Skip to content
Independent perspectives. Global stories.
BREAKING

ਸਾਰਧਾ ਘੁਟਾਲਾ : ਸੀ.ਬੀ.ਆਈ. ਵਲੋਂ ਅਸਾਮ ਦੇ ਸਾਬਕਾ ਮੰਤਰੀਆਂ ਦੇ ਘਰਾਂ ਸਣੇ 22 ਹੋਰ ਥਾਵਾਂ ’ਤੇ ਛਾਪੇਮਾਰੀ

Share this story

Page-1_14 ਨਵੀਂ ਦਿੱਲੀ, 28 ਅਗਸਤ (ਪੀ. ਟੀ. ਆਈ.)- ਸਾਰਧਾ ਘੁਟਾਲੇ ਦੀ ਜਾਂਚ ਦੇ ਸਬੰਧ ਵਿਚ ਅੱਜ ਸੀ. ਬੀ. ਆਈ. ਨੇ ਅਸਾਮ ਦੇ ਦੋ ਸਾਬਕਾ ਮੰਤਰੀਆਂ ਤੇ ਮੌਜੂਦਾ ਵਿਧਾਇਕਾਂ ਹਿਮੰਤਾ ਬਿਸਵਾ ਸਰਮਾ ਤੇ ਅੰਜਨ ਦੱਤਾ ਦੇ ਘਰਾਂ ਤੇ ਦਫ਼ਤਰਾਂ ਸਣੇ 22 ਥਾਵਾਂ ‘ਤੇ ਛਾਪੇਮਾਰੀ ਕੀਤੀ। ਸੀ. ਬੀ. ਆਈ. ਸੂਤਰਾਂ ਨੇ ਦੱਸਿਆ ਕਿ ਘੁਟਾਲੇ ਦੇ ਸਬੰਧ ਵਿਚ ਗੁਹਾਟੀ ਦੇ 12, ਕੋਲਕਾਤਾ ਦੇ 7, ਧੁਬਰੀ (ਅਸਾਮ) ਦੇ 2 ਤੇ ਮੁੰਬਈ ਦੇ ਇਕ ਟਿਕਾਣੇ ‘ਤੇ ਛਾਪੇਮਾਰੀ ਕੀਤੀ ਗਈ। ਇਨ੍ਹਾਂ ਦੋਨਾਂ ਸਾਬਕਾ ਮੰਤਰੀਆਂ ਤੋਂ ਇਲਾਵਾ ਅਸਾਮ ਦੇ ਸਾਬਕਾ ਡੀ. ਜੀ. ਪੀ. ਸ਼ੰਕਰ ਬਰੂਹਾ ਤੇ ਗਾਇਕ ਸਦਾਨੰਦ ਗੋਗੋਈ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਕੋਲਕਾਤਾ ਵਿਚ ਇਕ ਮੰਤਰੀ ਦੇ ਨਿੱਜੀ ਸਹਾਇਕ ਬਪੀ ਕਰੀਮ, ਉਦਯੋਗਪਤੀ ਸੱਜਨ ਅਗਰਵਾਲ ਤੇ ਉਸ ਦੇ ਪੁੱਤਰ ਸੰਧੀਰ

ਅਗਰਵਾਲ, ਇਕ ਸਾਬਕਾ ਆਈ. ਪੀ. ਐੱਸ. ਅਫਸਰ ਦੇਬਨ ਬਿਸਵਾਸ, ਪਲਟੂ ਦਾਸ ਤੇ ਤ੍ਰਿਣਾਮੂਲ ਕਾਂਗਰਸ ਦੇ ਇਕ ਸਾਬਕਾ ਨੇਤਾ ਆਸਿਫ ਖਾਨ ਤੇ ਤ੍ਰਿਣਾਮੂਲ ਕਾਂਗਰਸ ਦੇ ਇਕ ਸੰਸਦ ਮੈਂਬਰ ਦੇ ਨਜ਼ਦੀਕੀ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਸੁਪਰੀਮ ਕੋਰਟ ਨੇ ਸਾਰਧਾ ਚਿੱਟ ਫੰਡ ਘੁਟਾਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਹੈ ਤੇ ਸੂਬਿਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਏਜੰਸੀ ਨੂੰ ਜਾਂਚ ਵਿਚ ਸਹਿਯੋਗ ਪ੍ਰਦਾਨ ਕਰਨ।

WRITTEN BY