Skip to content
Independent perspectives. Global stories.
BREAKING

ਗਿੱਲ ਦੇ ਬੀਜੇਪੀ ’ਚ ਸ਼ਾਮਲ ਹੋਣ ’ਤੇ ਬਾਦਲ ਖਫਾ, ਕਿਹਾ ਅਜਿਹਾ ਨਹੀਂ ਹੋਣਾ ਚਾਹੀਦਾ ਸੀ

Share this story

Page-1_15 ਚੰਡੀਗੜ੍ਹ, 26 ਅਗਸਤ (ਪੀ. ਟੀ)- ਬੀਤੇ ਦਿਨ ਸਾਬਕਾ ਡੀਜੀਪੀ ਤੇ ਮੋਗਾ ਤੋਂ ਅਕਾਲੀ ਦਲ ਲਈ ਜ਼ਿਮਨੀ ਚੋਣ ਲੜ ਚੁੱਕੇ ਪੀ ਐਸ ਗਿੱਲ ਬੀਜੇਪੀ ਚ ਸ਼ਾਮਲ ਹੋ ਗਏ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਨੂੰ ਗਲਤ ਤਾਂ ਦੱਸਿਆ ਪਰ ਇਸ ਦਾ ਗਠਜੋੜ ਤੇ ਕਿਸੇ ਵੀ ਕਿਸਮ ਦਾ ਪ੍ਰਭਾਵ ਪੈਣ ਦੀਆਂ ਕਿਆਸਅਰਾਈਆਂ ਤੋਂ ਉਨ੍ਹਾਂ ਇਨਕਾਰ ਕਰ ਦਿਤਾ। ਅੱਜ ਚੰਡੀਗੜ੍ਹ ਵਿਖੇ ਕੈਬਨਟ ਮੀਟਿੰਗ ਉਪਰੰਤ ਇਸ ਮੁੱਦੇ ਤੇ ਪ੍ਰਤੀਕਿਰਿਆ ਵਿਅਕਤ ਕਰਦਿਆਂ ਬਾਦਲ ਨੇ ਕਿਹਾ ਕਿ ਗਿੱਲ ਨੂੰ ਬੀਜੇਪੀ ਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਸੀ। ਇਹ ਗਠਜੋੜ ਧਰਮ ਲਈ ਸਹੀ ਨਹੀਂ ਹੈ। ਅਕਾਲੀ ਦਲ ਤੇ ਬੀਜੇਪੀ ਬਹੁਤ

ਪੁਰਾਣੇ ਸਹਿਯੋਗੀ ਹਨ ਤੇ ਨਾ ਤਾਂ ਅਕਾਲੀ ਦਲ ਨੂੰ ਕਿਸੇ ਬੀਜੇਪੀ ਮੈਂਬਰ ਨੂੰ ਆਪਣੇ ਨਾਲ ਰਲਾਉਣਾ ਚਾਹੀਦਾ ਹੈ ਤੇ ਨਾ ਹੀ ਬੀਜੇਪੀ ਨੂੰ ਕਿਸੇ ਅਕਾਲੀ ਦਲ ਮੈਂਬਰ ਨੂੰ ਪਾਰਟੀ ਚ ਸ਼ਾਮਲ ਕਰਨਾ ਚਾਹੀਦਾ ਹੈ। ਕੀ ਇਸ ਨਾਲ ਗਠਜੋੜ ਤੇ ਕੋਈ ਅਸਰ ਪਵੇਗਾ ਤਾਂ ਬਾਦਲ ਨੇ ਕਿਹਾ ਕਿ ਅਕਾਲੀ-ਬੀਜੇਪੀ ਗਠਜੋੜ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਪਵੇਗਾ। ਆਮ ਆਦਮੀ ਪਾਰਟੀ ਦਾ ਬੁਲਬੁਲਾ ਪੰਜਾਬ ਚ ਫੁੱਟ ਗਿਆ ਹੈ ਤੇ ਆਮ ਆਦਮੀ ਪਾਰਟੀ ਦਾ ਚਰਚਾ ਖਤਮ ਹੋ ਗਿਆ ਹੈ। ਬਾਦਲ ਨੇ ਕਿਹਾ ਕਿ ਇਸ ਪਾਰਟੀ ਦਾ 2017 ਦੀਆਂ ਚੋਣਾਂ ਚ ਵੀ ਕੋਈ ਭਵਿੱਖ ਨਹੀਂ ਹੈ। ਬਾਦਲ ਨੇ ਜ਼ਿਮਨੀ ਚੋਣਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅਕਾਲੀ-ਬੀਜੇਪੀ ਗਠਜੋੜ ਦਾ ਦੋ ਜ਼ਿਮਨੀ ਚੋਣਾਂ ਚ ਪ੍ਰਦਰਸ਼ਨ ਕਾਫੀ ਵਧੀਆ ਰਿਹਾ। ਤਲਵੰਡੀ ਸਾਬੋ ਚ ਤਾਂ ਵੱਡੀ ਜਿਤ ਪ੍ਰਾਪਤ ਕੀਤੀ ਤੇ ਪਟਿਆਲਾ ਚ ਵੀ ਸਾਡੀ ਵੋਟ ਪਹਿਲਾਂ ਨਾਲੋਂ ਵਧੀ ਹੈ।  ਮਹਾਂਰਾਸ਼ਟਰ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਚ ਐਸ ਜੀ ਪੀ ਸੀ ਮੈਂਬਰਾਂ ਦੀ ਗਿਣਤੀ ਘਟਾਏ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਸੂਬਾਈ ਸਰਕਾਰਾਂ ਜਾਣਬੁੱਝਕੇ ਮਹੌਲ ਖਰਾਬ ਕਰਨ ਲਈ ਸਿੱਖਾਂ ਦੇ ਧਾਰਮਕ ਮਸਲਿਆਂ ਚ ਦਖਲ ਦੇ ਰਹੀਆਂ ਹਨ। ਇਸੇ ਤਰਜ ਚ ਪਹਿਲਾਂ ਹਰਿਆਣਾ ਚ ਵੱਖਰੀ ਕਮੇਟੀ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਤੇ ਹੁਣ ਮਹਾਂਰਾਸ਼ਟਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਚ ਐਸ ਜੀ ਪੀ ਸੀ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾਕੇ 1 ਕਰ ਦਿਤੀ ਹੈ ਤੇ ਚੀਫ ਖਾਲਸਾ ਦੀਵਾਨ ਦਾ ਇਕ ਮੈਂਬਰ ਹੁੰਦਾ ਸੀ ਉਸ ਨੂੰ ਵੀ ਕੱਟ ਦਿਤਾ ਹੈ। ਉਨ੍ਹਾਂ ਸਾਫ ਸ਼ਬਦਾਂ ਚ ਕਿਹਾ ਕਿ ਇਹ ਸਭ ਕੁਝ ਜਾਂਦੇ-ਜਾਂਦਿਆਂ ਕਾਂਗਰਸ ਸਰਕਾਰ ਇਸ ਲਈ ਕਰ ਰਹੀਆਂ ਹਨ ਕਿਉਂਕਿ ਫਿਰਕੂ ਸਦਭਾਵਨਾ ਦਾ ਮਹੌਲ ਖਰਾਬ ਕੀਤਾ ਜਾ ਸਕੇ। ਇਸ ਤਰ੍ਹਾਂ ਦੀ ਨਾ ਤਾਂ ਕਿਸੇ ਵਲੋਂ ਮੰਗ ਸੀ ਅਤੇ ਨਾ ਹੀ ਅਜਿਹੀ ਕੋਈ ਗੱਲ ਸੀ ਫੇਰ ਵੀ ਮਹਾਰਾਸ਼ਟਰ ਸਰਕਾਰ ਵਲੋਂ ਅਜਿਹਾ ਕਦਮ ਚੁੱਕਣਾ ਆਪਣੇ ਆਪ ਚ ਸਾਫ ਕਰਦਾ ਹੈ ਕਿ ਕਾਂਗਰਸੀ ਸਰਕਾਰਾਂ ਗਿਣੀ ਮਿਥੀ ਸਾਜਿਸ਼ ਅਧੀਨ ਸਿੱਖਾਂ ਦੇ ਧਾਰਮਕ ਮਸਲਿਆਂ ਚ ਦਖਲ ਦੇ ਰਹੀਆਂ ਹਨ। ਬਾਦਲ ਨੇ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੱਤਰ ਲਿਖਕੇ ਇਸ ਮਾਮਲੇ ਚ ਦਖਲ ਦੇਣ ਦੀ ਮੰਗ ਕੀਤੀ ਹੈ।

WRITTEN BY