ਨਵੀਂ ਦਿੱਲੀ 25 ਅਗਸਤ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਬੱਬਰ ਖਾਲਸਾ ਦੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਬੀਬੀ ਮਨਪ੍ਰੀਤ ਕੋਰ ਰਾਹੀ ਕੌਮ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਇਨਸਾਨ ਲਈ ਗੁਲਾਮੀ ਲਾਹਨਤ ਹੈ । ਜੇਕਰ ਖਾਲਸਾ ਗੁਲਾਮ ਹੋਵੇ ਤਾਂ ਉਸ ਦੇ ਲਈ ਇਹ ਬੇਸ਼ਰਮੀ ਭਰੀ ਲਾਹਨਤ ਹੈ । ਵਿਗੜਿਆ ਹੋਇਆ ਮਨੁੱਖ ਹਮੇਸ਼ਾ ਸਚਿਆਰੇ ਮਨੁੱਖ ਨੁੰ ਉਸ ਦੀ ਹਲੇਮੀ ਦਾ ਨਾਜਾਇਜ ਫਾਇਦਾ ਉਠਾਉਦੇਂ ਹੋਏ ਉਸ ਨੂੰ ਆਪਣੀ ਲੱਤ ਹੇਠ ਰਖਦਾ ਹੈ । ਉਨ੍ਹਾਂ ਕਿਹਾ ਕਿ ਜੋ ਸ਼ਹਾਦਤਾਂ ਭੁੱਲ ਜਾਦੇਂ ਹਨ ਉਹ ਆਜਾਦੀ ਨੂੰ ਵੀ ਭੱਲ ਜਾਦੇਂ ਹਨ, ਉਹ ਕਦੇ ਵੀ ਲੰਮੀ ਉਮਰ ਜਿੰਦਾ ਨਹੀ ਰਹਿੰਦੇ । ਭਾਈ ਹਵਾਰਾ ਨੇ ਭੇਜੇ ਸੁਨੇਹੇ ਵਿਚ ਕਿਹਾ ਕਿ ਸਿੱਖ ਕੌਮ ਦੀ ਆਜਾਦੀ ਲਈ ਚਲ ਰਹੇ
ਮੌਜੁਦਾ ਸੰਘਰਸ਼ ਵਿਚ ਅਪਣੀ ਵਿਲਖਣ ਸ਼ਹਾਦਤ ਨਾਲ ਕੌਮ ਨੂੰ ਹਲੂਣਾਂ ਦੇਣ ਵਾਲੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲੇ ਦਾ ਸ਼ਹੀਦੀ ਦਿਹਾੜਾ ਜੋ ਕਿ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾ ਰਿਹਾ ਹੈ ਸਮੂਹ ਬੰਦੀ ਸਿਘਾਂ ਵਲੋਂ ਅਪੀਲ ਕਰਦੇ ਹਨ ਕਿ ਇਸ ਦਿਨ ਸਮੂਹ ਪੰਥਕ ਜੱਥੇਬੰਦੀਆਂ ਨੂੰ ਅਪਣੀਆਂ ਗੁਟਬਾਜੀਆਂ ਅਤੇ ਆਪਸੀ ਵੈਰ ਵਿਰੋਧ ਤੋਂ ਉਪਰ ਉਠ ਕੇ ਕੌਮੀ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁਦਿੰਆਂ ਹੋਇਆ ਅਪਣੇ ਸਮੂਹ ਵਰਕਰਾਂ ਨੂੰ ਨਾਲ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਰਵੀਂ ਹਾਜਿਰੀ ਲਗਾਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਵਿਦੇਸ਼ਾ ਵਿਚ ਵਸਦੇ ਸਿੱਖ ਅਪਣੇ ਅਪਣੇ ਇਲਾਕਿਆਂ ਅੰਦਰ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦਿਆਂ ਹੋਇਆ ਆਪੋ ਆਪਣੇ ਵਸੀਲਿਆਂ ਰਾਹੀ ਸ਼ਹੀਦੀ ਦਿਹਾੜਾ ਮਨਾਉਣ ਦਾ ਉਪਰਾਲਾ ਕਰਨ । ਭਾਈ ਹਵਾਰਾ ਨੇ ਸਿੱਖ ਕਮੇਟੀਆਂ ਨੂੰ ਕਿਹਾ ਕਿ ਇਸ ਸਮੇਂ ਇਨ੍ਹਾਂ ਕਮੇਟੀਆਂ ਦਾ ਮੁੱਢਲਾ ਫਰਜ ਬਣਦਾ ਹੈ ਕਿ ਸਾਡੀ ਨੋਜੁਆਨ ਪੀੜੀ ਨੂੰ ਦਸਿਆ ਜਾਏ ਕਿ ਭਾਈ ਦਿਲਾਵਰ ਸਿੰਘ ਨੂੰ ਮਨੁਖੀ ਬੰਬ ਕਿਉਂ ਬਣਨਾ ਪਿਆ ਸੀ ਤੇ ਕਿਸ ਤਰ੍ਹਾਂ ਉਨ੍ਹਾਂ ਦੇ ਅਪਣੀ ਸ਼ਹੀਦੀ ਦੇ ਕੇ ਸਿੱਖੀ ਪੰਰਪਰਾਵਾਂ ਨੂੰ ਚਾਰ ਚੰਨ ਲਾਏ ਸੀ । ਅੰਤ ਵਿਚ ਭਾਈ ਹਵਾਰਾ ਨੇ ਸਮੂਹ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਵੱਧ ਤੋਂ ਵੱਧ ਹਾਜਿਰੀ ਲਗਵਾ ਕੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੂੰ ਅਪਣੀ ਸ਼ਰਧਾ ਦੇ ਫੁਲ ਭੇਟ ਕਰਨ ਵਾਸਤੇ ਕਿਹਾ ।



