Skip to content
Independent perspectives. Global stories.
BREAKING

ਵਿਕਰਮ ਨੂੰ ਨਾ ਕੀਤਾ ਖੰਨਾ ਦੀ ਅਦਾਲਤ ਵਿਚ ਪੇਸ਼, ਧਾਰਾ 107,151 ਖ਼ਤਮ,

Share this story

Page-1_43 ਖੰਨਾ 25 ਅਗਸਤ -(ਸੁਖਵਿੰਦਰ ਸਿੰਘ ਸਲੌਦੀ)-ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਜੁੱਤੀ ਸੁੱਟਣ ਦੇ ਮਾਮਲੇ ਵਿਚ ਲੁਧਿਆਣਾ ਦੀ ਜੇਲ ਵਿਚ ਬੰਦ ਵਿਕਰਮ ਵਾਸੀ ਧਨੌਲਾ ਅਤੇ ਉਸਦੇ ਦੋ ਹੋਰ ਸਾਥੀ ਮਹਿੰਦਰਪਾਲ ਸਿੰਘ ਅਤੇ ਹਰਿੰਦਰ ਸਿੰਘ ਹਿੰਦੀ ਨੂੰ ਅੱਜ ਖੰਨਾ ਵਿਖੇ ਐਸ ਡੀ ਐਮ ਦੀ ਅਦਾਲਤ ਵਿਚ 107,151 ਦੇ ਕੇਸ ਸਬੰਧੀ ਪੇਸ਼ ਕਰਨਾ ਸੀ ਜਿਸ ਸਬੰਧੀ ਬਚਾਓ ਪੱਖ ਦੇ ਵਕੀਲ ਜਤਿੰਦਰਪਾਲ ਸਿੰਘ ਉਗੋਕੇ , ਰਾਜੀਵ ਰਾਏ ਮਹਿਤਾ ਅਤੇ ਅਮਿਤ ਵਰਮਾ  ਨੇ ਦੱਸਿਆ ਕਿ ਅੱਜ ਇਸ ਕੇਸ ਸਬੰਧੀ ਵਿਕਰਮ ਸਮੇਤ ਤਿੰਨਾ ਨੂੰ ਐਸ ਡੀ ਐਮ ਖੰਨਾ ਦੀ ਅਦਾਲਤ ਵਿਚ ਪੇਸ਼ ਕਰਨਾ ਸੀ ਪਰ ਬਅਦ ਵਿਚ ਉਹਨਾ ਨੂੰ ਪਤਾ ਚੱਲਿਆ ਕਿ ਅਦਾਲਤ ਨੇ 107,151 ਦਾ ਕੇਸ ਖ਼ਤਮ ਕਰ ਦਿੱਤਾ ਹੈ ਹੁਣ ਖੰਨਾ ਦੀ ਅਦਾਲਤ ਵਿਚ ਸਿਰਫ ਦੂਜੇ ਕੇਸ ਦੀ ਸੁਣਵਾਈ 1

ਸਤੰਬਰ ਨੂੰ ਹੋਵੇਗੀ । ਵਿਕਰਮ ਦੇ ਵਕੀਲਾਂ ਨੇ ਕਿਹਾ ਕਿ ਉਹ ਜ਼ਮਾਨਤ ਸਬੰਧੀ ਸੈਸ਼ਨ ਕੋਰਟ ਵਿਚ ਅਪੀਲ ਦਾਖਲ ਕਰਨਗੇ। ਅੱਜ ਦੀ ਪੇਸ਼ੀ ਤੇ ਵਿਕਰਮ ਦੀ ਪਤਨੀ ਨਿਸ਼ਾ ਅਤੇ ਉਸਦੇ ਦੋ ਬੇਟੇ ਅਕਸ਼ਿਤ 6 ਸਾਲ ਅਤੇ ਵਾਸੂ 8 ਸਾਲ ਵੀ ਨਾਲ ਆਏ ਸਨ। ਉਸਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣਗੇ ਅਤੇ ਉਹਨਾ ਨਾਲ ਹੋਈਆਂ ਜਿਆਦਤੀਆਂ ਤੋਂ ਜਾਣੂ ਕਰਵਾਉਣਗੇ। ਖੰਨਾ ਦੀ ਅਦਾਲਤ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ ਵਿਕਰਮ ਦੀ ਪਤਨੀ ਨਿਸ਼ਾ।

WRITTEN BY