Skip to content
Independent perspectives. Global stories.
BREAKING

1992 ਤੋਂ 2012 ਤੱਕ ਦੇ ਸਾਰੇ ਕੋਲ ਬਲਾਕ ਦੀ ਵੰਡ ਗ਼ੈਰਕਾਨੂੰਨੀ : ਸੁਪਰੀਮ ਕੋਰਟ

Share this story

ਯੂਪੀਏ ਸਰਕਾਰ ਨੇ ਮਨਮਾਨੀ ਕੀਤੀ

Page-1_08 ਨਵੀਂ ਦਿੱਲੀ, 25 ਅਗਸਤ (ਪੀ. ਟੀ. ਲਾਇਵ)- ਕੋਲਾ ਘੋਟਾਲੇ ‘ਚ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਹੈ। ਕੋਰਟ ਨੇ 1992 ਤੋਂ ਲੈ ਕੇ 2012 ਤੱਕ ਹੋਏ ਸਾਰੇ ਕੋਲ ਬਲਾਕ ਵੰਡ ਨੂੰ ਗ਼ੈਰਕਾਨੂੰਨੀ ਘੋਸ਼ਿਤ ਕਰ ਦਿੱਤਾ ਹੈ। ਹਾਲਾਂਕਿ ਇਸ ਵੰਡ ਨੂੰ ਰੱਦ ਕਰਨ ਦੇ ਬਾਰੇ ‘ਚ ਕੋਰਟ ਨੇ ਕੋਈ ਫ਼ੈਸਲਾ ਨਹੀਂ ਸੁਣਾਇਆ ਹੈ ਤੇ ਇਸ ਮਾਮਲੇ ‘ਚ ਹੋਰ ਸੁਣਵਾਈ ਦੀ ਜ਼ਰੂਰਤ ਦੱਸੀ ਹੈ। ਕੋਰਟ ਨੇ ਸਾਫ਼ ਕੀਤਾ ਹੈ ਕਿ ਵੰਡ ‘ਚ ਨਿਯਮਾਂ ਦਾ ਪਾਲਨ ਨਹੀਂ ਕੀਤਾ ਗਿਆ ਤੇ ਇਹ ਪੂਰੀ ਪ੍ਰਕਿਰਿਆ ਮਨਮਾਨੇ ਤਰੀਕੇ ਨਾਲ ਅੰਜਾਮ ਦਿੱਤੀ ਗਈ। ਕੋਰਟ ਨੇ ਕਿਹਾ ਕਿ ਕੋਲ ਬਲਾਕ ਵੰਡਣ ‘ਚ ਆਮ ਲੋਕਾਂ ਦੇ ਹਿਤਾਂ ਦਾ ਵੀ ਧਿਆਨ ਨਹੀਂ ਰੱਖਿਆ ਗਿਆ, ਇਸ ਲਈ 1992 ਤੋਂ ਲੈ ਕੇ 2012 ਤੱਕ ਦੀ ਸਾਰੀ ਵੰਡ ਗ਼ੈਰਕਾਨੂੰਨੀ ਹੈ।ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ

ਪਿਛਲੀ ਯੂਪੀਏ ਸਰਕਾਰ ਉਪਰ ਇੱਕ ਹੋਰ ਧੱਬਾ ਲੱਗ ਗਿਆ ਹੈ। ਇਹ ਕੋਲਾ ਬਲਾਕ ਡਾ. ਮਨਮੋਹਨ ਸਿੰਘ ਦੇ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਅਲਾਟ ਕੀਤੇ ਗਏ ਸਨ। ਕੌਲਗੇਟ ਦੇ ਨਾਂਅ ਨਾਲ ਮਸ਼ਹੂਰ ਇਸ ਘਪਲੇ ਵਿੱਚ ਕਈਂ ਵੱਡੇ ਘਰਾਣਿਆਂ ਨੂੰ ਕੋਲ ਬਲਾਕ ਮੁਫਤ ਦੇ ਭਾਅ ਅਲਾਟ ਕਰਕੇ ਫਾਇਦਾ ਪਹੁੰਚਾਇਆ ਗਿਆ ਸੀ।

WRITTEN BY