June 12, 2026 10:32 pm

ਉਪਰਾਸ਼ਟਰਪਤੀ ਵੱਲੋਂ ‘ਉਮੀਦ’ ਦੇ ਅਪਾਹਜ ਬੱਚਿਆਂ ਨਾਲ ਮੁਲਾਕਾਤ

ਨਵੀਂ ਦਿੱਲੀ,  1 ਸਤੰਬਰ (ਪੀ. ਟੀ)- ਦੇਸ਼ ਦੇ ਉਪਰਾਸ਼ਟਰਪਤੀ ਸ਼੍ਰੀ ਐਮ. ਹਾਮਿਦ ਅੰਸਾਰੀ ਅਤੇ ਸ਼੍ਰੀਮਤੀ ਸਲਮਾ ਅੰਸਾਰੀ ਨੇ ਅੱਜ ਇੱਥੇ ਇੱਕ ਵਿਵਸਾਇਕ ਸਿਖਲਾਈ ਕੇਂਦਰ ‘ਉਮੀਦ’ ਦੇ ਅਪਾਹਜ ਬੱਚਿਆਂ ਨਾਲ ਮੁਲਾਕਾਤ ਕੀਤੀ। ‘ ਉਮੀਦ’ ਦਾ ਸੰਚਾਲਨ ਏਅਰ ਫੋਰਸ ਵਾਈਫਜ਼ ਵੈਲਫੇਅਰ ਐੈਸੋਸ਼ੀਏਸ਼ਨ ਦੀ ਦੇਖ ਰੇਖ ਵਿੱਚ ਹੁੰਦਾ ਹੈ। ਉਪਰਾਸ਼ਟਰਪਤੀ ਅਤੇ ਸ਼੍ਰੀਮਤੀ ਅੰਸਾਰੀ ਨੇ ਇਨਾਂ• ਬੱਚਿਆਂ ਨਾਲ ਮੁਲਾਕਾਤ ਦੌਰਾਨ ਉਨਾਂ• ਨੂੰ ਭਵਿੱਖ ਵਿੱਚ ਚੰਗੀ ਸਫਲਤਾ ਮਿਲਣ ਦੀ ਕਾਮਨਾ ਕੀਤੀ। ਇਸ ਕੇਂਦਰ ਦੀ ਸਥਾਪਨਾ ਏ.ਐਫ. ਡਬਲਯੂ.ਡਬਲਯੂ. ਏ. ਵੱਲੋਂ 1 ਸਤੰਬਰ, 2005 ਨੂੰ ਕੀਤੀ ਗਈ ਸੀ। ਅਪਾਹਜ ਬੱਚਿਆਂ ਦੀ ਵਿਵਸਾਇਕ ਸਿਖਲਾਈ ਰਾਹੀਂ ਮਜ਼ਬੂਤ ਬਣਾਉਣਾ , ਇਸ ਦੇ ਪਿਛੇ ਮੁੱਖ ਉਦੇਸ ਹੈ, ਤਾਂ ਕਿ ਉਹ ਕਥਿਤ ਤੌਰ ਉਤੇ ਬੋਝ ਨਜ਼ਰ ਆਉਣ ਦੀ ਬਜਾਏ ਸਮਾਜ ਦੇ ਅਹਿਮ ਯੋਗਦਾਨ ਕਰਨ ਵਾਲੇ ਨਾਗਰਿਕ ਬਣ ਸਕੇ।                                      

Send this to a friend