ਜ਼ੀਰਕਪੁਰ ਤੇ ਡੇਰਾਬੱਸੀ ਸੈਟੇਲਾਇਟ ਟਾਊਨ ਵਜੋਂ ਵਿਕਸਤ ਹੋਣਗੇ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ ਚੰਡੀਗੜ•, 25 ਅਗਸਤ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਐਸ.ਏ.ਐਸ. ਨਗਰ ਵਿਖੇ ਨਵੇਂ ਬਣਨ ਵਾਲੇ ਸੈਕਟਰਾਂ ਵਿਚ ਅਤਿ ਆਧੁਨਿਕ ਸਹੂਲਤਾਂ ਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਹੇਠ ਉ¤ਚ ਤਾਕਤੀ ਕਮੇਟੀ ਦਾ ਗਠਨ ਕੀਤਾ ਗਿਆ ਹੈ।ਇਸ ਕਮੇਟੀ ਵਿਚ ਹਾਊਸਿੰਗ, ਪੁੱਡਾ , ਗਮਾਡਾ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ, ਪੀ.ਆਈ.ਡੀ.ਬੀ. ਤੇ ਸਲਾਹਕਾਰ ਕੰਪਨੀ ਆਈ. ਐਫ. ਐਂਡ ਐਲ. ਐਸ. ਦਾ ਇਕ ਪ੍ਰਤੀਨਿਧੀ ਸ਼ਾਮਿਲ ਹੋਵੇਗਾ। ਕਮੇਟੀ ਨੂੰ ਕਿਹਾ ਗਿਆ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਨੂੰ ਲਾਗੂ ਕੀਤੇ ਗਏ ਨਿਯਮਾਂ ਅਨੁਸਾਰ ਨਵੇਂ ਸੈਕਟਰਾਂ ਦੇ
ਵਿਕਾਸ ਲਈ ਕੱਚਾ ਖਾਕਾ ਤਿਆਰ ਕਰਨ। ਸ. ਬਾਦਲ ਨੇ ਕਿਹਾ ਕਿ ਇਹ ਸੈਕਟਰ ਡਿਜ਼ਾਇਨ-ਬਿਲਡ-ਆਪਰੇਟ (ਡੀ.ਓ.ਬੀ.) ਦੇ ਆਧਾਰ ’ਤੇ ਵਿਕਸਤ ਹੋਣਗੇ ਅਤੇ ਇਨਾਂ ਨਵੇਂ ਸੈਕਟਰਾਂ ਨੂੰ ਵਿਕਸਤ ਕਰਨ ਵਾਲੀ ਕੰਪਨੀ ਹੀ ਠੋਸ ਰਹਿੰਦ ਖੂੰਹਦ, ਨਿਰਵਿਘਨ ਬਿਜਲੀ ਤੇ ਪਾਣੀ ਸਪਲਾਈ, ਸੜਕੀ ਨੈਟਵਰਕ ਤੇ ਟਰਾਂਸਪੋਰਟ ਸਹੂਲਤ, ਸਟਰੀਟ ਲਾਇਟਿੰਗ ਲਈ ਜਿੰਮੇਵਾਰ ਹੋਵੇਗੀ। ਉਨਾਂ ਹਾਊਸਿੰਗ ਵਿਭਾਗ ਨੂੰ ਨਾਲ ਹੀ ਨਿਰਦੇਸ਼ ਦਿੱਤੇ ਕਿ ਉਹ ਜ਼ੀਰਕਪੁਰ ਤੇ ਡੇਰਾਬੱਸੀ ਨੂੰ ਸੈਟੇਲਾਇਟ ਟਾਊਨ ਵਜੋਂ ਵਿਕਸਤ ਕਰਨ ਲਈ ਯੋਜਨਾ ਤਿਆਰ ਕਰਨ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਐਨ.ਕੇ.ਸ਼ਰਮਾ, ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਸ਼੍ਰੀ ਏ.ਵੈਨੂੰ ਪ੍ਰਸਾਦ, ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਸ਼੍ਰੀ ਪੀ.ਐਸ ਔਜਲਾ, ਸਕੱਤਰ ਟਰਾਂਸਪੋਰਟ ਸ਼੍ਰੀ ਅਨੁਰਾਗ ਅਗਰਵਾਲ, ਸਕੱਤਰ ਸਥਾਨਕ ਸਰਕਾਰ ਸ਼੍ਰੀ ਅਸ਼ੋਕ ਗੁਪਤਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰਾਂ ਵਿਚ ਸ਼੍ਰੀ ਰਾਹੁਲ ਤਿਵਾੜੀ, ਸ਼੍ਰੀ ਮਨਵੇਸ਼ ਸਿੱਧੂ ਅਤੇ ਸ਼੍ਰੀ ਅਜੈ ਮਹਾਜਨ ਤੋਂ ਇਲਾਵਾ ਮੁੱਖ ਪ੍ਰਸ਼ਾਸ਼ਕ ਗਮਾਡਾ ਸ਼੍ਰੀ ਏ.ਕੇ.ਸਿਨਹਾ ਅਤੇ ਆਈ.ਐਫ ਐਂਡ ਐਲ.ਸੀ ਗਰੁੱਪ ਦੇ ਨੁਮਾਇੰਦੇ ਹਾਜ਼ਰ ਸਨ।



