June 19, 2026 3:41 pm

ਜੇ.ਈ. ਖਿਲਾਫ 96 ਲੱਖ ਦੀ ਠੱਗੀ ਮਾਰਨ ਦੇ ਲਗਾਏ ਦੋਸ਼

ਪਟਿਆਲਾ, 7 ਸਤੰਬਰ (ਅਜੇ ਗੋਇਲ)- ਭਵਾਨੀਗੜ• ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਪੁੱਤਰ ਸਵਰਗਵਾਸੀ ਸ. ਗੁਰਬਖਸ਼ ਸਿੰਘ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਜੇ.ਈ ਪਵਿੱਤਰ ਸਿੰਘ ਸੇਖੋਂ ਦੇ ਖਿਲਾਫ 96 ਲੱਖ ਰੁਪਏ ਦੀ ਠੱਗੀ ਮਾਰਨ ਦੇ ਗੰਭੀਰ ਦੋਸ਼ ਲਗਾਏ ਹਨ। ਪਟਿਆਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਾਵਰਕੌਮ ’ਚ ਬਤੌਰ ਜੇ.ਈ ਲੁਧਿਆਣਾ ਵਿਖੇ ਤੈਨਾਤ ਪਵਿੱਤਰ ਸਿੰਘ ਨਾਲ ਉੇਸਦੀ ਮੁਲਾਕਾਤ ਲੁਧਿਆਣਾ ਵਿਖੇ 2012 ਵਿੱਚ ਹੋਈ ਅਤੇ ਇਹ ‘ਬਰਗਰ ਕਿੰਗ’ ਨਾਮ ਦੀ ਵਿਦੇਸ਼ੀ ਕੰਪਨੀ ਦੀ ਬ੍ਰਾਂਚ ਖੋਲ ਰਿਹਾ ਹੈ ਕਿਉਂਕਿ ਸਾਡੇ ਕੋਲ ਇਸ ਕੰਪਨੀ ਦੀ ਮਾਸਟਰ ਬ੍ਰਾਂਚ ਹੈ ਅਤੇ ਉਸ ਸਮੇਂ ਪਵਿੱਤਰ ਸਿੰਘ ਨੇ ‘ਬਰਗਰ ਕਿੰਗ’ ਕੰਪਨੀ ਵੱਲੋਂ ਆਪਣੀ ਪਤਨੀ ਹਰਿੰਦਰ ਕੌਰ ਤੇ ਪੁੱਤਰ ਗੁਰਪ੍ਰੀਤ ਸਿੰਘ ਸੇਖੋਂ ਦੇ ਨਾਮ ’ਤੇ ਬਣਾਏ ਹੋਏ ਜਾਅਲੀ ਦਸਤਾਵੇਜ਼ ਵੀ ਮੈਂਨੂੰ ਦਿਖਾਏ ਤੇ ਕਿਹਾ ਕਿ ਜੇਕਰ ਤੁਸੀਂ ਇਸ ਬ੍ਰਾਂਚ ਵਿੱਚ ਹਿੱਸੇਦਾਰੀ (ਪਾਰਟਨਰਸ਼ਿਪ) ਕਰਨੀ ਹੈ ਤਾਂ

ਤੁਸੀਂ ਮੈਂਨੂੰ ਇੱਕ ਕਰੋੜ ਰੁਪਏ ਦਿਓ ਅਤੇ ਮੈਂ ਉਸਨੂੰ ਕੁਝ ਸਮੇਂ ਬਾਅਦ ਸਾਲ 2012 ਦੌਰਾਨ ਹੀ 96 ਲੱਖ ਰੁਪਏ ਨਗਦ ਦੇ ਦਿੱਤੇ। ਜਦੋਂ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਜਦੋਂ ਉਕਤ ਵਿਅਕਤੀਆਂ ਨੇ ‘ਬਰਗਰ ਕਿੰਗ’ ਨਾਮ ਦਾ ਰੈਸਟੋਰੈਂਟ ਖੋਲਣ ਦੀ ਬਜਾਏ ‘ਹੰਗਰੀ ਕਿੰਗ’ ਨਾਮ ਦਾ ਆਪਣੇ ਹੀ ਨਵੇਂ ਬ੍ਰਾਡ ਦਾ ਰੈਸਟੋਰੈਂਟ ਸ਼ੁਰੂ ਕਰ ਦਿੱਤਾ। ਜਦੋਂ ਮੈਂ ਪਵਿੱਤਰ ਕੋਲ ਇਸ ਗੱਲ ਦਾ ਇਤਰਾਜ਼ ਜਤਾਇਆ ਕਿ ‘ਹੰਗਰੀ ਕਿੰਗ’ ਨਾਮ ਦਾ ਬ੍ਰਾਂਡ ਕਿਉਂ ਖੋਲ ਰਹੇ ਹੋ ਤਾਂ ਉਸਨੇ ਕਿਹਾ ਕਿ ਮੈਂ ਤਾਂ ‘ਹੰਗਰੀ ਕਿੰਗ’ ਹੀ ਚਲਾਵਾਂਗਾ ਜਿਸ ਵਿੱਚ ਤੁਹਾਡਾ ਕੋਈ ਲੈਣ-ਦੇਣ ਨਹੀਂ। ਇਸ ਤੋਂ ਬਾਅਦ ਮੈਂ ਜਦੋਂ ਆਪਣੇ ਪੈਸੇ ਵਾਪਿਸ ਮੰਗਣੇ ਸ਼ੁਰੂ ਕੀਤੇ ਤਾਂ ਪਵਿੱਤਰ ਸਿੰਘ ਉਸਦੀ ਪਤਨੀ ਹਰਿੰਦਰ ਕੌਰ ਤੇ ਪੁੱਤਰ ਗੁਰਪ੍ਰੀਤ ਸਿੰਘ ਨੇ ਮੈਂਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਉਪਰੰਤ ਕੁਝ ਮੋਹਤਬਰ ਵਿਅਕਤੀਆਂ ਦੇ ਦਖਲ ਨਾਲ ਪਵਿੱਤਰ ਸਿੰਘ ਨੇ ਮੇਰੇ ਨਾਲ ਮੈਂਨੂੰ ਪੈਸੇ ਵਾਪਿਸ ਮੋੜਨ ਬਾਰੇ ਇੱਕ ਐਗਰੀਮੈਂਟ ਕੀਤਾ ਜਿਸ ਵਿੱਚ 96 ਲੱਖ ਰੁਪਏ ਦੇ ਚੈਕ ਵੀ ਦਿੱਤੇ ਜੋ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਬਾਊੇਂਸ ਹੋ ਗਏ।  ਮਨਪ੍ਰੀਤ ਸਿੰਘ ਨੇ ਦੋਸ਼ ਲਗਾਏ ਕਿ ਪਵਿੱਤਰ ਸਿੰਘ ਦੀ ਪਤਨੀ ਹਰਿੰਦਰ ਕੌਰ ਤੇ ਪੁੱਤਰ ਗੁਰਪ੍ਰੀਤ ਸਿੰਘ ਨੇ ਜੰਗਲਾਤ ਵਿਭਾਗ, ਮਾਲ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਪਾਵਰਕੌਮ ਸਮੇਤ ਕਈ ਸਰਕਾਰੀ ਵਿਭਾਗਾਂ ਨੂੰ ਧੋਖੇ ਵਿੱਚ ਰੱਖ ਕੇ ‘ਬਰਗਰ ਕਿੰਗ’ ਨਾਮ ਦੀਆਂ ਐਨ.ਓ.ਸੀ ਲਈਆਂ ਹਨ ਜਦਕਿ ਇਹਨਾਂ ਨੇ ਉਕਤ ਜਗ•ਾ ’ਤੇ ‘ਹੰਗਰੀ ਕਿੰਗ’ ਨਾਮ ਦਾ ਰੈਸਟੋਰੈਂਟ ਖੋਲਿਆ ਹੈ।
    ਇਸ ਸਬੰਧੀ ਪਵਿੱਤਰ ਸਿੰਘ ਨੇ ਫੋਨ ’ਤੇ ਗੱਲਬਾਤ ਕਰਦਿਆ ਸਾਰੇ ਦੋਸ਼ਾਂ ਨੂੰ ਨਿਰਮੂਲ ਦੱਸਦਿਆਂ ਉਲਟ ਮਨਪ੍ਰੀਤ ਸਿੰਘ ਵੱਲ 10 ਲੱਖ ਰੁਪਏ ਨਿਕਲਣ ਦੇ ਦੋਸ਼ ਲਗਾਏ। ਉਨ•ਾਂ ਕਿਹਾ ਕਿ ਉਹ ਇਸ ਵਿਅਕਤੀ ਦੇ ਖਿਲਾਫ ਕੱਲ ਨੂੰ  ਪ੍ਰੈਸ ਕਾਨਫਰੰਸ ਕਰਕੇ ਸਾਰੇ ਸਬੂਤ ਪੇਸ਼ ਕਰਨਗੇਂ ਅਤੇ ਪੁਲਿਸ ਪ੍ਰਸ਼ਾਸ਼ਨ ਤੋਂ ਇਸ ਵਿਅਕਤੀ ਦੇ ਖਿਲਾਫ ਗੁੰਮਰਾਹ ਕੁੰਨ ਪ੍ਰਚਾਰ ਕਰਨ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕਰਨਗੇਂ। ਪਵਿੱਤਰ ਸਿੰਘ ਨੇ ਉਲਟ ਮਨਪ੍ਰੀਤ ਸਿੰਘ ਅਪਰਾਧਿਕ ਪਿਛੋਕੜ ਦਾ ਵੀ ਦੋਸ਼ ਲਗਾਇਆ।

Send this to a friend