June 6, 2026 6:51 pm

ਸਰਕਾਰ ਨੂੰ ਨਾਗਾ ਸੰਗਠਨਾਂ ਦੇ ਆਰਥਿਕ ਨਾਕੇਬੰਦੀ ਸੱਦੇ ਦੀ ਵਾਪਸੀ ਦੀ ਆਸ

ਨਵੀਂ ਦਿੱਲੀ,  3 ਸਤੰਬਰ (ਪੀ. ਟੀ)- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਮਣੀਪੁਰ ਦੇ ਰਾਜਪਾਲ ਸ਼੍ਰੀ ਵੀ.ਕੇ.ਦੁੱਗਲ, ਮੁੱਖ ਮਤਰੀ ਸ਼੍ਰੀ ਓਕਰਾਮ ਆਈ ਬੋਬੀ ਸਿੰਘ, ਉਪ ਮੁੱਖ ਮੰਤਰੀ ਸ਼੍ਰੀ ਗਈਖਨਗਮ ਅਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮਣੀਪੁਰ ਦੀ ਸਥਿਤੀ ਦੀ ਸਮੀਖਿਆ ਕੀਤੀ। ਭਾਰਤ ਸਰਕਾਰ ਹਾਲ ਦੀਆਂ ਘਟਨਾਵਾਂ ਤੋਂ ਬਣੇ ਤਨਾਅ ਦੇ ਮਾਹੌਲ ਦੇ ਸਬੰਧ ਵਿੱਚ ਮਣੀਪੁਰ ਦੀ ਸਥਿਤੀ ਤੋਂ ਜਾਣੂ ਕਰਵਾਇਆ ਹੈ। ਇਹ ਵੀ ਦੁਹਰਾਇਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਸਾਰੇ ਸਬੰਧਤ ਮੁੱਦਿਆ ਦਾ ਹੱਲ ਕੱਢਣ ਲਈ ਵਚਨਬੱਧ ਹੈ। ਕੇਂਦਰ ਸਰਕਾਰ ਨੇ ਇਸ ਉਦੇਸ਼ ਦੇ ਵਾਰਤਾਕਾਰ ਦੇ ਤੌਰ ਉਤੇ ਸ਼੍ਰੀ ਆਰ.ਐਨ. ਰਵੀ ਨੂੰ ਨਿਯੁਕਤ ਕੀਤਾ ਹੈ ਅਤੇ ਉਨਾਂ• ਨੇ ਸਮੇਂਬੱਧ ਤੌਰ ਉਤੇ ਹੱਲ ਲਈ ਵਾਰਤਾ ਕਰਨ ਦਾ ਅਧਿਕਾਰ ਦਿੱਤਾ ਹੈ । ਪਰ ਅਜਿਹੀ ਗੱਲਬਾਤ ਲਈ ਉਚਿਤ ਮਾਹੌਲ ਦਾ ਹੋਣਾ ਜ਼ਰੂਰੀ ਹੈ। ਭਾਰਤ ਸਰਕਾਰ ਸਾਰੇ ਸਬੰਧਤ ਲੋਕਾਂ ਨੂੰ ਅਪੀਲ ਕੀਤੀ ਹੈ

ਕਿ ਚੰਗਾ ਮਾਹੌਲ ਬਣਾਉਣ ਵਿੱਚ ਮਦਦ ਕਰਨ ਅਤੇ ਹਿੰਸਾ ਤੋਂ ਬਚਣ। ਇਸ ਲਈ ਭਾਰਤ ਸਰਕਾਰ ਆਸ ਕਰਦੀ ਹੈ ਕਿ ਨਾਗਾ ਸੰਗਠਨ ਆਰਥਿਕ ਨਾਕੇਬੰਦੀ ਅਤੇ ਰਾਸ਼ਟਰੀ ਪ੍ਰਾਜੈਕਟਾਂ ਉਤੇ ਪਾਬੰਦੀ ਦੇ ਆਪਣੀ ਅਪੀਲ ਵਾਪਸ ਲੈ ਲੈਣਗੇ। ਨਾਕੇਬੰਦੀ ਨਾਲ ਲੋਕਾਂ ਨੂੰ ਗੰਭੀਰ ਅਸੁਵਿਧਾ ਅਤੇ ਮੁਸਕਿਲ ਹੋਵੇਗੀ। 

Send this to a friend