Skip to content
Independent perspectives. Global stories.
BREAKING

ਗੁਰੂ ਕੀ ਗੋਲਕ ’ਚ ਘਪਲੇਬਾਜੀ ਕਰਨ ਵਾਲਿਆਂ ਖਿਲਾਫ ਹਾਲੇ ਤੱਕ ਨਹੀਂ ਹੋਈ ਕੋਈ ਕਾਰਵਾਈ

Share this story

ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਬਰਖਾਸਤ ਕਰਨ ਦੀ ਸ਼ਿਫਾਰਸ ਤੇ ਨਹੀਂ ਹੋਇਆ ਕੋਈ ਅਮਲ
ਸ਼ਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਵੱਲੋਂ ਇਸ ਘਪਲੇਬਾਜ ਮੈਨੇਜਰ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ

ਜੈਤੋ, 26 ਅਗਸਤ (ਜੋਗਿੰਦਰ ਕਾਲੜਾ)- ਫਰੀਦਕੋਟ ਜਿਲ੍ਹੇ ਦੇ ਪਿੰਡ ਗੁਰੂਕੀ ਢਾਬ ਵਿਖੇ ਬਣੇ ਇਤਿਹਾਸਕ ਗੁਰਦੁਆਰਾ ਸਾਹਿਬ ,ਗੁਰਦੁਆਰਾ ਪਾਤਸਾਹੀ ਦਸ਼ਵੀਂ ਗੁਰੂਕੀ ਢਾਬ ਦੀ ਗੋਲਕ ਵਿਚੋਂ ਨਜਾਇਜ ਤੌਰ ਤੇ ਬਿਲ ਪਾਕੇ ਪੈਸੇ ਹੜੱਪਣ ਵਾਲੇ ਮੈਨੇਜਰ ਖਿਲਾਫ ਸ੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਕੱਤਰ ਵੱਲੋਂ ਦੋਸ਼ੀ ਪਾਏ ਜਾਣ ਤੇ ਉਸ ਨੂੰ ਬਰਖਾਸਤ ਕਰਨ ਦੀ ਕੀਤੀ ਗਈ ਸ਼ਿਫਾਰਸ਼ ਦੇ ਬਾਵਜੂਦ ਉਕਤ ਮੈਨੇਜਰ ਹਾਲੇ ਤੱਕ ਆਪਣੇ ਅਹੁੱਦੇ ਤੇ ਜਿਉਂ ਦਾ ਤਿਉਂ ਬਣਿਆ ਹੋਇਆ ਹੈ ।ਗੁਰੁ ਘਰ ਨਾਲ ਜੁੜੀਆ ਸਿੱਖ ਸੰਗਤਾਂ ਵਿਚ ਚਰਚਾ ਜੋਰਾਂ ਤੇ ਹੈ ਕੇ ਜਦੋਂ ਦੋਸ਼ ਸਾਬਤ ਹੋਣ ਦੇ ਬਾਵਜੂਦ ਵੀ ਉਕਤ ਮੈਨੇਜਰ ਆਪਣੇ ਅਹੁਦੇ ਤੇ ਬਣਿਆ ਹੋਇਆ ਹੈ ਤਾਂ ਕਰੀਬ ਵੀਹ ਦਿਨ ਬਾਅਦ ਜੋ ਗੁਰਦੁਆਰਾ ਗੁਰੁ ਕੀ ਢਾਬ ਵਿਖੇ ਸਲਾਨਾਂ ਜੋੜ ਮੇਲਾ ਲੱਗਣ ਵਾਲਾ ਹੈ ,ਉਸ ਵਿਚ ਵੀ ਇਹ ਕਰੱਪਟ ਮੈਨੇਜਰ ਵੱਢੀ ਘਪਲੇਬਾਜੀ ਕਰ ਸਕਦਾ ਹੈ। ਲੋਕਾਂ ਵਿਚ ਸ੍ਰੋਮਣੀ ਕਮੇ

ਟੀ ਖਿਲਾਫ ਗੁੱਸਾ ਵਧ ਰਿਹਾ ਹੈ ਅਤੇ ਲੋਕ ਇਸ ਕਰੱਪਟ ਮੈਨੇਜਰ ਨੂੰ ਬਰਖਾਸਤ ਕਰਵਾਉਣ ਲਈ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੂੰ ਮਿਲਣ ਦੀ ਵਿਓੁਂਤਬੰਦੀ ਬਣਾ ਰਹੇ ਹਨ।
ਅਸਲ ਵਿਚ ਕੀ ਸੀ ਪੂਰਾ ਮਾਮਲਾ?
ਅਸਲ ਵਿਚ ਪੂਰਾ ਮਾਮਲਾ ਇਹ ਸੀ ਕਿ ਬੀਤੇ ਸਾਲ ਕਿਸੇ ਦਾਨੀ ਸੱਜਣ ਨੇ ਇੱਕ ਏ.ਸੀ.ਗੁਰਦੁਆਰਾ ਸਾਹਿਬ ਨੂੰ ਦਾਨ ਵਿਚ ਦਿੱਤਾ ਸੀ ਅਤੇ ਆਪਣਾ ਨਾਂਮ ਗੁਪਤ ਰੱਖਿਆ ਸੀ। ਪਰ ਗੁਰਦੁਆਰਾ ਗੁਰੂਕੀ ਢਾਬ ਦੇ ਮੌਕੇ ਦੇ ਮੈਨੇਜਰ ਨੇ ਗੁਰੁ ਘਰ ਦੇ ਖਾਤਿਆ ਵਿਚ ਹੇਰ ਫੇਰ ਕਰ ਕੇ ਇਸ ਦਾਨ ਵਿਚ ਆਏ ਏ.ਸੀ ਨੂੰ ਮੁੱਲ ਖ੍ਰੀਦਿਆ ਦਿਖਾ ਕੇ ਗੁਰੁ ਘਰ ਦੀ ਗੋਲਕ ਵਿਚੋਂ ਕਰੀਬ 15700 ਰੁਪੈ ਹੜੱਪ ਲਏ ਗਏ। ਜਿਸ ਦਾ ਬਾਅਦ ਵਿਚ ਪਤਾ ਲੱਗਣ ਤੇ ਸ੍ਰੋਮਣੀ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਇਸ ਦੀ ਪੜਤਾਲ ਕਰਵਾਈ ਗਈ ਅਤੇ ਗੁਰਦੁਆਰਾ ਗੁਰੁ ਕੀ ਢਾਬ ਦੇ ਲੋਕਲ ਕਮੇਟੀ ਦੇ ਪ੍ਰਧਾਨ ਅਤੇ ਮੈਨੇਜਰ ਨੂੰ ਦੋਸ਼ੀ ਮੰਨਦੇ ਹੋਏ ਸ਼ਰੋਮਣੀ ਕਮੇਟੀ ਦੀ ਜੁਡੀਸੀਅਲ ਕੋਰਟ ਨੂੰ ਇਹਨਾਂ ਦੋਹਾਂ ਨੂੰ ਤੁਰੰਤ ਬਰਖਾਸਤ ਕਰਨ ਦੀ ਸ਼ਿਫਾਰਸ ਕੀਤੀ ਸੀ।
ਇਸ ਸਾਰੇ ਮਾਮਲੇ ਸੰਬੰਧੀ ਜਦ ਪੰਜਾਬ ਟਾਇਮਜ ਦੇ ਪਤੱਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਜਥੇਦਾਰ ਮਨਮੋਹਨ ਸਿੰਘ ਬਰਾੜ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਅਗਲੀ ਤਾਰੀਖ 9  ਸਤੰਬਰ  2014 ਪਈ ਹੈ ,ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਕਮਿਸ਼ਨ ਕੋਲ ਆਈ ਕਿਸੇ ਵੀ ਦਰਖਾਸਤ ਤੇ ਫੈਸਲਾ ਕਮਿਸ਼ਨ ਵਲੋਂ ਕਾਨੂੰਨ ਮੁਤਾਬਿਕ ਲਿਆ ਜਾਂਦਾ ਹੈ ਅਤੇ ਇਸ ਵਿਚ ਕਿਸੇ ਦੇ ਕਹਿਣ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਹੋਈ ਇਸ ਘਪਲੇਬਾਜੀ ਦੇ ਸੰਬੰਧ ਵਿਚ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵੱਲੋਂ ਮਾਮਲੇ ਵਿਚ ਕੀਤੀ ਜਾ ਰਹੀ ਦੇਰੀ ਨੂੰ ਜਾਣ ਬੁੱਝ ਕੇ ਕੀਤੀ ਜਾ ਰਹੀ ਦੇਰੀ ਕਰਾਰ ਦਿੰਦਿਆਂ ਪਿੰਡ ਵਾਸੀਆਂ ਨੇ ਸ਼ਰੋਮਣੀ ਗੁਰਦੁਆਰਾ ਜੁਡੀਸੀਅਲ ਦੇ ਚੇਅਰਮੈਨ ਜਥੇ. ਮਨਮੋਹਨ ਸਿੰਘ ਬਰਾੜ ਤੇ ਦੋਸ਼ ਲਗਾਏ ਕੇ ਉਹ ਗੁਰੁ ਕੀ ਢਾਬ ਦੇ ਲਾਗਲੇ ਪਿੰਡ ਮੱਤਾ ਦੇ ਜੰਮਪਲ ਹੋਣ ਕਾਰਨ ਪੱਖ ਪਾਤ ਵਾਲਾ ਰਵੱਈਆ ਅਪਨਾ ਰਹੇ ਹਨ ਤਾਂ ਹੀ ਤਾਂ ਹਾਲੇ ਤੱਕ ਉਹਨਾਂ ਵੱਲੋਂ ਇਸ ਕਰੱਪਟ ਤੇ ਘਪਲੇਬਾਜ ਮੈਨੇਜਰ ਖਿਲਾਫ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ ਅਤੇ ਨਾਂ ਹੀ ਹਾਲੇ ਤੱਕ ਗੁਰਦੁਆਰਾ ਸਾਹਿਬ ਵਿਚ ਕੋਈ ਪ੍ਰਬੰਧਕ ਜਾਂ ਰਸੀਵਰ ਲਗਾਇਆ ਗਿਆ।ਲੋਕਾਂ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ ਅਤੇ ਇਸ ਕਰੱਪਟ ਮੈਨੇਜਰ ਨੂੰ ਜਲਦ ਬਰਖਾਂਸਤ ਕਰਨ ਦੀ ਅਪੀਲ ਕੀਤੀ ਹੈ।  

WRITTEN BY