Skip to content
Independent perspectives. Global stories.
BREAKING

ਪਾਕ ਵੱਲੋਂ ਜੰਮੂ ਦੇ ਕਾਨਚਕ ’ਚ ਜੰਗਬੰਦੀ ਦੀ ਉਲੰਘਣਾ

Share this story

Page-1_31 ਜੰਮੂ, 25 ਅਗਸਤ (ਪੀ. ਟੀ)- ਪਾਕਿਸਤਾਨੀ ਜਵਾਨਾਂ ਨੇ ਸਾਂਬਾ ਜ਼ਿਲ੍ਹੇ ‘ਚ ਵੀ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ ਤੇ ਸਾਂਬਾ ਜ਼ਿਲਿਆਂ ‘ਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗੇ 24 ਪਿੰਡਾਂ ਤੇ 40 ਸਰਹੱਦੀ ਚੌਕੀਆਂ (ਬੀਓਪੀ) ‘ਤੇ ਭਾਰੀ ਗੋਲਾਬਾਰੀ ਕੀਤੀ ਜਿਸ ਨਾਲ ਤਿੰਨ ਲੋਕ ਜ਼ਖ਼ਮੀ ਹੋ ਗਏ। ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਨੇ ਪਾਕਿਸਤਾਨੀ ਕਾਰਵਾਈ ਦਾ ਉਚਿੱਤ ਜਵਾਬ ਦਿੱਤਾ ਜਿਸਦੇ ਨਾਲ ਦੋਵਾਂ ਪੱਖਾਂ ਦੇ ‘ਚ ਭਾਰੀ ਗੋਲਾਬਾਰੀ ਹੋਈ ਜੋ ਸਵੇਰੇ ਸੱਤ ਵਜੇ ਤੱਕ ਜਾਰੀ ਰਹੀ। ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨੀ ਰੇਂਜਰਾਂ ਨੇ ਸਾਂਬਾ ਜ਼ਿਲ੍ਹੇ ‘ਚ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਨੇ ਜੰਮੂ ਦੇ ਆਰਨਿਆ, ਆਰਐਸ ਪੁਰਾ, ਕਾਨਚਕ, ਅਖਨੂਰ ਸਬ – ਸੈਕਟਰਾਂ ਤੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ‘ਚ ਬੀਓਪੀ ਤੇ

ਸਰਹੱਦੀ ਬਸਤੀਆਂ ਨੂੰ ਨਿਸ਼ਾਨਾ ਬਣਾਇਆ। ਅਧਿਕਾਰਕ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਨੇ ਕੱਲ੍ਹ ਰਾਤ ਤੋਂ ਅੱਜ ਸਵੇਰੇ ਤੱਕ 24 ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਇਆ। ਅਗਸਤ ਮਹੀਨੇ ‘ਚ ਜੰਗਬੰਦੀ ਦੀਆਂ 23 ਘਟਨਾਵਾਂ ਹੋ ਚੁੱਕੀਆਂ ਹਨ। 16 ਜੁਲਾਈ ਤੋਂ ਬਾਅਦ ਤੋਂ 33 ਵਾਰ ਜੰਗਬੰਦੀ ਦੀ ਉਲੰਘਣਾ ਹੋਈ ਹੈ। ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿੱਤ ਸ਼ਾਹ ਤੇ ਪ੍ਰਧਾਨ ਮੰਤਰੀ ਦਫ਼ਤਰ ‘ਚ ਰਾਜ ਮੰਤਰੀ ਜੀਤੇਂਦਰ ਸਿੰਘ ਅੱਜ ਉਨ੍ਹਾਂ ਲੋਕਾਂ ਨੂੰ ਮਿਲ ਰਹੇ ਹਨ ਜੋ ਸਰਹੱਦੀ ਬਸਤੀਆਂ ਤੋਂ ਹੱਟ ਗਏ ਹਨ ਤੇ ਉਨ੍ਹਾਂ ਨੂੰ ਆਰਐਸ ਪੁਰਾ ‘ਚ ਸੁਰੱਖਿਅਤ ਸਥਾਨਾਂ ‘ਤੇ ਰੱਖਿਆ ਗਿਆ ਹੈ।

WRITTEN BY