Skip to content
Independent perspectives. Global stories.
BREAKING

ਇਰਾਕ ਦੀ ਜੇਲ੍ਹ ਵਿੱਚੋਂ 500 ਕੈਦੀ ਫਰਾਰ

Share this story

ਬਗਦਾਦ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਇਰਾਕ ‘ਚ ਅੱਤਵਾਦੀਆਂ ਨੇ ਕੁਖਯਾਤ ਅਬੂ ਗਰੇਬ ਸਮੇਤ ਦੋ ਜੇਲ੍ਹਾਂ ‘ਤੇ ਹਮਲਾ ਕਰਕੇ ਕਰੀਬ 500 ਕੈਦੀਆਂ ਨੂੰ ਰਿਹਾਅ ਕਰਵਾ ਲਿਆ ਹੈ ਅਤੇ ਇਸ ਦੌਰਾਨ ਸੁਰੱਖਿਆਕਰਮੀਆਂ ਨਾਲ ਰਾਤ ਭਰ ਚੱਲੀ ਗੋਲੀਬਾਰੀ ਦੌਰਾਨ ਕਰੀਬ 41 ਲੋਕ ਮਾਰੇ ਗਏ।ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲੇ ਉਤਰੀ ਬਗਦਾਦ ਅਤੇ ਬਗਦਾਦ ਦੇ ਪੱਛਮ ਵਿਚ ਸਥਿਤ ਅਬੂ ਗਰੇਬ ਵਿਚ ਕੱਲ੍ਹ ਰਾਤ ਸ਼ੁਰੂ ਹੋਏ। ਹਮਲਾਵਰਾਂ ਅਤੇ ਪੁਲਿਸਕਰਮੀਆਂ ਵਿਚਕਾਰ ਇਹ ਝੜਪ ਕਰੀਬ 10 ਘੰਟੇ ਚੱਲੀ। ਜਿਹਾਦਿਯੋ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਹਜ਼ਾਰਾਂ ਕੈਦੀਆਂ ਨੂੰ ਛਡਵਾਉਣ ਦਾ ਦਾਅਵਾ ਕੀਤਾ ਸੀ।ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਜੇਲ੍ਹਾਂ ਵਿਚ ਕਰੀਬ 10 ਹਜ਼ਾਰ ਕੈਦੀ ਸਨ। ਉਨ੍ਹਾਂ ਕਿਹਾ ਕਿਕ ਭੱਜਣ ਵਾਲੇ ਕੈਦੀ ਅੱਤਵਾਦੀ ਸਨ ਅਤੇ ਉਸ ਦੇ ਅਨੁਸਾਰ ਤਾਜ਼ੀ ਜੇਲ੍ਹ ਤੋਂ ਕੋਈ ਕੈਦੀ ਭੱਜਣ ਵਿਚ ਸਫ਼ਲ ਨਹੀਂ ਹੋਇਆ। ਸੁਰੱਖਿਆ ਅਤੇ ਰੱਖਿਆ ਕਮੇਟੀ ਦੇ ਮੈਂਬਰ ਅਤੇ ਸਾਂਸਦ ਸ਼ਵਾਨ ਤਾਹਾ ਨੇ ਆਨਲਾਈਨ ਬਿਆਨ ਜਾਰੀ ਕਰਕੇ ਕਿਹਾ ਕਿ ਦੋਵੇਂ ਜੇਲ੍ਹਾਂ ਵਿਚੋਂ 500 ਤੋਂ 1000 ਕੈਦੀ ਫਰਾਰ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਝੜਪ ਦੌਰਾਨ ਸੁਰੱਖਿਆ ਬਲਾਂ ਦੇ ਕਰੀਬ 20 ਮੈਂਬਰ ਮਾਰੇ ਗਏ ਅਤੇ 40 ਲੋਕ ਜ਼ਖ਼ਮੀ ਹੋ ਗਏ, ਜਦੋਂਕਿ ਕਾਨੂੰਨ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਜੇਲ੍ਹਾਂ ਵਿਚ ਹੋਈਆਂ ਝੜਪਾਂ ਵਿਚ 21 ਕੈਦੀ ਮਾਰੇ ਗਏ ਹਨ ਅਤੇ 25 ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਰਾਤ ਭਰ ਚਲਦੀ ਰਹੀ ਅਤੇ ਹੋਰ ਪੁਲਿਸ ਮੰਗਵਾਈ ਗਈ, ਜਿਸ ‘ਤੇ ਸਵੇਰ ਤੱਕ ਕਾਬੂ ਪਾਇਆ ਗਿਆ।

WRITTEN BY