June 13, 2026 9:30 am

ਪੰਜਵੇਂ ਵਿਸ਼ਵ ਕਬੱਡੀ ਕੱਪ ਦੀ ਮੇਜ਼ਬਾਨੀ ਪੰਜਾਬ ਸਿਰ

ਔਰਤ ਅਤੇ ਮਰਦ ਵਰਗ ਦੇ ਸੈਮੀਫਾਈਨਲ ਮੁਕਾਬਲੇ ਪਾਕਿਸਤਾਨ ’ਚ ਹੋਣਗੇ
Page-3_03  ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ  ਜਲੰਧਰ/ਚੰਡੀਗੜ੍ਹ, 30 ਅਗਸਤ-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਕਬੱਡੀ ਜੱਥੇਬੰਦੀਆਂ ਦੀ ਮੰਗ ’ਤੇ 5ਵੇਂ ਵਿਸ਼ਵ ਕਬੱਡੀ ਕੱਪ ਦੀਆਂ ਤਰੀਕਾਂ ਵਿਚ ਬਦਲਾਅ ਨੂੰ ਮੰਜੂਰੀ ਦੇ ਦਿੱਤੀ ਹੈ। ਵਿਸ਼ਵ ਕਬੱਡੀ ਕੱਪ ਹੁਣ 5 ਦਸੰਬਰ ਤੋਂ 15 ਦਸੰਬਰ, 2014 ਤੱਕ ਹੋਵੇਗਾ।ਵਿਸ਼ਵ ਦੀਆਂ ਵੱਖ-ਵੱਖ ਕਬੱਡੀ ਜਥੇਬੰਦੀਆਂ ਵਲੋਂ ਵਰਲਡ ਕਬੱਡੀ ਲੀਗ ਅਤੇ ਵਿਸ਼ਵ ਕਬੱਡੀ ਕੱਪ ਦੀਆਂ ਤਰੀਕਾਂ ਦੇ ਟਕਰਾਅ ਕਾਰਨ ਇਹ ਬਦਲਾਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਔਰਤ ਅਤੇ ਮਰਦ ਵਰਗ ਦੇ ਸੈਮੀਫਾਈਨਲ ਮੁਕਾਬਲੇ ਪਾਕਿਸਤਾਨ ਵਿਚ ਹੀ ਹੋਣਗੇ। ਇਸ ਵਾਰ ਮਰਦ ਵਰਗ ਵਿਚ ਭਾਰਤ, ਪਾਕਿਸਤਾਨ, ਅਰਜਨਟੀਨਾ, ਅਮਰੀਕਾ, ਇੰਗਲੈਂਡ, ਸਕਾਟਲੈਂਡ, ਕੈਨੇਡਾ, ਸੀਆਰਾ

ਲੀਓਨ, ਸਪੇਨ, ਕੀਨੀਆ ਅਤੇ ਡੈਨਮਾਰਕ ਭਾਗ ਲੈਣਗੇ ਜਦਕਿ ਔਰਤ ਵਰਗ ਵਿਚ ਭਾਰਤ, ਪਾਕਿਸਤਾਨ, ਨਿਊਜੀਲੈਂਡ, ਕੀਨੀਆ, ਇੰਗਲੈਂਡ, ਮਲੇਸ਼ੀਆ, ਡੈਨਮਾਰਕ ਅਤੇ ਮੈਕਸੀਕੋ ਦੀਆਂ ਟੀਮਾਂ ਹਿੱਸਾ ਲੈਣਗੀਆਂ। ਵਿਸ਼ਵ ਕਬੱਡੀ ਕੱਪ ਲਈ ਕੁੱਲ ਇਨਾਮੀ ਰਾਸ਼ੀ 6.97 ਕਰੋੜ ਰੁਪਏ ਹੀ ਹੈ। ਜਿਸ ਵਿਚੋਂ ਮਰਦ ਵਰਗ ਦੀ ਜੇਤੂ ਟੀਮ ਨੂੰ 2 ਕਰੋੜ ਰੁਪਏ ਅਤੇ ਔਰਤ ਵਰਗ ਦੀ ਜੇਤੂ ਟੀਮ ਨੂੰ 1 ਕਰੋੜ ਰੁਪਏ ਮਿਲਣਗੇ।

Send this to a friend