ਚੰਡੀਗੜ੍ਹ, 6 ਸਤੰਬਰ (ਨਾਗਪਾਲ)- ਹਰਿਆਣਾ ਪੁਲਿਸ ਨੇ ਸੋਨੀਪਤ ਵਿਚ ਚੰਦਨ ਦੀਆਂ ਲਕੜੀਆਂ ਦੀ ਤਸਕਰੀ ਦੇ ਦੋਸ਼ ਵਿਚ ਇਕ ਗਿਰੋਹ ਦੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ’ਚੋਂ ਕਰੋੜਾਂ ਰੁਪਏ ਮੁੱਲ ਦੀ ਚੰਦਨ ਦੀਆਂ ਲਕੜੀਆਂ ਦੇ 250 ਗੱਠੇ ਤੇ ਡੁਪਲੀਕੇਟ ਸੀਲ ਸਮੇਤ ਨਜਾਇਜ਼ ਸ਼ਰਾਬ ਦੀਆਂ 108 ਪੇਟੀਆਂ ਬੈਗਪਾਈਪਰ, 51 ਪੇਟੀ ਕਨਟੇਸਾ, 57 ਪੇਟੀ ਮੈਕਡੋਲ, 29 ਪੇਟੀਆਂ ਰੈਬੋ ਬਰਾਮਦ ਕੀਤੀ ਗਈ ਹੈ।ਪੁਲਿਸ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸੀਆਂ ਨੇ ਡੁਪਲੀਕੇਟ ਸੀਲ ਦੀ ਵਰਤੋਂ ਸਸਤੀ ਬੋਤਲ ’ਤੇ ਮਹਿੰਗਾ ਲੇਬਲ ਲਗਾਕੇ ਬਾਜ਼ਾਰ ਵਿਚ ਮਹਿੰਗੀ ਕੀਮਤ ’ਤੇ ਵੇਚਕੇ ਭਾਰੀ ਮੁਨਾਫਾ ਕਮਾਉਣ ਦੇ ਦੋਸ਼ ਨੂੰ ਸਵੀਕਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀਆਂ ਵਿਚ ਜਿਤੇਂਦਰ ਉਰਫ ਧੋਲਾ ਪੁੱਤਰ ਦਿਲਬਾਗ ਸਿੰਘ ਨਿਵਾਸੀ ਸਿਸਾਨਾ, ਸ਼ਿਸਪਾਲ ਪੁੱਤਰ ਰਾਜੇਂਦਰ ਨਿਵਾਸੀ ਧਾਰਾਖੇੜਾ ਮੋਹਲਾ ਕੁਰੂਕੇਸ਼ਤਰ, ਨਰੇਸ਼ ਪੁੱਤਰ ਕਰਨੈਲ ਨਿਵਾਸੀ ਮੋਹਨ ਨਗਰ
ਸੋਨੀਪਤ, ਨੀਰਜ ਪੁੱਤਰ ਦੇਵਰਾਜ ਨਿਵਾਸੀ ਗਾਂਧੀ ਨਗਰ ਕੁਰੂਕੇਸ਼ਤਰ ਤੇ ਉਦੈ ਪੁੱਤਰ ਮਹਾਂ ਸਿੰਘ ਨਿਵਾਸੀ ਖੇਦਕਟ ਜ਼ਿਲ੍ਹਾ ਦੇਪਲ ਨੇਪਾਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਨੇ ਵਿਸ਼ੇਸ਼ ਯੋਜਨਾ ਦੇ ਤਹਿਤ ਸਾਰੇ ਥਾਣਾ ਮੁੱਖੀਆਂ ਤੇ ਸਪੈਸ਼ਲ ਯੂਨਿਟ ਮੁੱਖੀਆਂ ਨੂੰ ਅਪਰਾਧਾਂ ਤੇ ਅਸਮਾਜਿਕ ਤੱਤਾਂ ਨੂੰ ਫੜ੍ਹਨ ਦੇ ਨਿਰਦੇਸ਼ ਦਿੱਤੇ ਗਏ ਹਨ।