June 8, 2026 10:26 pm

ਪੰਜਾਬ ਤੇ ਹਰਿਆਣਾ ’ਚ ਮੀਂਹ ਨਾਲ ਤਾਪਮਾਨ ਘਟਿਆ

ਚੰਡੀਗੜ੍ਹ, 5 ਸਤੰਬਰ (ਪੀ.ਟੀ.)- ਪੰਜਾਬ ਤੇ ਹਰਿਆਣਾ ਦੇ ਬਹੁਤੇ ਭਾਗਾਂ ‘ਚ ਅੱਜ ਦੂਰ-ਦੂਰ ਤਕ ਬਾਰਸ਼ ਹੋਈ ਜਿਸ ਨਾਲ ਖੇਤਰ ‘ਚ ਵੱਧ ਤੋਂ ਵੱਧ ਤਾਪਮਾਨ ਦੋ ਡਿਗਰੀ ਸੈਲਸੀਅਸ ਤਕ ਘੱਟ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸਮੁੱਚੇ ਪੰਜਾਬ ਤੇ ਹਰਿਆਣਾ ‘ਚ ਬਾਰਸ਼ ਦੇ ਨਾਲ ਨਾਲ 20 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਮੀਂਹ ਨਾਲ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ। ਮੀਂਹ ਨਾਲ ਪੰਜਾਬ ਤੇ ਹਰਿਆਣਾ ‘ਚ ਬਿਜਲੀ ਸਪਲਾਈ ‘ਚ ਸੁਧਾਰ ਹੋਇਆ ਹੈ। ਪੰਜਾਬ ‘ਚ ਅੰਮ੍ਰਿਤਸਰ ‘ਚ 64 ਮਿਲੀਮੀਟਰ, ਬਰਨਾਲਾ 5, ਬਠਿੰਡਾ 40, ਫ਼ਰੀਦਕੋਟ 73 ਤੇ ਮੁਕਤਸਰ ‘ਚ 92 ਮਿਲੀਮੀਟਰ ਬਾਰਸ਼ ਹੋਈ। ਤਲਵੰਡੀ ਸਾਬੋ, ਫ਼ਤਿਹਗੜ੍ਹ ਸਾਹਿਬ, ਮਾਧੋਪੁਰ, ਮੁਕੇਰੀਆਂ, ਦਸੂਹਾ, ਜਗਰਾਉਂ, ਖੰਨਾ, ਮੋਗਾ, ਕਪੂਰਥਲਾ, ਪਟਿਆਲਾ, ਧੂਰੀ, ਖਰੜ ਤੇ ਤਰਨਤਾਰਨ ਤੋਂ ਵੀ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ। ਪੰਜਾਬ ਤੇ ਹਰਿਆਣਾ ‘ਚ

ਮੀਂਹ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਝੋਨੇ ਦੀ ਫ਼ਸਲ ਬਹੁਤੀਆਂ ਥਾਵਾਂ ‘ਤੇ ਜ਼ਮੀਨ ‘ਤੇ ਵਿਛ ਗਈ ਹੈ ਜਿਸ ਨਾਲ ਝੋਨੇ ਦਾ ਝਾੜ ਘਟਣ ਤੇ ਬਦਰੰਗ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ ਪਰ ਮਾਹਿਰਾਂ ਦਾ ਕਹਿਣਾ ਕਿ ਝੋਨੇ ਦੀਆਂ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਲਈ ਇਹ ਬਾਰਸ਼ ਲਾਭਦਾਇਕ ਹੈ।

Send this to a friend