ਸਾਬਕਾ ਟੈਲੀਕਾਮ ਸਕੱਤਰ ਸਵਰਗਵਾਸੀ ਜੇ ਐਸ ਸ਼ਰਮਾ ਦਾ ਵੀ ਨਾਮ ਚਾਰਜ ਸ਼ੀਟ ਵਿੱਚ
ਨਵੀਂ ਦਿੱਲੀ, 29 ਅਗਸਤ (ਪੀ. ਟੀ. ਲਾਇਵ)- ਏਅਰਸੈੱਲ-ਮੈਕਸਿਸ ਮਾਮਲੇ ‘ਚ ਸੀ. ਬੀ. ਆਈ. ਵਲੋਂ ਅੱਜ ਮਰਨ ਭਰਾਵਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਸਾਬਕਾ ਦੂਰਸੰਚਾਰ ਮੰਤਰੀ ਦਇਆਨਿਧੀ ਮਾਰਨ ਦੀ ਉਹ ਪਟੀਸ਼ਨ ਖ਼ਾਰਜ ਕਰ ਦਿੱਤੀ ਜਿਸ ’ਚ ਕਿਹਾ ਗਿਆ ਸੀ ਕਿ ਉਹ ਏਜੰਸੀ ਨੂੰ ਇਸ ਮਾਮਲੇ ‘ਚ ਅੱਗੇ ਵਧਣ ਤੋਂ ਰੋਕਣ। ਦੋਸ਼ ਪੱਤਰ ਦਾਇਰ ਕਰਨ ਦਾ ਰਸਤਾ ਉਸ ਵਕਤ ਸਾਫ਼ ਹੋ ਗਿਆ ਸੀ ਜਦੋਂ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਸੀ.ਬੀ.ਆਈ. ਡਾਇਰੈਕਟਰ ਰਣਜੀਤ ਸਿੰਨ੍ਹਾਂ ਦੁਆਰਾ ਅਪਣਾਏ ਗਏ ਇਸ ਰੁੱਖ ਦਾ ਵਿਰੋਧ ਕੀਤਾ ਕਿ ਮਾਮਲੇ ‘ਚ ਅੱਗੇ ਹੋਰ ਜਾਂਚ ਕੀਤੀ ਜਾਣੀ ਚਾਹੀਦੀ ਹੈ।ਸਾਬਕਾ ਦੂਰਸੰਚਾਰ ਮੰਤਰੀ ਦਿਆਨਿਤੀ ਮਾਰਨ, ਉਸ ਦੇ ਭਰਾ
ਕਲਾਨਿਤੀ ਮਾਰਨ ਅਤੇ 6 ਹੋਰਨਾਂ ਖਿਲਾਫ ਚੱਲ ਰਹੇ 2ਜੀ ਸਪੈਕਟਰਮ ਵੰਡ ਘੁਟਾਲੇ ਦੀ ਤਫਤੀਸ਼ ਤੋਂ ਬਾਅਦ ਮਾਰਨ ਭਰਾਵਾਂ ਖਿਲਾਫ ਅੱਜ ਦੋਸ਼ ਪੱਤਰ ਦਾਇਰ ਕਰ ਦਿੱਤਾ ਗਿਆ। ਇਸ ਮਾਮਲੇ ’ਚ ਮਾਰਨ ਭਰਾਵਾਂ ਤੋਂ ਇਲਾਵਾ ਸੀ ਬੀ ਆਈ ਵੱਲੋਂ ਮਲੇਸ਼ੀਆ ਦੇ ਵਪਾਰੀ ਟੀ. ਅਨੰਦਾ ਕ੍ਰਿਸ਼ਣਨ, ਰਾਲਫ਼ ਮਾਰਸ਼ਲ ਅਤੇ ਸਨ ਡਾਇਰੈਕਟ ਟੀਵੀ ਪ੍ਰਾਈਵਿਟ ਲਿਮਿਟਡ ਸਮੇਤ 4 ਕੰਪਨੀਆਂ ਦਾ ਨਾਮ ਦਿੱਤਾ ਗਿਆ ਸੀ। ਸੀ ਬੀ ਆਈ ਵੱਲੋਂ ਆਈ ਟੀ ਸੀ ਦੀ ਧਾਰਾ 120 ਬੀ (ਅਪਰਾਧਿਕ ਸਾਜ਼ਿਸ਼) ਅਧੀਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਢੁਕਵੀਂ ਸਜ਼ਾ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸਾਬਕਾ ਟੈਲੀਕਾਮ ਸਕੱਤਰ ਜੇ ਐਸ ਸ਼ਰਮਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਦਾ ਵੀ ਨਾਮ ਚਾਰਜ ਸ਼ੀਟ ਵਿੱਚ ਦਿੱਤਾ ਗਿਆ ਹੈ।



