਵੇਸ਼ ਕਰਨ ਦੀ ਕਥਿਤ ਯੋਜਨਾ ਬਣਾਈ ਸੀ ਪਰ ਪਿਛਲੇ ਸਾਲ ਨਿਵੇਸ਼ਕਾਂ ਦੁਆਰਾ ਜਾਲ੍ਹਸਾਜ਼ੀ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਇਹ ਯੋਜਨਾ ਅਮਲ ’ਚ ਨਹੀਂ ਆ ਸਕੀ।