ਨਵੀਂ ਦਿੱਲੀ, 24 ਅਗਸਤ (ਪੀ. ਟੀ)- ਦਿੱਲੀ ਪੁਲਿਸ ਨੇ ਇੱਥੇ ਅਦਾਲਤ ਨੂੰ ਦੱਸਿਆ ਕਿ ਇੰਡੀਅਨ ਮੁਜ਼ਾਹਦੀਨ ਦੇ ਆਦਮੀਆਂ ਨੇ ਆਪਣੀ ਅੱਤਵਾਦੀ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਦੇ ਉਦੇਸ਼ ਨਾਲ ਸੰਗਠਨ ਦੇ ਸਹਿ ਸੰਸਥਾਪਕ ਰਿਆਜ਼ ਭਟਕਲ ਸਹਿਤ ਇਕ ਦੂਸਰੇ ਦੇ ਨਾਲ ਸੰਵਾਦ ਲਈ ਫੇਸਬੁੱਕ ਵਰਗੀ ਸੋਸ਼ਲ ਨੈੱਟਵਰਕਿੰਗ ਸਾਈਟਾਂ ਅਤੇ ਈ-ਮੇਲ ਆਦਿ ਦਾ ਉਪਯੋਗ ਕੀਤਾ। ਪੁਲਿਸ ਨੇ ਦੋਸ਼ ਲਗਾਉਂਦੇ ਹੋਏ ਦੋਸ਼ੀ ਵਿਅਕਤੀਆਂ ਦੇ ਨਿਮਬੁਜ਼, ਯਾਹੂ, ਪਾਲਟਾਕ, ਜੀ-ਮੇਲ ਅਤੇ ਫੇਸਬੁੱਕ ਆਦਿ ਦੇ ਸਬੰਧੀ ਉਨ੍ਹਾਂ ਦੇ ਕਈ ਆਈ.ਡੀ. ਦੇ ਬਾਰੇ ‘ਚ ਦੱਸਿਆ ਜਿਨ੍ਹਾਂ ਦਾ ਉਪਯੋਗ ਉਨ੍ਹਾਂ ਨੇ ਸੰਵਾਦ ਅਤੇ ਗੱਲਬਾਤ ਕਰਨ ਕੁਝ ਫਾਈਲਾਂ ਆਦਾਨ ਪ੍ਰਦਾਨ ਕਰਨ ਅਤੇ ਅਲੱਗ ਅਲੱਗ ਸਥਾਨਾਂ ਤੋਂ ਵੱਖ ਵੱਖ ਸਮੇਂ ਫ਼ਰਜ਼ੀ ਦਸਤਾਵੇਜ਼ ਭੇਜਣ ਲਈ ਕੀਤਾ ਸੀ।



