ਚੰਡੀਗੜ੍ਹ, 1 ਸਤੰਬਰ (ਪੀ. ਟੀ)- ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਬੜ੍ਹਾਵਾ ਦੇਣ ਅਤੇ ਪੰਜਾਬ ਐਗਰੋ ਜੂਸ ਲਿਮਟਿਡ (ਪੀ.ਏ. ਜੇ. ਐਲ.) ਵੱਲੋਂ ਚਲਾਏ ਜਾਂਦੇ ਜੂਸ ਪਲਾਂਟਾਂ ਦੀ ਸਮਰੱਥਾ ਦੀ ਵੱਧ ਤੋਂ ਵੱਧ ਵਰਤੋ ਕਰਨ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਅਦ ਨੇ ਅਬੋਹਰ ਅਤੇ ਹੁਸ਼ਿਆਰਪੁਰ ਪਲਾਂਟਾਂ ਦਾ ਪੱਧਰ ਉੱਚਾ ਚੁੱਕਣ ਲਈ ਲੋੜੀਂਦੀ ਅਤਿ ਅਧੁਨਿਕ ਮਸ਼ੀਨੀ ਖਰੀਦਣ ਦੇ ਵਾਸਤੇ 3.73 ਕਰੋੜ ਰੋਪੲ ਦੀ ਰਾਸ਼ੀ ਪ੍ਰਵਾਨ ਕਰ ਦਿੱਤੀ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਇਸ ਸਬੰਧੀ ਫਾਇਲ ’ਤੇ ਅੱਜ ਸਵੇਰੇ ਹਸਤਾਖਰ ਕਰ ਦਿੱਤੇ ਹਨ। ਬੁਲਾਰੇ ਦੇ ਅਨੁਸਾਰ ਮੁੱਖ ਮੰਤਰੀ ਨੇ ਅਬੋਹਰ ਪਲਾਂਟ ਵਿਖੇ ਪੋਲੀ ਸਿਟਰਸ, ਪੋਲੀ ਪ੍ਰੈਸ ਅਤੇ ਫੋਟੋ ਫਿਨਸ਼ਰ ਮਸ਼ੀਨਾਂ ਸਥਾਪਿਤ ਕਰਨ ਦੇ ਲਈ 1.77 ਕਰੋੜ ਰੁਪਏ ਪ੍ਰਵਾਨ ਕੀਤੇ ਹਨ। ਇਸ ਤੋਂ ਇਲਾਵਾ ਫਲਾਂ ਅਤੇ ਸਬਜ਼ੀਆਂ ਦੇ ਲਈ ਕੰਪਰੈਸ਼ਰ ਮਸ਼ੀਨ ਦੇ ਵਾਸਤੇ
51 ਲੱਖ ਰੁਪਏ ਜਾਰੀ ਕਰਨ ਨੂੰ ਹਰੀ ਝੰਡੀ ਦਿੱਤੀ ਹੈ ਤਾਂ ਜੋ ਹਰੀਆਂ ਅਤੇ ਲਾਲ ਮਿਰਚਾਂ, ਅਦਰਕ, ਲਸਣ, ਪਿਆਜ ਅਤੇ ਗਾਜਰ ਦੀ ਪ੍ਰੋਸੈਸਿੰਗ ਕੀਤੀ ਜਾ ਸਕੇ। ਇਸ ਤਰ੍ਹਾਂ ਹੀ ਉਨ੍ਹਾਂ ਨੇ ਫਲਾਂ ਅਤੇ ਸਬਜ਼ੀਆਂ ਦੇ ਵਾਸਤੇ ਦੋ ਡਰਾਇਰ ਸਥਾਪਿਤ ਕਰਨ ਦੀ ਵੀ ਪ੍ਰਵਾਨੀ ਦੇ ਦਿੱਤੀ ਹੈ। ਜੂਸ ਦੀ ਪੈਕਿੰਗ ਦੇ ਲਈ ਸ. ਬਾਦਲ ਨੇ ਹੁਸ਼ਿਆਰਪੁਰ ਵਿਖੇ 75 ਲੱਖ ਦੀ ਲਾਗਤ ਦੇ ਨਾਲ ਬੋਟ¦ਿਗ ਪਲਾਂਟ ਸਥਾਪਿਤ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ। ਗੌਤਰਲਬ ਹੈ ਕਿ ਰਾਜ ਸਰਕਾਰ ਦੇ ਇਨ੍ਹਾਂ ਪਲਾਂਟ ਨੂੰ ਰਾਜ ਸਰਕਾਰ ਦੀ ਖੇਤੀ ਵਿਭਿੰਨਤਾ ਪ੍ਰੋਗਰਾਮ ਦੇ ਨਾਲ ਜੋੜਿਆ ਗਿਆ ਹੈ ਜਿਸ ਦਾ ਉਦੇਸ਼ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਰਾਹੀਂ ਫਲ ਅਤੇ ਸਬਜੀ ਉਤਪਾਦਕਾਂ ਨੂੰ ਵੱਧ ਲਾਭ ਮੁਹਈਆ ਕਰਵਾਉਣਾ ਹੈ। ਹੁਸ਼ਿਆਰਪੁਰ ਅਤੇ ਅਬੋਹਰ ਵਿਖੇ ਰਾਜ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਜੂਸ ਪਲਾਂਟਾਂ ਦਾ 15000 ਟਨ ਟਮਾਟਰ ਅਤੇ ਤਰਬੂਜ, ਲੀਚੀ ਅਤੇ ਨਾਸਪਾਤੀ ਵਰਗੇ ਹੋਰ ਫਲਾਂ ਦੀ ਇਸ ਸਾਲ ਦੌਰਾਨ ਪ੍ਰੋਸੈਸਿੰਗ ਕਰਨ ਦਾ ਰਿਕਾਰਡ ਹੈ। ਇਸੇ ਤਰ੍ਹਾ ਹੀ ਰਾਜ ਸਰਕਾਰ ਨੇ ਆਉਂਦੇ ਸਾਲ ਦੌਰਾਨ 10,000 ਟਨ ਕਿੰਨੂੰ ਦੀ ਪ੍ਰੋਸੈਸਿੰਗ ਕਰਨ ਦਾ ਟੀਚਾ ਮਿੱਥਿਆ ਹੈ। ਮੁੱਖ ਮੰਤਰੀ ਵੱਲੋਂ ਪ੍ਰਵਾਨ ਕੀਤੇ ਫੰਡਾਂ ਦੇ ਨਾਲ ਇਨ੍ਹਾਂ ਦੋਵਾਂ ਪਲਾਂਟਾਂ ਵਿੱਚ ਪੱਧਰ ਉੱਚਾ ਚੁੱਕਣ ਨੂੰ ਮਦਦ ਮਿਲੇਗੀ ਜਿਸ ਦੇ ਨਤੀਜੇ ਵਜੋਂ ਕਿੰਨੂੰ ਦੀ ਪ੍ਰੋਸੈਸਿੰਗ ਸੁਧਰੀ ਹੋਈ ਅਤੇ ਅਤਿ ਅਧੁਨਿਕ ਤਕਨੋਲੋਜੀ ਦੀ ਨਾਲ ਹੋ ਸਕੇਗੀ। ਇਨ੍ਹਾਂ ਦੋਵਾਂ ਪਲਾਂਟਾਂ ਵਿੱਚ ਅਤਿ ਅਧੁਨਿਕ ਤਕਨੋਲੋਜੀ ਦੇ ਆਉਣ ਦੇ ਨਾਲ ਤਰਬੂਜ਼, ਨਾਸਪਾਤੀ, ਲੀਚੀ, ਅਮਰੂਦ, ਗਾਜਰ ਅਤੇ ਹੋਰ ਫਲ ਅਤੇ ਸਬਜ਼ੀਆਂ ਦੀ ਵੱਧ ਤੋਂ ਵੱਧ ਪ੍ਰੋਸੈਸਿੰਗ ਹੋ ਸਕੇਗੀ ਅਤੇ ਇਨ੍ਹਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਜ਼ਿਆਦਾ ਭਾਅ ਮਿਲ ਸਕੇਗਾ। ਬੋਟ¦ਿਗ ਪਲਾਂਟ ਦੀ ਸਥਾਪਨਾ ਦੇ ਨਾਲ ਇਹ ਉਤਪਾਦ ਪਰਚੂਨ ਦੀ ਸ਼ਕਲ ਵਿੱਚ ਮਾਰਕੀਟ ਵਿੱਚ ਪੀਣ ਲਈ ਉਪਲਭਦ ਹੋ ਸਕਣਗੇ। ਇਨ੍ਹਾਂ ਦੋਵਾਂ ਪਲਾਂਟਾਂ ਦਾ ਪੱਧਰ ਉੱਚਾ ਚੁੱਕਣ ਅਤੇ ਮਜ਼ਬੂਤ ਕਰਨ ਦੇ ਨਾਲ ਕਿਸਾਨਾਂ ਦੀ ਅਮਦਨ ਵਿੱਚ ਵਾਧਾ ਹੋਣ ਤੋਂ ਇਲਵਾ ਬਾਗਬਾਨੀ ਨੂੰ ਵੀ ਬੜ੍ਹਾਵਾ ਮਿਲੇਗਾ ਅਤੇ ਸੂਬੇ ਦੀ ਜਰਖੇਜ ਭੂਮੀ ਅਤੇ ਜਲ ਸਰੋਤਾਂ ਦੀ ਸੰਭਾਲ ਹੋ ਸਕੇਗੀ।