ਸਿਡਨੀ, 3 ਸਤੰਬਰ (ਪੀ. ਟੀ)- ਆਸਟ੍ਰੇਲੀਆ ਨੇ ਕਿਹਾ ਹੈ ਕਿ ਉਹ ਭਾਰਤ ਨੂੰ ਪ੍ਰਮਾਣੂ ਊਰਜਾ ਦੇ ਉਤਪਾਦਨ ਲਈ ਯੁਰੇਨੀਅਮ ਦੀ ਸਪਲਾਈ ਕਰ ਸਕਦਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬਾਟ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਰੀ ਬਿਆਨ ‘ਚ ਉਮੀਦ ਜਤਾਈ ਕਿ ਯੁਰੇਨੀਅਮ ਸਪਲਾਈ ਦੇ ਸਬੰਧ ‘ਚ ਭਾਰਤ ਨਾਲ ਇਸ ਹਫਤੇ ਸਮਝੌਤਾ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਕੋਲ ਵਿਸ਼ਵ ‘ਚ ਯੁਰੇਨੀਅਮ ਦੇ ਭੰਡਾਰ ਦਾ 40 ਫੀਸਦੀ ਹਿੱਸਾ ਹੈ। ਆਸਟ੍ਰੇਲੀਆ ਨੇ ਪ੍ਰਮਾਣੂ ਗੈਰ ਨਿਸ਼ਸਤਰੀਕਰਣ ਸੰਧੀ ‘ਤੇ ਭਾਰਤ ਦੇ ਹਸਤਾਖਰ ਨਾ ਕੀਤੇ ਜਾਣ ਕਾਰਨ ਉਸ ਨੂੰ ਯੁਰੇਨੀਅਮ ਦੀ ਵਿਕਰੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ 2012 ‘ਚ ਭਾਰਤ ਨੂੰ ਯੁਰੇਨੀਅਮ ਦੀ ਸਪਲਾਈ ਕਰਨ ‘ਤੇ ਲੱਗੀ ਪਾਬੰਦੀ ਹਟਾ ਲਈ ਗਈ ਅਤੇ ਉਦੋਂ ਤੋਂ ਦੋਵੇਂ ਦੇਸ਼ ਸਪਲਾਈ ਦਾ ਸਮਝੌਤਾ ਕਰਨ ਦੀ ਕੋਸ਼ਿਸ਼ ‘ਚ ਜੁੱਟੇ ਹਨ। ਭਾਰਤ
‘ਚ ਬਿਜਲੀ ਦੀ ਖਬਰ ਜ਼ਿਆਦਾ ਹੈ ਪਰ ਸਪਲਾਈ ਬਹੁਤ ਘੱਟ ਹੈ।