June 12, 2026 4:44 pm

ਭਾਰਤੀ ਸਕੂਲਾਂ ’ਚ ਜਪਾਨੀ ਭਾਸ਼ਾ ਪੜ੍ਹਾਉਣਾ ਚਾਹੁੰਦੇ ਹਨ ਮੋਦੀ

ਟੋਕੀਓ, 1 ਸਤੰਬਰ (ਪੀ. ਟੀ)- ਭਾਰਤ ਤੇ ਜਪਾਨ ਵਿਚਕਾਰ ਭਾਸ਼ਾਈ ਸੰਬੰਧਾਂ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਪਾਨੀ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਨੂੰ ਜਪਾਨੀ ਭਾਸ਼ਾ ਸਿਖਾਉਣ ਲਈ ਕਿਹਾ। ਜਪਾਨ ਦੇ 5 ਦਿਨਾ ਦੌਰੇ ‘ਤੇ ਸਨਿੱਚਰਵਾਰ ਨੂੰ ਇੱਥੇ ਪੁੱਜੇ ਮੋਦੀ ਨੇ ਅੱਜ ਤਾਈਮੇਈ ਪ੍ਰਾਇਮਰੀ ਸਕੂਲ ‘ਚ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਜਪਾਨੀ ਸਿਖਾਉਣ ਲਈ ਜਪਾਨੀ ਅਧਿਆਪਕਾਂ ਨੂੰ ਭਾਰਤ ਆਉਣ ਦਾ ਸੱਦਾ ਦਿੰਦੇ ਹਨ।

Send this to a friend