ਨਵੀਂ ਦਿੱਲੀ, 29 ਅਗਸਤ (ਪੀ. ਟੀ)- ਸਿੱਖਿਆ ਜਗਤ ‘ਚ ਗੁਮਨਾਮੀ ਦੇ ਹਨੇਰੇ ‘ਚ ਗਵਾਚੇ ਨਾਂਵਾਂ ਨੂੰ ਜਗ੍ਹਾ ਦੇਣ ਲਈ ਯੂ.ਜੀ.ਸੀ. ਆਪਣੇ ਖੋਜ ਕੇਂਦਰਾਂ ਦੇ ਨਾਂਅ ਉਨ੍ਹਾਂ ਦੇ ਨਾਂਅ ‘ਤੇ ਰੱਖਣ ਦੀ ਤਿਆਰੀ ਕਰ ਰਹੀ ਹੈ। ਇਕ ਨੈਸ਼ਨਲ ਅਖ਼ਬਾਰ ‘ਚ ਛਪੀ ਖ਼ਬਰ ਅਨੁਸਾਰ ਯੂ.ਜੀ.ਸੀ. ਨੇ 50 ਨਵੇਂ ਲੋਕਾਂ ਦੇ ਨਾਂਵਾਂ ਦੀ ਸੂਚੀ ਬਣਾਈ ਹੈ, ਜਿਸ ‘ਚ ਜਨਸੰਘ ਨੇਤਾ ਦੀਨਦਿਆਲ ਉਪਾਧਿਆਏ, ਰਾਜਾ ਰਾਮ ਮੋਹਨ ਰਾਏ, ਸਵਾਮੀ ਵਿਵੇਕਾਨੰਦ, ਅਹਿਲਿਆ ਬਾਈ, ਮਦਨ ਮੋਹਨ ਮਾਲਵੀਆ, ਐਸ. ਰਾਧਾ ਕ੍ਰਿਸ਼ਣਨ ਤੇ ਜ਼ਾਕਿਰ ਹੁਸੈਨ ਵਰਗੇ ਨਾਂਅ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਦੇਸ਼ ‘ਚ ਕਈ ਪ੍ਰਸਿੱਧ ਯੂਨੀਵਰਸਿਟੀਆਂ ਤੇ ਸੰਸਥਾਵਾਂ ਦੇ ਨਾਂਅ ‘ਚ ਨਹਿਰੂ-ਗਾਂਧੀ ਪਰਿਵਾਰ ਦੇ ਨਾਂਅ ਹੀ ਦੇਖੇ ਗਏ ਹਨ। ਅਜਿਹਾ ਮੰਨਿਆ ਜਾ ਰਿਹਾ ਹੈ
ਕਿ ਨਵੀਂ ਸਰਕਾਰ ਹੁਣ ਕਿਸੇ ਵੀ ਸੰਸਥਾ ਦਾ ਨਾਂਅ ਨਹਿਰੂ-ਗਾਂਧੀ ਪਰਿਵਾਰ ਦੇ ਨਾਂਅ ‘ਤੇ ਰੱਖਣ ਦੇ ਪੱਖ ‘ਚ ਨਹੀਂ ਹੈ। ਅਖ਼ਬਾਰ ਅਨੁਸਾਰ ਯੂ.ਜੀ.ਸੀ. ਜਲਦ ਹੀ ਇਕ ਕਮੇਟੀ ਦਾ ਗਠਨ ਕਰੇਗੀ ਜੋ ਇਹ ਨਾਂਅ ਸਾਹਮਣੇ ਰੱਖੇਗੀ ਤੇ ਫਿਰ ਨਾਂਵਾਂ ‘ਤੇ ਫ਼ੈਸਲਾ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਂਅ ਨਾਲ ‘ਸੈਂਟਰ ਆਫ਼ ਐਕਸੀਲੈਂਸ‘ ਦਾ ਨਾਮਕਰਣ ਕੀਤਾ ਜਾਵੇਗਾ।



