Skip to content
Independent perspectives. Global stories.
BREAKING

ਸਰਹੱਦ ਤੋਂ ਭਾਰਤ ’ਚ ਘੁਸਪੈਠ ਦੇ ਇੰਤਜ਼ਾਰ ’ਚ 15 ਅੱਤਵਾਦੀ

Share this story

ਜੈਪੁਰ, 29 ਅਗਸਤ (ਪੀ. ਟੀ)- ਰਾਜਸਥਾਨ ਸਰਹੱਦ ਦੇ ਰਾਹੀਂ 15 ਸ਼ੱਕੀ ਅੱਤਵਾਦੀਆਂ ਭਾਰਤ ‘ਚ ਦਾਖਲ ਹੋਣ ਦੇ ਸ਼ੱਕ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲਾ ਨੇ ਅੱਜ ਅਲਰਟ ਜਾਰੀ ਕੀਤਾ ਹੈ ਕਿ ਇਸ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ 15 ਅੱਤਵਾਦੀ ਰਾਜਸਥਾਨ ਸਰਹੱਦ ਤੋਂ ਘੁਸਪੈਠ ਕਰਨ ਦੇ ਇੰਤਜ਼ਾਰ ‘ਚ ਹਨ। ਅਲਰਟ ਦੇ ਮੱਦੇਨਜ਼ਰ ਬੀ.ਐਸ.ਐਫ ਨੇ ਸਰਹੱਦੀ ਖੇਤਰਾਂ ਖ਼ਾਸਕਰ ਬੀਕਾਨੇਰ, ਜੋਧਪੁਰ, ਬਾੜਮੇਰ ‘ਚ ਗਸ਼ਤ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਰਾਜਸਥਾਨ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਸਰਹੱਦ ‘ਤੇ 15 ਅੱਤਵਾਦੀ ਘੁਸਪੈਠ ਦੀ ਫ਼ਿਰਾਕ ‘ਚ ਹਨ, ਇਸ ਤੋਂ ਬਾਅਦ ਪੁਲਿਸ ਤੁਰੰਤ ਹਰਕਤ ‘ਚ ਆ ਗਈ ਹੈ। ਸਰਹੱਦੀ ਇਲਾਕਿਆਂ ਦੀ ਪੁਲਿਸ ਚੌਕੀਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਸੁਰੱਖਿਆ ਨੂੰ ਲੈ ਕੇ ਆਈ. ਬੀ. ਅਤੇ ਏ.ਟੀ.ਐਸ. ਦੇ ਅਧਿਕਾਰੀ ਬੈਠਕ ਕਰ ਰਹੇ ਹਨ। ਉਥੇ ਬੀ.ਐਸ.ਐਫ. ਨੂੰ

ਪਾਕਿਸਤਾਨ ਦੀ ਸਰਹੱਦ ਨਾਲ ਲੱਗੇ ਜੈਸਲਮੇਰ, ਬਾੜਮੇਰ ਅਤੇ ਸ੍ਰੀਗੰਗਾਨਗਰ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

WRITTEN BY