Skip to content
Independent perspectives. Global stories.
BREAKING

ਪਿੰਡ ਹਮੀਦੀ ਦੇ ਨੌਜਵਾਨ ਦੀ ਸਾਊਦੀ ਅਰਬ ਚ ਸੜਕ ਹਾਦਸੇ ਦੌਰਾਨ ਮੌਤ

Share this story

Page-1_28 ਬਰਨਾਲਾ, ਮਹਿਲ ਕਲਾਂ, 24 ਅਗਸਤ (ਰਾਮ ਸਿੰਘ ਧਨੌਲਾ)- ਹਲਕੇ ਦੇ ਅਧੀਨ ਪੈਂਦੇ ਪਿੰਡ ਹਮੀਦੀ ਦੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਨੌਜਵਾਨ ਦੇ ਸਾਊਦੀ ਅਰਬ ਵਿਚ ਸੜਕ ਹਾਦਸੇ ਦੌਰਾਨ ਮਾਰੇ ਜਾਣ ਦਾ ਸਮਾਤਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਨੌਜਵਾਨ ਦੇ ਪਿਤਾ ਹਰਚੰਦ ੋਿਸੰਘ ਪੁੱਤਰ ਲਾਲ ਸਿੰਘ ਵਾਸੀ ਹਮੀਦੀ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਬਲਜੀਤ ਸਿੰਘ ਉਮਰ 42 ਸਾਲ ਜੋ ਕਿ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਖਾਤਰ ਪੰਜ ਕੁ ਮਹੀਨੇ ਪਹਿਲਾ ਸਾਊਦੀ ਅਰਬ ਦੇ ਦੇਸ਼ ਦੀ ਜੈਕੋ ਗੈਸ ਕੰਪਨੀ ਕਿੰਗਡੌਮ ਵਿਖੇ ਕੰਮ ਕਰਨ ਲਈ ਗਿਆ ਸੀ ਜਿਸ ਦੀ ਇੱਕੀ ਅਗਸਤ ਨੂੰ ਇੱਕ ਸੜਕ ਹਾਦਸੇ ਵਿਚ ਗੱਡੀ ਚਲਾਉਂਦੇ ਸਮੇਂ ਮੌਤ ਹੋ ਗਈ। ਉਨ•ਾ ਦੱਸ਼ਿਆ ਕਿ ਮ੍ਰਿਤਕ ਬਲਜੀਤ ਸਿੰਘ ਸਾਦੀਸ਼ੁਦਾ ਹੈ ਜਿਸ ਦੇ ਤਿੰਨ ਬੱਚੇ ਹਨ ।ਉਨ•ਾ ਦੱਸ਼ਿਆ ਕਿ ਤਿੰਨ ਦਿਨ ਬੀਤ ਜਾਣ ਵੀ

ਮ੍ਰਿਤਕ ਬਲਜੀਤ ਸਿੰਘ ਡਿੱਡ ਬਾਡੀ ਨਹੀਂ ਮਿਲੀ ।ਇਸ ਸਮੇਂ ਸਰਪੰਚ ਸੁਦਾਗਰ ਸਿੰਘ,ਸਾਬਕਾ ਸਰਪੰਚ ਦਰਸ਼ਨ ਸਿੰਘ ਰਾਣੂ ਆੜਤੀਆਂ ਹਰਦਿਆਲ ਸਿੰਘ,ਸਾਬਕਾ ਸਰਪੰਚ ਨਾਥ ਸਿੰਘ,ਕਲੱਬ ਪ੍ਰਧਾਨ ਅਮਨਦੀਪ ਸਿੰਘ ਵਿੱਕੀ ,ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਲੋਕਲ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਓਮਨਦੀਪ ਸਿੰਘ ਆਦਿ ਨੇ ਪੰਜਾਬ ਸਰਕਾਰ ਅਤੇ ਜਿਲ•ਾ ਪ੍ਰਸ਼ਾਂਸਨ ਪਾਸੋਂ ਮੰਗ ਕਰਦਿਆ ਕਿਹਾ ਕਿ ਮ੍ਰਿਤਕ ਬਲਜੀਤ ਦੇ ਪਰਿਵਾਰ ਦੀ ਮੱਦਦ ਕੀਤੀ ਜਾਵੇ।

WRITTEN BY