ਗ਼ਜ਼ਨੀ, 4 ਸਤੰਬਰ (ਪੀ. ਟੀ)- ਅੱਜ ਗ਼ਜ਼ਨੀ ਦੇ ਸੈਂਟਰਲ ਟਾਊਨ ‘ਚ ਤਾਲਿਬਾਨ ਅੱਤਵਾਦੀਆਂ ਵੱਲੋਂ ਅਫ਼ਗਾਨਿਸਤਾਨ ਦੀ ਖ਼ੁਫ਼ੀਆ ਏਜੰਸੀ ਤੇ ਪੁਲਿਸ ਕੰਪਲੈਕਸ ਦੇ ਬਾਹਰ ਦੋ ਸ਼ਕਤੀਸ਼ਾਲੀ ਟਰੱਕ ਬੰਬ ਧਮਾਕੇ ਕੀਤੇ ਜਿਸ ‘ਚ 18 ਵਿਅਕਤੀ ਮਾਰੇ ਗਏ ਤੇ 150 ਦੇ ਲਗਭਗ ਜ਼ਖ਼ਮੀ ਹੋ ਗਏ। ਕੁੱਝ ਦਿਨ ਪਹਿਲਾਂ ਖ਼ੁਫ਼ੀਆ ਏਜੰਸੀ ਜਿਹੜੀ ਬਾਗ਼ੀਆਂ ਖ਼ਿਲਾਫ਼ ਲੜਾਈ ਦੀ ਅਗਵਾਈ ਕਰ ਰਹੇ ਹੈ ਦੀ ਸਹਾਇਕ ਏਜੰਸੀ ਨੈਸ਼ਨਲ ਡਾਇਰੈਕਟੋਰੇਟ ਆਫ਼ ਸੁਰੱਖਿਆ ਨੂੰ ਪੂਰਬੀ ਖੇਤਰ ‘ਚ ਨਿਸ਼ਾਨਾ ਬਣਾਇਆ ਗਿਆ ਸੀ।