June 7, 2026 8:40 am

ਕਲਿਆਣ ਸਿੰਘ ਨੇ ਰਾਜਸਥਾਨ ਦੇ ਰਾਜਪਾਲ ਵਜੋਂ ਚੁੱਕੀ ਸਹੁੰ

ਜੈਪੁਰ, 4 ਸਤੰਬਰ (ਪੀ. ਟੀ)- ਸੀਨੀਅਰ ਰਾਜਨੀਤੀਵਾਨ ਕਲਿਆਣ ਸਿੰਘ ਨੇ ਅੱਜ ਇੱਥੇ ਰਾਜ ਭਵਨ ਵਿਚ ਕੀਤੇ ਗਏ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਰਾਜਸਥਾਨ ਦੇ 20ਵੇਂ ਰਾਜਪਾਲ ਵਜੋਂ ਸਹੁੰ ਚੁੱਕੀ। ਰਾਜਸਥਾਨ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਸੁਨੀਲ ਅੰਬਵਾਨੀ ਨੇ ਕਲਿਆਣ ਸਿੰਘ ਨੂੰ ਰਾਜਪਾਲ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ‘ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਮੁੱਖ ਮੰਤਰੀ ਵਸੁੰਧਰਾ ਰਾਜੇ, ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ ਆਦਿ ਮੌਜੂਦ ਸਨ।

Send this to a friend