June 12, 2026 8:57 am

ਵਾ ਕਿ ਕਬਜ਼ਾ

image ਇਹ ਤਾਂ ਮੇਰੀ ਸੇਵਾ ਹੈ।ੂਆਪਣੀ ਹੋਰ ਸੇਵਾ ਲੈ ਲਓ।ਂੂ ਪਤਲੀ ਕਮਜ਼ੋਰ ਜਿਹੀ ਬੀਬੀ ਕੌੜੀਆਂ ਅੱਖਾਂ ਕੱਢਦੀ ਹੋਈ ਅੱਗ-ਬਬੂਲਾ ਹੋ ਕੇ ਬੋਲੀ। ਦੂਜੀਆਂ ਬੀਬੀਆਂ ਦਾ ਵੀ ਧਿਆਨ ਉਹਦੇ ਵੱਲ ਗਿਆ ਪਰ ਕੋਈ ਵੀ ਬੀਬੀ ਕੁੱਝ ਨਾ ਬੋਲੀ। ਸੱਭ ਬੀਬੀਆਂ ਹੱਥਾਂ ਨਾਲ ਹੀ ਥਾਲੀਆਂ ਵਿੱਚੋਂ ਵਧਿਆ ਹੋਇਆ ਲੰਗਰ ਤੇ ਜੂਠ ਸਾਫ਼ ਕਰ ਰਹੀਆਂ ਸਨ। ਬਾਕੀ ਬੀਬੀਆਂ ਦੇ ਅੱਗੇ ਥਾਲੀਆਂ ਦੇ ਵੱਡੇ ਢ੍ਹੇਰ ਲੱਗੇ ਹੋਏ ਸਨ। ਉਹ ਇਸ ਤੋਂ ਪਹਿਲਾਂ ਕਿ ਹੋਰ ਸੇਵਾ ਕਿੱਥੋਂ ਲੈਣੀ ਹੈ ਦੀ ਗੱਲ ਨੂੰ ਸਮਝ ਪਾਂਦੀ ਓਨੇ ਨੂੰ ਇਕ ਸੇਵਾਦਾਰ ਆਇਆ ਤੇ ਕੁੱਝ ਥਾਲੀਆਂ ਜਿਸ ਪਤਲੀ ਜਹੀ ਬੀਬੀ ਅੱਗੇ ਰੱਖ ਗਿਆ ਜਿਸ ਅੱਗੇ ਸਿਰਫ਼ ਤਿੰਨ ਹੀ ਜੂਠੀਆਂ ਥਾਲੀਆਂ ਰਹਿ ਗਈਆਂ ਸਨ ਤੇ ਕੁਝ ਹੁਣੇ ਆ ਕੇ ਬੈਠੀ ਉਸ ਨਵੀਂ ਬੀਬੀ ਅੱਗੇ। ਉਸ ਨਵੀਂ ਬੀਬੀ ਨੇ ਇਕ ਥਾਲੀ ਚੁੱਕੀ ਅਤੇ ਉਹਦੇ ਵਿਚ ਵਧੀ ਹੋਈ ਜੂਠ ਨੂੰ ਚਮਚੇ ਨਾਲ ਦੂਜੀ ਥੱਲੇ ਪਈ ਥਾਲੀ ਵਿਚ ਕੱਢਣ ਲੱਗ ਪਈ।
ਥਾਲੀਆਂ ਵਿੱਚੋਂ ਹੱਥ ਨਾਲ ਸੇਵਾ ਕਰ। ਹੱਥ ਨਾਲ ਜੂਠ ਨੂੰ ਘੁੱਟ-ਘੁੱਟ ਕੇ ਸਾਫ਼ ਕਰਨ ਦੀ ਸੇਵਾ ਕਰ ਬਹੁਤਾ ਸ਼ੌਂਕ ਆ ਜੇ ਸੇਵਾ ਕਰਨ ਦਾ ਤਾਂ। ਪਹਿਲਾਂ ਤਾਂ ਦੂਜਿਆਂ ਦੇ ਅੱਗੋਂ ਚੁੱਕਦੀ ਸੀ।  ਉਹੀ ਪਤਲੀ ਬੀਬੀ ਫਿਰ ਕੜਕ ਕੇ ਬੋਲੀ। ਆ ਜਾਂਦੀਆਂ ਨੇ ਘਰੋਂ ਸੇਵਾ ਕਰਨ। ਵੱਲ ਆਉਦਂਾ ਨਹੀਂ। ਪਹਿਲੀ ਗੱਲ ੳਚ¤ੀ ਸਾਰੀ ਅਤੇ ਬਾਅਦ ਵਿਚ ਉਹ ਕਿੰਨੀ ਦੇਰ ਬੁੜ-ਬੁੜ ਕਰਦੀ ਰਹੀ।

ਦੂਜੀ ਆਉਣ ਵਾਲੀ ਬੀਬੀ ਆਪਣੀ ਹੀ ਮਸਤੀ ਵਿਚ ਸੇਵਾ ਕਰਦੀ ਰਹੀ। ਉਸਨੇ ਉਸ ਬੁੜਬੁੜਾਂਦੀ ਬੀਬੀ ਵੱਲ ਕੋਈ ਧਿਆਨ ਨਾ ਦਿੱਤਾ। ਇਸ ਲਈ ਉਸਨੂੰ ਉਹਦੀ ਸਮਝ ਨਾ ਆਈ ਕਿ ਉਹ ਕੀ ਕਹਿਣਾ ਚਾਹੁੰਦੀ ਹੈ। ਮੈਨੂੰ ਉਹ ਨਵੀਂ ਆਈ ਬੀਬੀ ਨਾਮ ਵਿਚ ਭਿੱਜੀ ਹੋਈ ਰੂਹ ਜਾਪੀ। ਨਸ਼ਿਆਈਆਂ ਜਿਹੀਆਂ ਅੱਖਾਂ, ਬੰਦ ਹੋਠਂ, ਪਰ ਕਿਤੇ ਗਹਿਰੀ ਟਿਕੀ ਹੋਈ ਆਤਮਾ ਪ੍ਰਤੀਤ ਹੋਈ। ਮੈਂ ਉਸਨੂੰ ਅੰਦਰ ਦਰਬਾਰ ਹਾਲ ਵਿਚ ਕੀਰਤਨ ਸੁਣਦੇ ਬੈਠੇ ਦੇਖਿਆ ਸੀ। ਸਿੱਧੀ ਕਮਰ, ਅੱਖਾਂ ਬੰਦ, ਕਦੀ-ਕਦੀ ਅੱਖਾਂ ਵਿਚੋਂ ਚਲਦੇ ਵੈਰਾਗ ਦੇ ਅੱਥਰੂ, ਚਿਹਰੇ ਤੇ ਸ਼ਾਂਤੀ ਤੇ ਟਿਕਾਅ। ਰੂਹਾਨੀਅਤ ਵਿਚ ਸਰਸ਼ਾਰ ਰੂਹ ਲੱਗਦੀ ਪਈ ਸੀ। ਮੇਰੀ ਅਕਲ ਦੰਗ ਸੀ ਕਿ ਇਸ ਪਦਾਰਥਕ-ਯੁਗ ਵਿਚ ਵੀ ਜੁੜੀਆਂ ਹੋਈਆਂ ਕਿਤੇ ਕੋਈ-ਕੋਈ ਰੂਹਾਂ ਤਾਂ ਹਨ ਹੀ।
ਹੈ ਨੀ ਤੈਨੂੰ ਸੁਣਿਆਂ ਨ੍ਹੀਂ। ਨਹੀਂ ਸੇਵਾ ਕਰਨੀ ਆਉਦਂੀ ਤਾਂ ਰਹਿਣ ਦੇ। ਮੈਨੂੰ ਵੀਹ ਸਾਲ ਹੋ ਗਏ ਨੇ ਏਥੇ ਸੇਵਾ ਕਰਦਿਆਂ। ਏਨੀ ਢੀਠ ਬੀਬੀ ਨਹੀਂ ਵੇਖੀ ਹੋਣੀ ਮੈਂ ਕੋਈਂ। ਪਹਿਲਾਂ ਵਾਲੀ ਪਤਲੀ ਬੀਬੀ ਗੁੱਸੇ ਵਿਚ ਤਿਲਮਿਲਾ ਰਹੀ ਸੀ। ਨਵੀਂ ਆਈ ਬੀਬੀ ਦਾ ਉਸਦੀ ਕੁਰੱਖਤ ਬੋਲ-ਬਾਣੀ ਨਾਲ ਧਿਆਨ ਜ਼ਰਾ ਭੰਗ ਹੋਇਆ ਤਾਂ ਉਸਨੇ ਪਤਲੀ ਬੀਬੀ ਵੱਲੇ ਜ਼ਰਾ ਗਹੁ ਨਾਲ ਦੇਖਿਆ ਤੇ ਬੜੀ ਨਿਮਰਤਾ ਨਾਲ ਕਿਹਾ ਕਿ, ਮਾਤਾ ਜੀ ਮੇਰੇ ਸੱਜੇ ਹੱਥ ਦੇ ਅੰਗੂਠੇ ਤੇ ਚਾਕੂ ਦਾ ਕਾਫ਼ੀ ਵੱਡਾ ਕੱਟ ਲੱਗਿਆ ਹੋਇਆ ਹੈ ਤਾਂ ਕਰਕੇ ਹੱਥ ਨਾਲ ਜੂਠ ਨਹੀਂ ਪੂੰਝੀ ਜਾਂਦੀ। ਏਨਾ ਕਹਿ ਕੇ ਉਹ ਫਿਰ ਉਸੇ ਤਰ੍ਹਾਂ ਹੀ ਆਪਣੇ ਕੰਮ ਲੱਗ ਗਈ। ਉਸਨੂੰ ਬੀਬੀ ਦਾ ਗੱਲ ਦਾ ਕੋਈ ਗੁੱਸਾ ਨਹੀਂ ਲੱਗਾ। ਉਹ ਅਜੇ ਵੀ ਅੰਦਰੋਂ-ਬਾਹਰੋਂ ਸ਼ਾਂਤ ਹੀ ਲੱਗ ਰਹੀ ਸੀ ਤੇ ਅੰਦਰੋਂ ਦਰਬਾਰ ਵਿਚੋਂ ਆ ਰਹੀ ਕੀਰਤਨ ਦੀ ਅਵਾਜ਼ ਵਿਚ ਖੋਈ ਹੋਈ ਮਸਤ ਲੱਗ ਰਹੀ ਸੀ। ਨਾਲ ਵਾਲੀਆਂ ਬੀਬੀਆਂ ਬੈਠੀਆਂ ਚੁੱਪ-ਚਾਪ ਸੇਵਾ ਕਰ ਰਹੀਆਂ ਸਨ। ਭਾਂਵੇਂ ਉਹ ਵੇਖ ਰਹੀਆਂ ਪਰ ਹੋਰ ਕੋਈ ਕੁਝ ਵੀ ਨਹੀਂ ਸੀ ਬੋਲੀ। 
ਪਰ ਉਸ ਪਤਲੀ ਬੀਬੀ ਨੂੰ ਸ਼ਾਇਦ ਮਾਤਾ ਜੀ ਕਹਿਣ ਤੇ ਹੋਰ ਵੀ ਗੁੱਸਾ ਚੜ੍ਹ ਗਿਆ ਹੋਵੇ ਤੇ ਉਸਨੇ ਨਵੀਂ ਬੀਬੀ ਦੇ ਹੱਥੋਂ ਬੜੇ ਜ਼ੋਰ ਨਾਲ ਥਾਲੀ ਖੋਹ ਲਈ ਤੇ ਉਸਦੇ ਅੱਗੇ ਪਈਆਂ ਬਾਕੀ ਦੀਆਂ ਥਾਲੀਆਂ ਵੀ ਆਪਣੇ ਅੱਗੇ ਕਰ ਲਈਆਂ ਤੇ ਬੋਲੀ ਰਹਿਣ ਦੇ ਤੂੰ ਸੇਵਾ ਕਰਨ ਨੂੰ ਅੱਜ-ਕੱਲ੍ਹ ਸੇਵਾ ਕਰਨੀ ਹਰ ਇਕ ਦੇ ਵੱਸ ਦੀ ਗੱਲ ਨਹੀਂ ਤੇ ਹੋਰ ਪਤਾ ਨਹੀਂ ਉਹ ਪਤਲੀ ਜਹੀ ਛਟਾਂਕੀ ਕੁ ਜਿਹੇ ਦੀ ਬੀਬੀ ਗੁੱਸੇ ਵਿਚ ਕਿੰਨਾ ਕੁਝ ਬੋਲਦੀ ਤੇ ਖ਼ੌਲਦੀ ਰਹੀ। ਨਵੀਂ ਬੀਬੀ ਅਡੋਲ ਬਿਨਾਂ ਕੁੱਝ ਬੋਲੇ ਉਥੇ ਬੈਠੀ ਕਿਸੇ ਗਹਿਰੀ ਸੋਚ ਵਿਚ ਪੈ ਗਈ ਪਰ ਉਸਦਾ ਧਿਆਨ ਹੁਣ ਵਿਚਲਿਤ ਹੋ ਚੁੱਕਾ ਸੀ। ਮੈਂ ਸੋਚ ਰਹੀ ਸਾਂ ਕਿ ਉਸ ਬੀਬੀ ਦੀ ਵੀਹ ਸਾਲ ਭਾਂਡਿਆਂ ਤੇ ਲੱਗੀ ਜੂਠ ਹੱਥਾਂ ਨਾਲ ਪੂੰਝ ਕੇ ਵੀ ਕ੍ਰੋਧ ਅਤੇ ਹੰਕਾਰ ਦੀ ਨਹੀਂ ਸੀ ਲੱਥੀ। ਸਗੋਂ ਹੋਰ ਵੀ ਮੋਟੀ ਪਰਤ ਹੋ ਗਈ ਲੱਗਦੀ ਸੀ। ਸੇਵਾ ਤੇ ਵੀ ਕਬਜ਼ਾ ਦਾਤਿਆ? ਕਿਹ ਜਿਹੇ ਕਿਹ ਜਿਹੇ ਬੰਦੇ ਨੇ ਤੇਰੀ ਰੰਗਲੀ ਦੁਨੀਆਂ ਵਿਚ ਦਾਤਾ। ਵਾਹਿਗੁਰੂ ਤੈਨੂੰ ਹੀ ਸ਼ਾਇਦ ਮੇਰੀ ਸੇਵਾ ਮਨਜ਼ੂਰ ਨਹੀਂ ਹੈ। ਚੱਲ ਤੇਰੀ ਮਰਜ਼ੀ ਐ ਦਾਤਿਆ। ਵੈਸੇ ਅੱਜ ਸੇਵਾ ਕਰਨ ਦਾ ਮਨ ਬਹੁਤ ਸੀ। ਪਰ ਆਪਣੇ ਇਹੋ ਜਿਹੇ ਜੀਆਂ ਨੂੰ ਕੁਝ ਤੇ ਜੀਅ ਦਾਨ ਦੇਹ ਦਾਤਾ। ਤੇਰੇ ਘਰ ਬਹਿ ਕੇ ਇਹੋ ਵਰਤਾਓ। ਤੂੰ ਕਿੱਥੇ ਰਹਿਨੈ ਐ? ਕੀ ਤੂੰ ਸੱਚ-ਮੁੱਚ ਇਥੇ ਨਹੀਂ।
ਆਪਣੇ ਆਪੇ ਨਾਲ ਗੱਲਾਂ ਕਰਦੀ ਉਹ ਬੀਬੀ ਉ¤ਠ ਕੇ ਜਾ ਚੁੱਕੀ ਸੀ ਤੇ ਉਹ ਪਤਲੀ ਬੀਬੀ ਉਹਨੂੰ ਜਾਂਦੀ ਨੂੰ ਘੂਰ-ਘੂਰ ਵੇਖਦੇ ਬੁੜ-ਬੁੜ ਕਰਦੀ ਰਹੀ ਤੇ ਨਾਲੇ ਸੇਵਾ ਕਰਦੀ ਰਹੀ।

Send this to a friend