Skip to content
Independent perspectives. Global stories.
BREAKING

ਮੋਰਿੰਡਾ ਸੜਕ ਹਾਦਸੇ ’ਚ ਦੋ ਵਿਦਿਆਰਥੀਆਂ ਦੀ ਮੌਤ

Share this story

Page-1_12 ਮੋਰਿੰਡਾ, 27 ਅਗਸਤ (ਪੀ. ਟੀ)- ਅੱਜ ਸਵੇਰੇ 9:20 ਵਜੇ ਮੋਰਿੰਡਾ-ਚੰਡੀਗੜ੍ਹ ਸੜਕ ‘ਤੇ ਹੋਏ ਹਾਦਸੇ ਦੌਰਾਨ ਚੰਡੀਗੜ੍ਹ ਗਰੁੱਪ ਆਫ਼ ਕਾਲਜ ਘੜੂੰਆਂ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਹਾਦਸਾ ਉਦੋਂ ਵਾਪਰਿਆ ਜਦੋਂ ਘੜੂੰਆਂ ਵਿਖੇ ਪੜ੍ਹ ਰਹੇ ਚਾਰੋਂ ਵਿਦਿਆਰਥੀ ਆਪਣੀ ਸਵਿਫਟ ਕਾਰ ਨੰ: ਪੀ. ਬੀ. 65 ਯੂ-8715 ਵਿਚ ਕੁਰਾਲੀ ਸਾਈਡ ਤੋਂ ਵਾਇਆ ਮੋਰਿੰਡਾ ਨੂੰ ਹੋ ਕੇ ਕਾਲਜ ਨੂੰ ਜਾ ਰਹੇ ਸੀ ਕਿ ਕਿਸੇ ਅਣਪਛਾਤੇ ਵਾਹਨ ਨੇ ਓਵਰ ਟੇਕ ਕਰਨ ਸਮੇਂ ਉਨ੍ਹਾਂ ਦੀ ਕਾਰ ਦੇ ਸਾਈਡ ਗਲਾਸ ਨਾਲ ਟੱਕਰ ਮਾਰ ਦਿੱਤੀ ਤੇ ਵਿਦਿਆਰਥੀਆਂ ਦੀ ਕਾਰ ਬੇਕਾਬੂ ਹੋ ਕੇ ਸਫ਼ੈਦਿਆਂ ਦੇ ਦਰਖਤਾਂ ਵਿਚ ਜਾ ਵੱਜੀ। ਅੱਗੇ ਬੈਠੇ ਪ੍ਰਭਜੋਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਵਾਰਡ ਨੰ: 6 ਕੁਰਾਲੀ ਅਤੇ ਨਵਰੀਤ ਸਿੰਘ ਪੁੱਤਰ ਹਰਦੀਪ ਸਿੰਘ

ਵਾਸੀ ਵਾਰਡ ਨੰ: 11 ਕੁਰਾਲੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਮਗਰਲੀ ਸੀਟ ‘ਤੇ ਬੈਠੇ ਦੋ ਸਕੇ ਭਰਾ ਪ੍ਰਦੀਪ ਸਿੰਘ ਅਤੇ ਤਨਵੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਜੇਲ੍ਹ ਕਾਲੋਨੀ ਰੂਪਨਗਰ ਜ਼ਖ਼ਮੀ ਹੋ ਗਏ। ਮੋਰਿੰਡਾ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

WRITTEN BY