June 12, 2026 4:45 pm

ਚੇਤ ਸਿੰਘ ਵਾਲਾ ਪਿੰਡ ਵਿਖੇ ਪੁਲਿਸ ਦੀ ਸਿਆਣਪ ਨਾਲ ਟਲਿਆ ਖੂਨੀ ਟਕਰਾਅ

Page-1_31 ਫਰੀਦਕੋਟ, 1 ਸਤੰਬਰ (ਗੁਰਜੀਤ ਡੱਗੋ ਰੋਮਾਣਾ)- ਸੱਤਾਧਾਰੀ ਪਾਰਟੀ ਅਕਾਲੀ-ਦਲ ਦੇ ਆਗੂ ਵੱਲੋਂ ਕਿਸਾਨ ਕੁਲਦੀਪ ਸਿੰਘ ਦੀ ਜ਼ਮੀਨ ਤੇ ਕੀਤੇ ਹੋਏ ਕਬਜ਼ੇ ਨੂੰ ਮੁਕਤ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੀ ਚਿਤਾਵਨੀ ਕਰਕੇ ਪੁਲਿਸ ਨੇ ਜਥੇਬੰਦੀਆਂ ਤੇ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਅਤੇ ਪੀੜ੍ਹਿਤ ਕਿਸਾਨ ਦੇ ਘਰ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਘੇਰਾ ਪਾ ਲਿਆ ਤੇ ਜਦੋਂ ਅਗਵਾ ਕਾਂਡ ਵਿਰੋਧੀ ਐਕਸ਼ਨ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਨੌਜ਼ਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ ਅਤੇ ਲੋਕ ਨੇ ਪਹੁੰਚ ਕੇ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਲੈਣ ਦਾ ਐਲਾਣ ਕੀਤਾ ਤਾਂ ਜ਼ਿਲ੍ਹਾ ਪੁਲਿਸ ਦੇ ਮੌਕੇ ਤੇ ਮੌਜ਼ੂਦ ਡੀ ਐੱਸ ਪੀ ਗੁਰਭੇਜ ਸਿੰਘ, ਇੰਸਪੈਕਟਰ ਲਖਬੀਰ ਸਿੰਘ ਤੇ ਉਚ ਪੁਲਿਸ ਅਧਿਕਾਰੀਆਂ ਨੇ ਸੂਝਬੂਝ ਨਾਲ

ਸੋਮਵਾਰ ਤੱਕ ਕਿਸਾਨ ਦੀ ਜ਼ਮੀਨ ਪੁਲਿਸ ਖੁਦ ਵਾਪਸ ਕਰਵਾ ਦੇਵੇਗੀ ਇਸ ਦਾ ਭਰੋਸਾ ਮਿਲਣ ਤੋਂ ਬਾਅਦ ਜਥੇਬੰਦੀਆਂ ਦੇ ਆਗੂਆਂ ਸਵਰਨ ਸਿੰਘ, ਰਾਜਿੰਦਰ ਸਿੰਘ, ਜੰਗੀਰ ਸਿੰਘ, ਮੰਗਾ ਅਜ਼ਾਦ, ਦਲੀਪ ਸਿੰਘ, ਮਾਸਟਰ ਮੱਖਣ ਸਿੰਘ ਅਤੇ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਹੈ ਕੇ ਜੇਕਰ ਸੋਮਵਾਰ ਤੱਕ ਪੀੜ੍ਹਿਤ ਕਿਸਾਨ ਨੂੰ ਜ਼ਮੀਨ ਦਾ ਕਬਜ਼ਾ ਨਾ ਦੁਵਾਇਆ ਗਿਆ ਤਾਂ ਅਸੀਂ ਆਪਣੇ ਬਲ ਤੇ ਕਬਜ਼ਾ ਲੈਣ ਤੋਂ ਪਿੱਛੇ ਨਹੀਂ ਹਟਾਂਗੇ, ਕਬਜ਼ੇਦਾਰ ਅਕਾਲੀ-ਦਲ ਦਾ ਆਗੂ ਖੁਦ ਮੌਕੇ ਤੇ ਨਹੀਂ ਗਿਆ, ਪਰ ਲੋਕਾਂ ਦੇ ਰੋਹ ਨੂੰ ਵੇਖਦੇ ਹੋਏ ਤੇ ਪੁਲਿਸ ਦੇ ਕਹਿਣ ਤੇ ਉਸ ਨੇ ਇੱਕ ਸ਼ਰਤ (ਉਸ ਖਿਲਾਫ ਦਰਜ਼ ਮੁਕੱਦਮਾ ਰੱਦ ਕਰਨ) ਰਾਹੀਂ ਕਬਜ਼ਾ ਛਡਣ ਦੀ ਗੱਲ ਕੀਤੀ ਤਾਂ ਸੰਘਰਸ਼ੀਲ ਧਿਰਾਂ ਨੇ ਉਸ ਦੀ ਸ਼ਰਤ ਨੂੰ ਨਕਾਰ ਦਿੱਤਾ, ਪਰ ਇੱਕ ਵਾਰ ਤਾਂ ਮਹੌਲ ਸ਼ਾਂਤ ਹੋ ਗਿਆ ਸੋਮਵਾਰ ਦਾ ਦਿਨ ਆਉਣ ਤੇ ਕੀ ਬਣੇਗਾ।

Send this to a friend