June 13, 2026 11:50 am

ਜਥੇਦਾਰ ਅਵਤਾਰ ਸਿੰਘ ਵੱਲੋਂ ਧਰਮ ਪ੍ਰਚਾਰ ਕਮੇਟੀ ਦੀਆਂ ਮਿਸ਼ਨਰੀ ਸੰਸਥਾਵਾਂ ਲਈ ਨਿਯਮ ਤੇ ਸਿਲੇਬਸ ਜਾਰੀ

Page-3_46 ਅੰਮ੍ਰਿਤਸਰ, 30 ਅਗਸਤ (ਪੀ. ਟੀ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੀਆਂ ਮਿਸ਼ਨਰੀ ਸੰਸਥਾਵਾਂ ਲਈ ਨਿਯਮ ਤੇ ਸਿਲੇਬਸ ਜਾਰੀ ਕੀਤਾ।ਉਨ•ਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਰੇ ਵਿੱਦਿਅਕ ਅਦਾਰਿਆਂ ਦਾ ਸਿਲੇਬਸ ਇਕਸਾਰ ਕਰ ਦਿੱਤਾ ਗਿਆ ਹੈ, ਜੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਉਨ•ਾਂ ਕਿਹਾ ਕਿ ਵਿੱਦਿਅਕ ਅਦਾਰਿਆਂ ਦੇ ਸਿਲੇਬਸ ਨੂੰ ਇਕਸਾਰ ਕਰਨ ਲਈ ਸਬ-ਕਮੇਟੀ ਵਿੱਚ ਸ. ਸਤਬੀਰ ਸਿੰਘ ਤੇ ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ. ਬਲਜਿੰਦਰ ਸਿੰਘ ਜੋੜਾਸਿੰਘਾ ਐਡੀਸ਼ਨਲ ਸਕੱਤਰ, ਡਾ. ਅਮਰਜੀਤ ਸਿੰਘ ਪ੍ਰਿੰਸੀਪਲ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ, ਤਲਵੰਡੀ ਸਾਬੋ ਬਠਿੰਡਾ ਤੇ ਪ੍ਰੋ.ਸੁਰਜੀਤ ਸਿੰਘ ਸ਼ਹੀਦ

ਸਿੱਖ ਮਿਸ਼ਨਰੀ ਕਾਲਜ ਨੇ ਅਹਿਮ ਭੂਮਿਕਾ ਨਿਭਾਈ ਹੈ।ਉਨ•ਾਂ ਕਿਹਾ ਕਿ ਇਹ ਵੱਡਮੁੱਲਾ ਕਾਰਜ ਵਿਦਵਾਨਾਂ ਵੱਲੋਂ ਪੂਰੀ ਘੋਖ-ਪੜਤਾਲ ਉਪਰੰਤ ਹੀ ਸੰਪੂਰਨ ਹੋਇਆ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ‘ਚ ਸ. ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਧਰਮ ਪ੍ਰਚਾਰ ਕਮੇਟੀ, ਸਿੱਖ ਧਰਮ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਹਮੇਸ਼ਾ ਕਾਰਜਸ਼ੀਲ ਰਹੀ ਹੈ।ਇਨ•ਾਂ ਕਾਰਜਾਂ ਦੇ ਅੰਤਰਗਤ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਨੌਜਵਾਨ ਵਿਦਿਆਰਥੀਆਂ ਨੂੰ ਉ¤ਚ-ਪੱਧਰ ਦੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ 16 ਪ੍ਰਮੁੱਖ ਮਿਸ਼ਨਰੀ ਸੰਸਥਾਵਾਂ/ਗੁਰਮਤਿ ਵਿਦਿਆਲੇ ਅਤੇ 11 ਸਿੱਖ ਪ੍ਰਚਾਰ ਮਿਸ਼ਨ ਚਲਾਏ ਜਾ ਰਹੇ ਹਨ।ਉਨ•ਾਂ ਦੱਸਿਆ ਕਿ ਇਸ ਕਾਰਜ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਇਨ•ਾਂ ਸਾਰੇ ਵਿਦਿਅਕ ਅਦਾਰਿਆਂ ਦਾ ਸਿਲੇਬਸ ਇਕਸਾਰ ਕਰ ਦਿੱਤਾ ਗਿਆ ਹੈ, ਜੋ ਕਿ ਅਕਾਦਮਿਕ ਪੱਖ ਤੋਂ ਇਕ ਬੜਾ ਮਹੱਤਵਪੂਰਨ ਕਾਰਜ ਹੈ।ਉਨ•ਾਂ ਕਿਹਾ ਕਿ ਕੁੱਲ 16 ਮਿਸ਼ਨਰੀ ਅਦਾਰਿਆਂ ਵਿੱਚ ਵੱਖ-ਵੱਖ ਗੁਰਮਤਿ ਕੋਰਸਾਂ ਵਿੱਚ 1083 ਵਿਦਿਆਰਥੀ ਪੜ• ਰਹੇ ਹਨ।ਇਨ•ਾਂ ਵਿਦਿਅਕ ਅਦਾਰਿਆਂ ਵਿੱਚ ਸੰਗੀਤ, ਤਬਲੇ ਤੇ ਪ੍ਰਚਾਰਕ ਕਲਾਸਾਂ ਦਾ ਕੋਰਸ ਤਿੰਨ ਸਾਲ ਅਤੇ ਗ੍ਰੰਥੀ ਸਿੰਘਾਂ ਦਾ ਕੋਰਸ 2 ਸਾਲ ਦਾ ਰੱਖਿਆ ਗਿਆ ਹੈ ਅਤੇ ਹੋਣਹਾਰ ਵਿਦਿਆਰਥੀਆਂ ਨੂੰ 1200 ਰੁਪਏ ਵਜ਼ੀਫੇ ਵਜੋਂ ਦਿੱਤੇ ਜਾਣਗੇ।
ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਕਾਦੀਆਂ ਤੇ ਸ. ਹਰਜਾਪ ਸਿੰਘ, ਸ.ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਸ. ਦਲਮੇਘ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ. ਦਿਲਜੀਤ ਸਿੰਘ ਬੇਦੀ, ਸ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ ਤੇ ਹੋਰ ਅਧਿਕਾਰੀ ਹਾਜ਼ਰ ਸਨ।

Send this to a friend