Skip to content
Independent perspectives. Global stories.
BREAKING

ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ ਖਿਲਾਫ ਕਤਲ ਕੇਸ ਦਰਜ ਕਰਨ ਬਾਰੇ ਕਾਦਰੀ ਦੀ ਮੰਗ ਮੰਨੀ

Share this story

Page-1_10

ਇਸਲਾਮਾਬਾਦ, 28 ਅਗਸਤ (ਪੀ. ਟੀ)- ਆਪਣੇ ਪੈਰ ਪਿੱਛੇ ਖਿੱਚਣ ਤੋਂ ਕੁਝ ਦਿਨ ਬਾਅਦ ਪਾਕਿਸਤਾਨ ਸਰਕਾਰ ਨੇ ਖੂਨੀ ਝੜਪ ਜਿਸ ਵਿਚ ਧਰਮ ਗੁਰੂ ਤਾਹਿਰਉਲ ਕਾਦਰੀ ਦੇ 14 ਸਮਰਥਕ ਮਾਰੇ ਗਏ ਸਨ ਵਿਚ ਕਥਿਤ ਭੂਮਿਕਾ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਮੇਤ 21 ਵਿਅਕਤੀ ਖਿਲਾਫ ਕਤਲ ਕੇਸ ਦਰਜ ਕਰਨ ਲਈ ਸਹਿਮਤ ਹੋ ਕੇ ਕਾਦਰੀ ਦੀ ਮੁਖ ਮੰਗ ਮੰਨ ਲਈ ਹੈ। 17 ਜੂਨ ਨੂੰ ਲਾਹੌਰ ਦੇ ਮਾਡਲ ਟਾਊਨ ਇਲਾਕੇ ਵਿਚ ਝੜਪਾਂ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰ ਰਹੀ ਲਾਹੌਰ ਦੀ ਸੈਸ਼ਨ ਅਦਾਲਤ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਾਦਰੀ ਦੀ ਅਗਵਾਈ ਵਾਲੀ ਪਾਕਿਸਤਾਨ ਅਵਾਮੀ ਤਹਿਰੀਕ ਦੀ ਸ਼ਿਕਾਇਤ ‘ਤੇ 21 ਵਿਅਕਤੀਆਂ ਖਿਲਾਫ ਕਤਲ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ ਪਰ ਅਦਾਲਤ ਵਲੋਂ ਦੋਸ਼ ਆਇਦ ਕਰਨ ਦਾ ਹੁਕਮ ਦੇਣ ਦੇ ਬਾਵਜੂਦ ਪੁਲਿਸ ਨੇ

ਪ੍ਰਧਾਨ ਮੰਤਰੀ ਸ਼ਰੀਫ, ਉਨ੍ਹਾਂ ਦੇ ਭਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਕੁਝ ਚੋਟੀ ਦੇ ਮੰਤਰੀਆਂ ਖਿਲਾਫ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਫੈਡਰਲ ਮੰਤਰੀ ਸਾਜਦ ਰਫੀਕ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ 21 ਵਿਅਕਤੀ ਐਫ. ਆਈ. ਆਰ ਦਾ ਹਿੱਸਾ ਹੋਣਗੇ ਜਿਸਦੀ ਕਾਦਰੀ ਨੇ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਦਰੀ ਦੀ ਮੁੱਖ ਮੰਗ ਮੰਨੀ ਗਈ ਹੈ ਅਤੇ ਰੱਬ ਦੇ ਵਾਸਤੇ ਹੁਣ ਉਨ੍ਹਾਂ ਨੂੰ ਆਪਣਾ ਅੰਦੋਲਨ ਵਾਪਸ ਲੈ ਲੈਣਾ ਚਾਹੀਦਾ ਹੈ। ਕਾਦਰੀ ਨੇ ਇਹ ਵੀ ਮੰਗ ਕੀਤੀ ਹੈ ਕਿ ਕੇਸ ਦਰਜ ਹੋਣ ਪਿੱਛੋਂ ਦੋਵਾਂ ਸ਼ਰੀਫ਼ ਭਰਾਵਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਸ੍ਰੀ ਰਫੀਕ ਨੇ ਕਿਹਾ ਕਿ ਜਦੋਂ ਕਿਸੇ ਨੂੰ ਕਸੂਰਵਾਰ ਠਹਿਰਾ ਕੇ ਸਜ਼ਾ ਦਿੱਤੀ ਜਾਂਦੀ ਹੈ ਤਾਂ ਹੀ ਅਸਤੀਫੇ ਦੀ ਗੱਲ ਸਾਹਮਣੇ ਆਉਂਦੀ ਹੈ।

WRITTEN BY