ਨਵੀਂ ਦਿੱਲੀ, 30 ਅਗਸਤ (ਪੀ. ਟੀ)- ਘਰੇਲੂ ਅਰਥ ਵਿਵਸਥਾ ‘ਚ ਆਏ ਸੁਧਾਰ ਦੀ ਪ੍ਰਸੰਸਾ ਲੈਂਦੇ ਹੋਏ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਪਹਿਲੀ ਤਿਮਾਹੀ ਦੌਰਾਨ ਅਰਥ ਵਿਵਸਥਾ ‘ਚ 5.7 ਫ਼ੀਸਦੀ ਦਾ ਵਾਧਾ ਪਿਛਲੀ ਯੂ.ਪੀ.ਏ. ਸਰਕਾਰ ਦੇ ਅਨੁਮਾਨਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਯੂ.ਪੀ.ਏ. ਸਰਕਾਰ ਦੇ ਕਾਰਜਕਾਲ ‘ਚ ਪਿਛਲੇ ਵਿੱਤ ਸਾਲ ਦੌਰਾਨ ਕੀਤੇ ਗਏ ਯਤਨਾਂ ਦੇ ਫਲਸਰੂਪ 2014-15 ਦੀ ਸ਼ੁਰੂਆਤ ‘ਚ ਅਰਥ ਵਿਵਸਥਾ ਸੁਧਾਰਨ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਕਿ 2014-15 ਦੀ ਪਹਿਲੀ ਤਿਮਾਹੀ ਦੇ ਕੱਲ੍ਹ ਜਾਰੀ ਅੰਕੜਿਆਂ ਨਾਲ ਕਾਂਗਰਸ ਪਾਰਟੀ ਅਤੇ ਵਿਸ਼ੇਸ਼ ਰੂਪ ਨਾਲ ਉਹ ਬਹੁਤ ਖੁਸ਼ ਹਨ। ਚਿਦੰਬਰਮ ਨੇ ਇਕ ਬਿਆਨ ‘ਚ ਕਿਹਾ ਕਿ 5.7 ਫ਼ੀਸਦੀ ਵਾਧਾ ਉਸ ਸਥਿਤੀ
ਨੂੰ ਸਹੀ ਠਹਿਰਾਉਂਦਾ ਹੈ ਕਿ 2013-14 ਦੇ ਮੱਧ ਤੋਂ ਅਰਥ ਵਿਵਸਥਾ ਦੀ ਗਿਰਾਵਟ ਰੁਕ ਗਈ ਅਤੇ ਉਨ੍ਹਾਂ ਨੇ ਪ੍ਰਗਟ ਕੀਤਾ ਸੀ ਕਿ 2014-15 ਦੀ ਸ਼ੁਰੂਆਤ ਨਾਲ ਅਰਥ ਵਿਵਸਥਾ ‘ਚ ਸੁਧਾਰ ਆਵੇਗਾ।