June 6, 2026 4:51 am

ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ ਦੋਸ਼ੀਆਂ ਦੀ ਅਪੀਲ ’ਤੇ ਸੁਣਵਾਈ ਹੁਣ ਹੋਵੇਗੀ ਖੁੱਲ੍ਹੀ ਅਦਾਲਤ ’ਚ

Page-1_16 ਨਵੀਂ ਦਿੱਲੀ, 2 ਸਤੰਬਰ (ਪੀ. ਟੀ)- ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋਸ਼ੀਆਂ ਦੀ ਆਪਣੀ ਸਜ਼ਾ ਦੀ ਸਮੀਖਿਆ ਲਈ ਕੀਤੀ ਜਾਣ ਵਾਲੀ ਅਪੀਲ ‘ਤੇ ਸੁਣਵਾਈ ਖੁੱਲ੍ਹੀ ਅਦਾਲਤ ‘ਚ ਕੀਤੀ ਜਾਵੇਗੀ। ਕੋਰਟ ਨੇ ਕਿਹਾ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋਸ਼ੀਆਂ ਵੱਲੋਂ ਦਰਜ ਸਮੀਖਿਅਕ ਅਰਜ਼ੀ ‘ਤੇ ਸੁਣਵਾਈ ਤਿੰਨ ਜੱਜਾਂ ਦੀ ਪੀਠ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਉਨ੍ਹਾਂ ਦੋਸ਼ੀਆਂ ਨੂੰ ਇੱਕ ਮਹੀਨੇ ਦੇ ਅੰਦਰ ਉਨ੍ਹਾਂ ਦੇ ਮਾਮਲੇ ਫਿਰ ਤੋਂ ਖੋਲ੍ਹੇ ਜਾਣ ਲਈ ਨਵੀਂ ਅਰਜ਼ੀਆਂ ਦਰਜ ਕਰਨ ਦੀ ਆਗਿਆ ਦੇ ਦਿੱਤੀ ਜਿਨ੍ਹਾਂ ਦੀ ਸਮੀਖਿਅਕ ਅਰਜ਼ੀਆਂ ਨੂੰ ਪਹਿਲਾਂ ਉਹ ਖ਼ਾਰਜ ਕਰ ਚੁੱਕਾ ਹੈ।

Send this to a friend