June 12, 2026 4:29 am

ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਦਿੱਤੇ ਜਾਣ ਵਾਲੇ ਐਵਾਰਡਾਂ ਲਈ ਨਾਵਾਂ ਦਾ ਐਲਾਨ

Page-1_09 ਫਰੀਦਕੋਟ, 7 ਸਤੰਬਰ (ਗੁਰਜੀਤ ਰੋਮਾਣਾ)- ਬਾਬਾ ਫਰੀਦ ਜੀ ਦੀਆਂ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਜਥੇਦਾਰ ਇੰਦਰਜੀਤ ਸਿੰਘ ਖਾਲਸਾ ਅਤੇ ਐਡਵੋਕੇਟ ਮਹੀਪਇੰਦਰ ਸਿੰਘ ਸੇਖੋ ਕਾਰਜਕਾਰੀ ਸੇਵਾਦਾਰ ਬਾਬਾ ਫਰੀਦ ਸੰਸਥਾਵਾਂ ਨੇ ਜਾਣਕਾਰੀ ਦਿੱਤੀ ਹੈ ਕੇ ਗੁਰਦੁਆਰਾ ਗੋਦੜੀ ਸਹਿਬ ਬਾਬਾ ਫਰੀਦ ਸੁਸਾਇਟੀ ਵੱਲੋਂ ਦਿੱਤੇ ਜਾਣ ਵਾਲੇ ‘ਭਗਤ ਪੂਰਨ ਐਵਾਰਡ ਫਾਰ ਹਿਊਮੈਨਿਟੀ ‘ਲਈ 30 ਅਤੇ ‘ਬਾਬਾ ਫਰੀਦ ਐਵਾਰਡ ਫਾਰ ਆਨੈਸਟੀ ‘ਲਈ 9 ਵਿਅਕਤੀਆਂ ਅਤੇ ਸੁਸਾਇਟੀ ਦੇ ਨਾਮ ਚੰਡ੍ਹੀਗੜ੍ਹ ਸਮੇਤ ਪੂਰੇ ਪੰਜਾਬ ‘ਚ ਵੱਖ-ਵੱਖ ਨਾਂਮਵਰ ਸਖਸ਼ੀਅਤਾਂ ਵੱਲੋਂ ਸੁਸਾਇਟੀ ਨੂੰ ਭੇਜੇ ਗਏ ਸਨ। ਜਿਨ੍ਹਾਂ ‘ਚ ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ ਕੈਂਸਰ ਯੂ ਕੇ, ਅਮਰਜੀਤ ਕੌਰ ਚੰਡ੍ਹੀਗੜ੍ਹ ਜਿਨ੍ਹਾਂ ਨੇ 300 ਲਾਵਾਰਿਸ

ਲਾਸ਼ਾਂ ਦਾ ਸਸਕਾਰ ਕੀਤਾ, ਡਾ.ਅਜੈਬ ਸਿੰਘ ਬਰਾੜ ਵੀ. ਸੀ. ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਹਰਦੀਪ ਕਿੰਗਰਾ ਆਈ.ਐੱਫ.ਐੱਸ ਸੀਰ ਸੁਸਾਇਟੀ ਵਰਗੀਆਂ ਅਹਿਮ ਸਖਸ਼ੀਅਤਾਂ ਦੇ ਨਾਮ ਪੁੱਜੇ ਸਨ, ਪਰ ਇਹ ਐਵਾਰਡ ਸਿਰਫ 2 ਸਖਸ਼ੀਅਤਾਂ ਨੂੰ ਦਿੱਤੇ ਜਾਂਦੇ ਹਨ। ਜੱਜ ਸਹਿਬ ਦੇ ਫੈਸਲੇ ਮੁਤਾਬਕ ਸੋਚ ਸਮਝ ਤੇ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਜੱਜ ਸਹਿਬਾਨ ਮੁਤਾਬਕ ਬਾਬਾ ਫਰੀਦ ਫਾਰ ਆਨੈਸਟੀ ਐਵਾਰਡ ਲਈ 2 ਸਖਸ਼ੀਅਤਾਂ ਨੂੰ ਬਰਾਬਰਤਾ ਨਾਲ ਸਨਮਾਨ ਦੇਣ ਲਈ ਚੁਣਿਆ ਗਿਆ ਹੈ ਜਿਨ੍ਹਾਂ ਵਿੱਚ ‘ਐੱਮ. ਕੇ. ਤਿਵਾੜੀ ਆਈ ਪੀ ਐੱਸ ਅਡੀਸ਼ਨਲ ਡਾਇਰੈਕਟਰ ਆਫ ਪੁਲਿਸ ਤੇ ਇੰਜਨੀਅਰਿੰਗ ਸਵਰਨ ਸਿੰਘ ਖੋਸਾ ਵਧੀਕ ਨਿਗਰਾਨ ਇੰਜਨੀਅਰਿੰਗ ਥਰਮਲ ਪਲਾਂਟ ਲਹਿਰਾ ਮੁਹੱਬਤ ਅਤੇ ਭਗਤ ਪੂਰਨ ਫਾਰ ਹਿਊਮੈਨਿਟੀ ਲਈ ਜੱਜ ਸਹਿਬਾਨ ਮੁਤਾਬਕ ਮਨੁੱਖਤਾ ਦੀ ਸੇਵਾ ਕਰਨ ਵਾਲੀ ਸਖਸ਼ੀਅਤ ਡਾ. ਜਸਵੀਰ ਕੌਰ ਜੱਚਾ ਬੱਚਾ ਵਿਭਾਗ ਸਿਵਲ ਹਸਪਤਾਲ ਬਰਨਾਲਾ ਨੂੰ ਚੁਣਿਆ ਗਿਆ ਹੈ, ਸ. ਸੇਖੋ ਜੀ ਨੇ ਦੱਸਿਆ ਹੈ ਕੇ ਇਨ੍ਹਾਂ ਸਖਸ਼ੀਅਤਾਂ ਨੂੰ ਸੁਸਾਇਟੀ ਵੱਲੋਂ 23 ਸਤੰਬਰ ਨੂੰ ਗੁਰਦੁਆਰਾ ਗੋਦੜੀ ਸਹਿਬ ਵਿਖੇ ਧਾਰਮਿਕ ਸਮਾਗਮ ਦੋਰਾਨ ਲੱਖਾਂ ਸੰਗਤਾਂ ਦੇ ਸਨਮੁੱਖ ਹੋਣ ਸਮੇਂ ਹਰ ਸਖਸ਼ੀਅਤ ਨੂੰ ਸਿਰੋਪਾਓ, ਇੱਕ-ਇੱਕ ਲੱਖ ਰੁਪਏ ਨਗਦ, ਦੋਸ਼ਾਲਾ ਅਤੇ ਸਾਈਟੇਸ਼ਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Send this to a friend